April 29, 2026 6:38 am

ਆਮ ਆਦਮੀ

ਤੇਜਿੰਦਰਪ੍ਰੀਤ ਸਿੰਘ

ਇੱਕ ਦੇਸ਼ ਦੀ ਉਨਤੀ ਅਤੇ ਵਿਕਾਸ ਲਈ ਤਿੰਨ ਤਾਕਤਾਂ ਕੰਮ ਕਰਦੀਆਂ ਹਨ। ਜਿਨ੍ਹਾਂ ਦੇ ਸੰਤੁਲਨ ਨਾਲ ਹੀ ਇੱਕ ਦੇਸ਼ ਤਰੱਕੀ ਕਰ ਸਕਦਾ ਹੈ। ਬਹੁਤ ਸਰੀਆਂ ਵਿਚਾਰਧਾਰਾਵਾਂ ਨੇ ਜੋ ਲੋਕਾਂ ਦੁਆਰਾ ਕਹੀਆਂ ਤਾਂ ਜਾਂਦੀਆਂ ਨੇ ਪਰ  ਉਹਨਾਂ ਦੇ ਨਤੀਜੇ ਅੱਜ ਤੱਕ ਕਦੇ ਸਾਹਮਣੇ ਨਹੀਂ ਆਏ।
ਕਿਸੇ ਵੀ ਦੇਸ਼ ਦੀ ਤਰੱਕੀ ਵਿੱਚ ਕਦੀ ਵੀ ਕਿਸੇ ਵੀ ਆਮ ਇਨਸਾਨ ਦਾ ਕਦੇ ਵੀ ਹੱਥ ਨਹੀਂ ਹੁੰਦਾ। ਤਿੰਨ ਤਾਕਤਾਂ ਰਲ ਇੱਕ ਦੇਸ਼ ਦਾ ਅੰਦਰੂਨੀ ਅਤੇ ਬਾਹਰੀ ਵਿਕਾਸ ਦਰਜ ਕਰਦੀਆਂ ਹਨ। ਪਹਿਲੀ ਤਾਕਤ ਰਾਜਨੀਤੀਵਾਨ ਹੁੰਦਾ ਹੈ ਦੂਸਰੀ ਤਾਕਤ ਉਦਯੋਗਪਤੀ ਹੁੰਦਾ ਹੈ, ਅਤੇ ਤੀਸਰੀ ਤਾਕਤ ਬਿਉਰੋਕਰੇਟ ਹੁੰਦੇ ਹਨ। ਇਹ ਤਿੰਨੋ ਹੀ ਰਲ ਦੇਸ਼ ਨੂੰ ਚਲਾਉਂਦੇ ਹਨ ਅਤੇ ਇਹਨਾਂ ਦਾ ਤਾਲਮੇਲ ਹੀ ਦੇਸ਼ ਨੂੰ ਤਰੱਕੀ ਤੱਕ ਲੈ ਜਾਂਦਾ ਹੈ।ਇੱਕ ਚੌਥੀ ਤਾਕਤ ਹੈ ਜੋ ਫੈਸਲਿਆਂ ਦਾ ਨਚੋੜ ਬਣਦੀ ਹੈ। ਉਹ ਮੀਡੀਆ ਹੈ। ਜੋ ਲੋਕਾਂ ਵਿੱਚ ਜਾਗਰੂਕਤਾ ਦਾ ਕੰਮ ਕਰਦਾ ਹੈ। ਲੋਕਾਂ ਲਈ ਚੰਗਾ ਸ਼ਾਸਨ ਬਣਾਏ ਰੱਖਣ ਲਈ ਇਹ ਆਪਣੀ ਪੂਰਨ ਭੂਮਿਕਾ ਨਿਭਾਉਂਦਾ ਹੈ।ਦੁਨੀਆਂ ਵਿੱਚ ਕੋਈ ਵੀ ਆਦਮੀ ਆਮ ਇਨਸਾਨ ਨਹੀਂ ਬਣਨਾ ਚਾਹੁੰਦਾ,ਖਾਸ ਕਰਕੇ ਭਾਰਤ ਵਰਗੇ ਦੇਸ਼ ਵਿੱਚ ਜਿੱਥੇ ਲੋਕ ਚਮਕ-ਦਮਕ ਅਤੇ ਆਪਣੇ ਆਪ ਨੂੰ ਦੁਸੇਰਿਆਂ ਤੋਂ ਅਲੱਗ ਕਰ ਖਾਸ ਹੋ ਦੇਖਣਾ ਚਾਹੁੰਦੇ ਹਨ।  