ਪੰਜਾਬੀ ਸੰਗੀਤ ਦੀ ਵੱਡੀ ਮੰਡੀ ਮਾਲਵਾ ਖੇਤਰ ਹੈ ਜਿਸਨੇ ਆਪਣੀ ਮਿੱਟੀ ਵਿਚੋਂ ਅਜਿਹੇ ਵੱਡੇ-ਨਿੱਕੇ ਅਨੇਕਾਂ ਕਲਾਕਾਰ, ਅਦਾਕਾਰ ਅਜ਼ੀਮ ਫਨਕਾਰ ਪੈਦਾ ਕੀਤੇ ਹਨ, ਜਿਨ੍ਹਾਂ ਵਿਚ ਬਲਕਾਰ ਸਿੱਧੂ ਦਾ ਨਾਂਅ ਬੜੇ ਸਤਿਕਾਰ ਨਾਲ ਲਿਆ ਜਾਂਦਾ ਹੈ † ਬਲਕਾਰ ਸਿੱਧੂ ਜਦੋਂ ਉਹ ਨੀਵੇਂ ਸੁਰ ਵਿਚ ਗਾਉਂਦਾ ਹੈ ਤਾਂ ਰਾਹੀਆਂ ਦੇ ਸਾਹ ਰੁਕ ਜਾਂਦੇ ਹਨ, ਜਦੋਂ ੳੱੁਚੀ ਸੁਰ ਵਿਚ ਢਾਡੀ ਅੰਦਾਜ਼ ਵਿਚ ਗਾਉਂਦਾ ਹੈ ਤਾਂ ਪੰਛੀ ਆਪਣਾ ਰਾਹ ਭੁੱਲ ਜਾਂਦੇ ਨੇ †ਮਾਲਵੇ ਦੀ ਸੰਗੀਤਕ ਮੰਡੀ ‘ਤੇ ਇਹ ਇਲਜ਼ਾਮ ਰਿਹਾ ਹੈ ਕਿ ਮਾਲਵੇ ਦੇ ਗਾਉਣ ਵਾਲੇ ਰੋਣ-ਧੋਣ ਵਾਲੇ ਗੀਤ ਹੀ ਗਾਉਂਦੇ ਹਨ † ਪਰ ਬਲਕਾਰ ਸਿੱਧੂ ਅਜਿਹੇ ਇਲਜ਼ਾਮਾਂ ਦੇ ਦੋਸ਼ ਤੋਂ ਮੁਕਤ ਹੈ ਕਿਉਂਕਿ ਉਸ ਨੇ ਇਨਸਾਨੀ ਜ਼ਿੰਦਗੀ ਦਾ ਕੋਈ ਵੀ ਅਜਿਹਾ ਪਹਿਲੂ ਨਹੀਂ ਜਿਸ ਨੂੰ ਨਾ ਗਾਇਆ ਹੋਵੇ † ਪੰਜਾਬਣ
ਮੁਟਿਆਰ ਦਾ ਅਜਿਹਾ ਕੋਈ ਗਹਿਣਾ ਨਹੀਂ ਜਿਸਦਾ ਉਸ ਨੇ ਆਪਣੇ ਗੀਤਾਂ ਵਿਚ ਜ਼ਿਕਰ ਨਾ ਕੀਤਾ ਹੋਵੇ † ‘ਪੰਜਾਬਣ ਦੀ ਮਹਿੰਦੀ’, ‘ਉਸ ਦਾ ਲੌਾਗ’, ‘ਉਸ ਦੀ ਝਾਂਜਰ’, ‘ਉਸ ਦੀ ਗਾਨੀ’, ‘ਉਸ ਦਾ ਟਿੱਕਾ’, ‘ਉਸ ਦੇ ਪੈਰੀਂ ਪਾਈ ਲੱਕੀ ਜੁੱਤੀ’, ‘ਉਸ ਦੇ ਸਿਰ ਫੁੱਲਕਾਰੀ’, ‘ਬਾਹਾਂ ਵਿਚ ਵੰਗਾਂ’, ‘ਸਾਉਣ ਮਹੀਨੇ ਹੁਲਾਰੇ ਲੈਂਦੀ ਪੀਂਘ’, ‘ਵਿਹੜੇ ਵਿਚ ਚਰਖਾ ਕੱਤਦੀ ਮੁਟਿਆਰ’ ਦਾ ਜਿਕਰ ਬਾਖੂਬੀ ਕੀਤਾ † ਸੋਲੋ ਐਲਬਮ ਵਿਚ ਦੋ ਡਿਊਟ ਗੀਤ ਪਾਉਣ ਦੀ ਪਿਰਤ ਵੀ ਬਲਕਾਰ ਸਿੱਧੂ ਨੇ ਪਾਈ † ਸ਼ੁਰੂ-ਸ਼ੁਰੂ ਵਿਚ ਜਿਵੇਂ ‘ਮੁੰਡਾ ਲਾਈਨਮੈਨ ਲੱਗਿਆ’, ‘ਮਾਝੇ ਦੀਏ ਮੋਮਬੱਤੀਏ’ ਸੁਪਰ ਹਿੱਟ ਹੋਏ ਅਤੇ ‘ਝਾਂਜਰ…’ ਸਭ ਹੱਦਾਂ-ਬੰਨੀ ਟੱਪ ਗਿਆ † ਹਰ ਗੀਤ ਬਲਕਾਰ ਨੇ ਆਪਣੀ ਆਵਾਜ਼ ਵਿਚ ਬਾਖੂਬੀ ਨਿਭਾਇਆ ਜਦੋਂ ਬੇਵਫਾ ਮਜਬੂਰ ਮੁਹੱਬਤ ਦੀ ਗੱਲ ਕੀਤੀ ਤਾਂ ‘ਗ਼ਮ ਮੈਨੂੰ ਖਾ ਗਿਆ’, ‘ਸ਼ਰਾਬ ਮੈਨੂੰ ਪੀ ਗਈ’, ‘ਸੱਜਣ ਮੁੜ ਗਏ ਗਵਾਢੋਂ ਹੋ ਕੇ’, ‘ਅਸੀਂ ਚਾਦਰਾਂ ਵਿਛਾਉਂਦੇ ਰਹੇ ਝਾੜ ਕੇ’ ਬੁਲੰਦ ਅਤੇ ਢਾਡੀ ਅੰਦਾਜ਼ ਵਿਚ ਗਾਉਣਾ ਉਸ ਦਾ ਨਿਵੇਕਲਾ ਅੰਦਾਜ਼ ਹੈ † ਹੁੰਦੇ ਮਾਪਿਆਂ ਨੂੰ ਪੁੱਤਰ ਪਿਆਰੇ ਮਿੱਤਰੋ, ਲੋਕ ਗਾਥਾ ਦੁੱਲਾ ਭੱਟੀ, ਐਨਾ ਤੈਨੂੰ ਪਿਆਰ ਕਰਾਂ ਅਤੇ ਅਨੇਕਾਂ ਲੋਕ ਤੱਥ, ਪਾਕ ਮੁਹੱਬਤ ਦੀ ਬਾਤ ਪਾਉਂਦੇ ਗੀਤ ਗਾਏ ਅਤੇ ਸਰੋਤਿਆਂ ਦੀ ਰੂਹ ਨੂੰ ਮਾਲਾ-ਮਾਲ ਕੀਤਾ † ਆਪਣੀ ਗਾਇਕੀ ਦੇ ਸਫ਼ਰ ਵਿਚ ਅਨੇਕਾਂ ਮੀਲ-ਪੱਥਰ ਗੱਡੇ † ਉਸ ਵਕਤ ਸਿੱਧੂ ਦੀ ਪ੍ਰਸਿੱਧੀ ਹਰ ਹੱਦ ਟੱਪ ਗਈ ਜਦੋਂ ਉਸ ਦੀ ਐਲਬਮ ‘ਹੱਸਦਿਆਂ ਦੇ ਘਰ ਵੱਸਦੇ’ ਆਈ ਜਿਸ ਵਿਚ ਮਨਪ੍ਰੀਤ ਟਿਵਾਣਾ ਦੇ ਗੀਤ ‘ਮੇਰੇ ਦਾਤਿਆ ਮੇਰੇ ਤੇ ਇੰਨੀ ਮਿਹਰ ਕਰਦੇ’, ‘ਹੱਸਦਿਆਂ ਦੇ ਘਰ ਵੱਸਦੇ ਸੱਜਣ ਜੀ ਹੋ…’ ਦੀ ਐਸੀ ਧੁੰਮ ਪਈ ਜਿਸ ਦੀ ਚਾਨਣੀ ਹਰ ਵਿਹੜੇ ਵਿਚ ਪਹੁੰਚੀ † ਉਸ ਦੀ ਆਵਾਜ਼ ਸਦਾ ਫ਼ਿਜ਼ਾ ਵਿਚ ਸੁਗੰਧਾਂ ਘੋਲਦੀ ਰਹੇ †