ਰਾਮਪੁਰਾ ਫੂਲ, 24 ਜਨਵਰੀ (ਗਿੱਲ)-ਸਰਕਾਰੀ ਪ੍ਰਾਇਮਰੀ ਸਕੂਲ ਨੰਦਗੜ੍ਹ ਕੋਟੜਾ ਵਿਖੇ ਮਾ. ਗੁਰਬਿੰਦਰ ਸਿੰਘ ਵਲੋਂ ਆਪਣੀ ਮਾਤਾ ਸ਼੍ਰੀਮਤੀ ਅਮਰਜੀਤ ਕੌਰ ਦੀ 5ਵੀਂ ਬਰਸੀ ਮੌਕੇ ਪਹਿਲੀ ਤੋਂ ਪੰਜਵੀ ਤੱਕ ਦੇ ਵਿਦਿਆਰਥੀਆਂ ਨੂੰ ਸਟੇਸ਼ਨਰੀ ਦਾ ਸਮਾਨ ਅਤੇ ਬੈਠਣ ਲਈ ਬੈਂਚ ਦਾਨ ਕੀਤੇ ਗਏ। ਇਸ ਮੌਕੇ ਸਕੂਲ ਪ੍ਰਬੰਧਕ ਕਮੇਟੀ ਦੀ ਚੇਅਰਮੈਨ ਰਮਨਦੀਪ ਕੌਰ, ਮੈਂਬਰ ਹਰਵਿੰਦਰ ਸਿੰਘ, ਸ਼੍ਰੀਮਤੀ ਮਲਕੀਤ ਕੌਰ, ਸਾਬਕਾ ਸਰਪੰਚ ਸੁਖਦੇਵ ਸਿੰਘ, ਡਾ. ਸੁਖਮੰਦਰ ਬੂਸਰ ਪ੍ਰਧਾਨ ਬੀ.ਜੇ.ਪੀ., ਬਲਕਾਰ ਸਿੰਘ, ਮੁੱਖ ਅਧਿਆਪਕ ਸੰਜੀਵ ਕੁਮਾਰ, ਸਰਕਾਰ ਮਿਡਲ ਸਕੂਲ ਦੀ ਮੁੱਖ ਅਧਿਆਪਕਾ ਸ਼੍ਰੀਮਤੀ ਰਜਨੀ ਬਾਲਾ, ਅਧਿਆਪਕ ਇੰਦਰ ਸਿੰਘ, ਹਰਪ੍ਰੀਤ ਸਿੰਘ, ਅਮਰਿੰਦਰ ਸਿੰਘ ਅਤੇ ਮੈਡਮ ਪਰਮਜੀਤ ਕੌਰ ਹਾਜਰ ਸਨ।
ਮਾਂ ਦੀ ਯਾਦ ’ਚ ਵਿਦਿਆਰਥੀਆਂ ਨੂੰ ਬੈਂਚ ਅਤੇ ਸਟੇਸ਼ਨਰੀ ਵੰਡੀ