ਬਹੁਤ ਸਾਰੀਆਂ ਮਹਿੰਗੀਆਂ ਚੀਜਾਂ ਨੇ ਜੋ ਹਰ ਕੋਈ ਧਾਰਨ ਕਰਨਾ ਚਾਹੁੰਦਾ ਹੈ। ਬਹੁਤ ਸਾਰੇ ਲੋਕ ਨੇ ਜੋ ਇਹ ਸੋਚਦੇ ਹੋਣਗੇ ਕਿ ਇੱਕ ਗਰੀਬ ਆਦਮੀ ਕਦੋਂ ਇਸ ਸਭ ਬਾਰੇ ਸੋਚ ਹੈ। ਜਰੂਰੀ ਨਹੀਂ ਕੀ ਮਹਿੰਗੀਆਂ ਚੀਜਾਂ ਹੀ ਦਿਖਾਵੇ ਦਾ ਕੇਂਦਰ ਹੋਣ।ਵਰਗ ਦੇ ਅਧਾਰ ਤੇ ਦਿਖਾਵੇ ਭਾਵੇਂ ਬਦਲ ਜਾਂਦੇ ਹਨ ਪਰ ਮਨੁੱਖੀ ਸੋਚ ਦਾ ਅਧਾਰ ਲਗਭਗ ਸਮਾਨ ਹੀ ਰਹਿੰਦਾ ਹੈ।

ਹੁਣ ਇੱਕ ਆਮ ਆਦਮੀ ਦਾ ਕੀ ਯੋਗਦਾਨ ਹੁੰਦਾ ਹੈ। ਦੇਸ਼ ਦੀ ਤਰੱਕੀ ਵਿੱਚ ਇਹ ਸੋਚਣ ਤੇ ਵਿਚਾਰਨ ਦੀ ਗੱਲ ਹੈ।
ਅੱਜ ਹਰ ਪਾਸੇ ਆਮ ਆਦਮੀ ਪਾਰਟੀ ਦੇ ਚਰਚੇ ਹੋ ਰਹੇ ਹਨ। ਬਹੁਤ ਸਾਰੇ ਲੋਕ ਜੋ ਆਪਣੀਆਂ ਜਰੂਰਤਾਂ ਤੋਂ ਉੱਤੇ ਉੱਠੇ ਹੋਏ ਨੇ ਪਰ ਆਪਣੀ ਕੁਝ ਕਰਨ ਦੀ ਇੱਛਾ ਦੇ ਵਿੱਚ ਫਸੇ ਹੋਏ ਨੇ। ਉਹ ਜਾਗਰੂਕਤਾ ਦਾ ਨਾਹਰਾ ਲਾ ਰਹੇ ਨੇ।ਜੋ ਲੋਕਾਂ ਨੂੰ ਸਿਰਫ ਗੁੰਮਰਾਹ ਹੀ ਕਰ ਰਹੇ ਨੇ। ਇੱਕ ਰਾਜਨੀਤੀਵਾਨ ਹੋਣਾ,ਅਤੇ  ਸਾਰੇ ਲੋਕਾਂ ਦੇ ਹੱਕਾਂ ਦੀਆਂ ਨੀਤੀਆਂ ਬਣਾਉਣਾ ਕਿਸੇ ਆਮ ਇਨਸਾਨ ਦੇ ਵੱਸ ਦੀ ਗੱਲ ਨਹੀਂ ਹੁੰਦਾ ।
ਹੁਣ ਆਮ ਆਦਮੀ ਪਾਰਟੀ ਉਲਟੀ ਗੱਗਾ ਵਹਾਉਣਾ ਚਾਹੁੰਦੀ ਹੈ। ਦੇਸ਼ ਦੇ ਲੋਕ ਟੈੱਕਨੋਲੋਜੀ ਤੇ ਵਿਕਾਸ ਦੀ ਦੋੜ ਨਾਲ ਦੌੜਨਾ ਚਾਹੁੰਦੇ ਨੇ ਵਿਕਾਸ ਦੀ ਉਡਣਾ ਵਿੱਚ ਉਡਣਾ ਚਾਹੁੰਦੇ ਨੇ। ਉਸ ਸਮੇਂ ਜਦੋਂ ਹਰ ਇਨਸਾਨ ਖਾਸ ਹੋਣਾ ਚਾਹੁੰਦਾ ਹੈ। ਆਮ ਹੋਣ ਦਾ ਨਾਹਰਾ ਨਹੀਂ ਦਿੱਤਾ ਜਾ ਸਕਦਾ। ਜੇ ਤੁਸੀਂ ਲੋਕਾਂ ਨੂੰ ਪੁੱਛੋਗੇ ਕੀ ਤੁਹਾਡੇ ਬੱਚੇ ਦੀ ਤਰੱਕੀ ਕੀ ਹੋਣੀ ਚਾਹੀਦੀ ਹੈ ਤਾਂ ਹਰ ਗਰੀਬ ਤੋਂ ਗਰੀਬ ਆਪਣੀ ਸੋਚ ਤੋਂ ਉੱਚਾ ਉਡਣਾ ਚਾਹੇਗਾ । ਇਸ ਲਈ ਸਮੇਂ ਨੇ ਜਦੋਂ ਵੀ ਆਪਣਾ ਸੱਚ ਸਿੱਧ ਕੀਤਾ ਤਾਂ ਆਮ ਇਨਸਾਨ ਆਪ ਹੀ ਇਸ ਆਮ ਦਾਇਰੇ ਤੋਂ ਬਾਹਰ ਆ ਜਾਵੇਗਾ।
ਦਿੱਲੀ ਵਿੱਚ ਉਹ ਲੋਕ ਸੱਤਾਧਾਰੀ ਹੋ ਚੁੱਕੇ ਹਨ, ਜੋ ਲੋਕ ਆਪਣੇ ਜੀਵਨ ਵਿੱਚ ਕੁਝ ਕਰਨਾ ਚਾਹੁੰਦੇ ਸੀ। ਜਿਨ੍ਹਾਂ ਨੇ ਬਹੁਤ ਮਿਹਨਤ ਕੀਤੀ ਆਪਣੇ ਜੀਵਨ ਵਿੱਚ ਕੁਝ ਕਰਨ ਦੀ ਪਰ ਕਿਸੇ ਪਾਸੋਂ ਕਾਮਯਾਬੀ ਨਾ ਮਿਲੀ।
ਜਦੋਂ ਇੱਕ ਸ਼ੋਹਰਤ ਦੀ ਬਹੁਤ ਵੱਡੀ ਇੱਛਾ ਰੱਖਣਾ ਵਾਲਾਂ ਆਪਣੀ ਇੱਛਾ ਪੂਰੀ ਕਰਨ ਤੇ ਆ ਜਾਵੇ ਉਹ ਕਦੇ ਵੀ ਜਮੀਨੀ ਸਚਾਈ ਨੂੰ ਨਹੀਂ ਦੇਖਦਾ। ਉਹ ਆਪਣੀ ਸ਼ੋਹਰਤ ਦੀ ਇੱਛਾ ਤੱਕ ਹੀ ਸੀਮਿਤ ਹੋ ਜਾਂਦਾ ਹੈ। ਆਮ ਆਦਮੀ ਲਈ ਉਹ ਇਨਸਾਨ ਜਿਆਦਾ ਘਾਤਕ ਹੋ ਜਾਂਦਾ ਹੈ, ਅਤੇ ਉਹ ਜਮੀਨੀ ਸਚਾਈ ਨੂੰ ਛੱਡ ਆਪਣੀ ਸੋਚ ਦੇ ਝੂਠੇ ਸੁਪਨੇ ਦਿਖਾ ਬੈਠਦਾ ਹੈ। ਆਮ ਇਨਸਾਨ ਵੀ  ਸੱਚ ਨੂੰ ਕਬੂਲਣਾ ਨਹੀਂ ਚਾਹੁੰਦੇ ਹੁੰਦੇ ਉਹਨਾਂ ਨੂੰ ਸਾਰੀਆਂ ਗੱਲਾਂ ਆਪਣੇ ਹੱਕ ਦੀਆਂ ਹੀ ਲੱਗਦੀਆਂ ਹਨ । ਆਮ ਇਨਸਾਨ ਸਦਾ ਆਪਣਾ ਫਾਇਦਾ ਹੀ ਦੇਖਦਾ ਹੈ, ਸੱਚ ਤੇ ਝੂਠ ਜਾ ਠੀਕ ਤੇ ਗਲਤ ਨੂੰ ਕਦੇ ਨਹੀਂ ਦੇਖਦਾ। ਆਮ ਇਨਸਾਨ ਨੂੰ ਕਦੇ ਕਿਸੇ ਨਾਲ ਫਰਕ ਹੀ ਨਹੀਂ ਪੈਂਦਾ। ਜਦੋਂ ਵੀ ਉਹ ਸੋਚਦਾ ਹੈ ਤਾਂ ਉਹ ਆਪਣੇ ਤੱਕ ਸੀਮਿਤ ਹੋ ਕੇ ਸੋਚਦਾ ਹੈ।
