ਅਮਲੋਹ, 22 ਜਨਵਰੀ (ਰਣਜੀਤ ਸਿੰਘ ਘੁੰਮਣ)- ਇਥੋ ਨਜਦੀਕ ਪਿੰਡ ਸਲਾਣਾ ਦੇ ਇਕ ਨੌਜਵਾਨ ਕੁਵੀਰ ਸਿੰਘ ਪੁੱਤਰ ਜੋਰਾ ਸਿੰਘ ਦਾ ਅਚਾਨਕ ਚੱਕਰ ਆਉਣ ਕਾਰਨ ਮੋਟਰ ਸਾਇਕਲ ਖਤਾਨਾ ਵਿਚ ਜਾ ਵੜਿਆ ਜਿਸ ਕਾਰਨ ਖਤਾਨਾ ਵਿਚੋ ਖੜੇ ਦਰਖਤ ਦੀ ਖੁੰਗਰੀ ਉਸਦਾ ਗਲਾ ਪਾਰ ਕਰਦੀ ਹੋਈ ਉਸ ਦਾ ਮੋਤ ਦਾ ਕਰਨ ਬਣ ਗਈ ਇਥੇ ਮ੍ਰਿਤਕ ਦੇ ਭਰਾ ਕੁਲਦੀਪ ਸਿੰਘ ਨੇ ਦੱਸਿਆ ਕਿ ਉਹ ਉਸ ਤੋ ਕੁਝ ਸਮਾ ਪਹਿਲਾਂ ਪਿੰਡ ਫੈਜੁਲਾਪੁਰ ਵਿਖੇ ਖੁਨਦਾਨ ਕੈਪ ਵਿਚ ਖੁਨਦਾਨ ਕਰਕੇ ਆਇਆ ਸੀ ਅਤੇ ਫਿਰ ਕਿਸੇ ਕੰਮ ਸ਼ਹਿਰ ਚਲਾ ਗਿਆ ਜਦੋ ਉਹ ਵਾਪਸ ਆਇਆ ਤਾਂ ਉਹ ਹਾਦਸੇ ਦਾ ਸ਼ਿਕਾਰ ਹੋ ਗਿਆ ।ਕੁਵੀਰ ਦੀ ਮੌਤ ਨਾਲ ਇਲਾਕੇ ਵਿਚ ਭਾਰੀ ਸੋਗ ਪਾਇਆ ਜਾ ਰਿਹਾ ਕਿਉਕਿ ਉਹ ਇਕ ਹੋਰ ਹਾਰ ਨੌਜਵਾਨ ਸੀ ਜਿਸ ਨਾਲ ਪਿੰਡ ਸਲਾਣਾ ਨੂੰ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਹੈ। ਜਿਸਦੀ ਅੰਤਿਮ ਅਰਦਾਸ 24 ਜਨਵਰੀ ਨੂੰ ਦਿੰਨ ਬੁਧਵਾਰ ਨੂੰ ਪਿੰਡ ਦੇ ਸਲਾਣਾ ਜੀਵਨ ਸਿੰਘ ਵਾਲਾ ਵਿਖੇ ਹੋਵੇਗੀ।
ਚੱਕਰ ਆਉਣ ਕਾਰਨ ਮੋਟਰ ਸਾਇਕਲ ਖਤਾਨਾ ਵਿਚ ਜਾ ਵੜਿਆ-ਨੌਜਵਾਨ ਦੀ ਮੌਤ