ਜਲਦ ਹੀ ਇਹ ਸਿੱਧ ਹੋ ਜਾਵੇਗਾ ਕੀ ਆਪਣੀ ਇੱਛਾ ਲਈ ਲੜੀ ਗਈ ਲੜਾਈ ਲੋਕਾਂ ਨੂੰ ਕੀ ਦੇ ਸਕੇਗੀ। ਆਮ ਆਦਮੀ ਜਦੋਂ ਕੁਝ ਕਰ ਜਾਂਦਾ ਹੈ ਤਾਂ ਉਹ ਕਦੇ ਵੀ ਆਮ ਨਹੀਂ ਰਹਿੰਦਾ ਤੇ ਹਾਲੇ ਦਿੱਲੀ ਸਰਕਾਰ ਨੂੰ ਆਮ ਤੇ ਖਾਸ ਦਾ ਫਰਕ ਸਮਝ ਹੀ ਨਹੀਂ ਆਇਆ।
ਜਦੋਂ ਬਿਉਰੋਕਰੇਟ ਚੰਗਾ ਪਰਸ਼ਾਸਨ ਦੇਣ ਦੀ ਧਾਰ ਲਵੇ,ਉਦਯੋਗਪਤੀ ਉਨਤੀ ਅਤੇ ਵਿਕਾਸ ਨੂੰ ਸਮਝ ਲਵੇ, ਰਾਜਨੀਤੀਵਾਨ ਇਹਨਾਂ ਦੇ ਸਹਿਯੋਗ ਨਾਲ ਆਮ ਆਦਮੀ ਦੀ ਸਹੂਲੀਅਤ ਸਮਝ ਲਵੇ ਤਾਂ ਦੇਸ਼ ਦੀ ਤਰੱਕੀ ਅਤੇ ਖੁਸ਼ਹਾਲੀ ਹੋ ਸਕਦੀ ਹੈ। ਹੁਣ ਦੀ ਦਿੱਲੀ ਸਰਕਾਰ ਦਾ ਉਦਯੋਗਪਤੀ ਨਾਲ ਕੋਈ ਤਾਲਮੇਲ ਨਹੀਂ ਹੈ। ਬਿਉਰੋਕਰੇਟਸ ਨਾਲ ਬੈਠ ਕੇ ਮੀਟਿੰਗ ਕਰ ਨਵੀਂ ਨੀਤੀ ਬਣਾਉਣ ਦੀ ਥਾਂ ਤੇ ਲੋਕਾਂ ਨੂੰ ਕੈਮਰੇ ਖਰੀਦਣ ਲਈ ਕਹਾ ਜਾ ਰਹਾ ਹੈ। ਜੋ ਸਮੇਂ ਦਾ ਬਹੁਤ ਵੱਡਾ ਮਜਾਕ ਸਿੱਧ ਹੋਵੇਗਾ। ਇਹ ਆਪਣੀ ਸ਼ੋਹਰਤ ਦੇ ਪੁਜਾਰੀ ਲੋਕਾਂ ਲਈ ਬਹੁਤ ਹੀ ਘਾਤਕ ਸਿੱਧ ਹੋਣਗੇ।
ਆਮ ਆਦਮੀ ਆਪਣੇ ਹੱਕਾਂ ਲਈ ਜਾਗਰੂਕ ਹੋਣਾ ਚਾਹੀਦਾ ਹੈ,ਬਣੇ ਹੋਏ ਕਨੂੰਨ ਨੂੰ ਮੰਨਣ ਅਤੇਤ ਆਪਣੇ ਉੱਤੇ ਧਾਰਨ ਕਰ ਵਾਲਾ ਹੋਣਾ ਚਾਹੀਦਾ ਹੈ, ਸਮੇਂ ਨਵੀਂ ਨੀਤੀ ਤਿਆਰ ਕਰਨ ਵਾਲੇ ਆਮ ਨਹੀਂ ਖਾਸ ਹੁੰਦੇ ਹਨ। ਜਿਨ੍ਹਾਂ ਵਿੱਚ ਇਹ ਗੁਣ ਹੈ ਉਹ ਆਪਣੇ ਆਪ ਨੂੰ ਆਪ ਹੀ ਖਾਸ ਬਣਾ ਲੈਂਦੇ ਹਨ ।
ਦੇਸ਼ ਦੀਆਂ ਤਿੰਨੋ ਤਾਕਤਾਂ ਰਾਜਨੀਤੀਵਾਨ,ਬਿਉਰੋਕਰੇਟਸ, ਅਤੇ ਉਦਯੋਗਪਤੀ ਜਦੋਂ ਸਮੂਹਕ ਤੋਰ ਤੇ ਆਪਣੀ ਚੰਗੀ ਭੁਮਿਕਾ ਨਿਭਾਉਂਦੇ ਹਨ ਤਾਂ ਹੀ ਦੇਸ਼ ਦੀ ਅੰਦਰੂਨੀ ਅਤੇ ਬਾਹਰੀ ਤਰੱਕੀ ਦਰਜ ਹੋ ਸਕਦੀ ਹੈ ।

Send this to a friend