April 29, 2026 11:34 am

ਚੋਰਾਂ ਪੰਜਾਬ ਨੈਸ਼ਨਲ ਬੈਂਕ ਦੇ ਏ.ਟੀ.ਐ¤ਮ. ’ਚੋਂ ਉਡਾਏ 9 ਲੱਖ 18 ਹਜ਼ਾਰ

image ਜੰਡਿਆਲਾ ਗੁਰੂ, 23 ਜਨਵਰੀ (ਵਰੁਨ ਸੋਨੀ)-ਅੱਜ ਤੜਕਸਾਰ ਕਰੀਬ 3.00 ਵਜੇ ਜੰਡਿਆਲਾ ਗੁਰੂ ਦੇ ਪੰਜਾਬ ਨੈਸ਼ਨਲ ਬੈਂਕ ਦੇ ਏ.ਟੀ.ਐਮ. ਵਿੱਚ ਚੋਰੀ ਹੋਣ ਦੀ ਸੂਚਨਾ ਪ੍ਰਾਪਤ ਹੋਈ ਹੈ। ਚੋਰਾਂ ਵੱਲੋਂ ਏ.ਟੀ.ਐਮ. ਵਿੱਚੋ ਲਗਭਗ 9 ਲੱਖ 18 ਹਜ਼ਾਰ ਰੁਪਏ ਚੋਰੀ ਕੀਤੇ ਗਏ। ਜੰਡਿਆਲਾ ਗੁਰੂ ਸ਼ਹਿਰ ਦੇ ਲੋਕਲ ਬੱਸ ਸਟੈਂਡ ਦੇ ਬਿਲਕੁਲ ਨਾਲ ਅਤੇ ਮੇਨ ਰੋਡ ’ਤੇ ਪੈਂਦੇ ਪੰਜਾਬ ਨੈਸ਼ਨਲ ਬੈਂਕ ਦੇ ਏ.ਟੀ.ਐਮ. (ਜੋ ਕਿ ਬੈਂਕ ਦੇ ਬਿਲਕੁਲ ਬਾਹਰ ਹੈ) ਨੂੰ ਬੀਤੀ ਰਾਤ ਅਣਪਛਾਤੇ ਵਿਅਕਤੀਆਂ ਵੱਲੋਂ ਗੈਸ ਕਟਰ ਦੀ ਸਹਾਇਤਾ ਨਾਲ ਕੱਟ ਕੇ ਏ.ਟੀ.ਐਮ. ਦੀ ਸਾਰੀ ਮੌਜੂਦ ਰਕਮ ਚੋਰੀ ਕਰ ਲੈਣ ਦੀ ਘਟਨਾ ਨੂੰ ਅੰਜਾਮ ਦਿੱਤਾ ਹੈ। ਬੈਂਕ ਦੇ ਅਸਿਸਟੈਂਟ ਮੈਨੇਜਰ ਐ¤ਮ.ਐ¤ਸ. ਚੱਡਾ ਅਨੁਸਾਰ ਘਟਨਾ ਸਵੇਰੇ 2.58 ਵਜੇ ਦੀ ਹੈ ਅਤੇ ਇਸ ਘਟਨਾ ਨੂੰ ਅੰਜਾਮ ਦੇਣ ਲਈ

ਚੋਰਾਂ ਨੇ ਸਿਰਫ਼ 5.00 ਮਿੰਟ ਲਗਾਏ ਹਨ। ਮੌਕੇ ਤੋਂ ਮਿਲੀ ਜਾਣਕਾਰੀ ਅਨੁਸਾਰ ਬੀਤੀ ਰਾਤ ਕਿਸੇ ਵੇਲੇ ਅਣਪਛਾਤੇ ਵਿਅਕਤੀਆਂ ਨੇ ਏ.ਟੀ.ਐ¤ਮ. ਦੇ ਸ਼ਟਰ ’ਤੇ ਲੱਗਾ ਇੱਕੋ-ਇੱਕ ਬਾਹਰੀ ਤਾਲਾ ਕੱਟਿਆ ਅਤੇ ਏ.ਟੀ.ਐਮ. ਅੰਦਰ ਦਾਖਿਲ ਹੋ ਗਏ। ਅੰਦਰ ਦਾਖਿਲ ਹੋ ਕੇ ਸ਼ਟਰ ਅੰਦਰੋਂ ਬੰਦ ਕਰ ਲਿਆ ਅਤੇ ਗੈਸਕਟਰ ਦੀ ਵਰਤੋਂ ਕਰਕੇ ਏ.ਟੀ.ਐ¤ਮ. ਮਸ਼ੀਨ ਨੂੰ ਤਸੱਲੀ ਨਾਲ ਕੱਟ ਕੇ ਅੰਦਾਜਨ 9,18,000 ਰੁਪਏ ਲੈ ਕੇ ਫਰਾਰ ਹੋ ਗਿਆ। ਪੁਲਿਸ ਨੇ ਮੌਕੇ ’ਤੇ ਪਹੁੰਚ ਕੇ ਸ਼ੁਰੂਆਤੀ ਕਾਰਵਾਈ ਦੌਰਾਨ ਉਪਰੋਕਤ ਵਿਅਕਤੀ ਦੀ ਸੀ.ਸੀ. ਕੈਮਰਾ ਫੁਟੇਜ ਬਰਾਮਦ ਕਰ ਲਈ ਹੈ ਅਤੇ ਅਗਲੇਰੀ ਕਾਰਵਾਈ ਕਰ ਰਹੀ ਹੈ। ਜ਼ਿਕਰਯੋਗ ਗੱਲ ਇਹ ਹੈ ਕਿ ਉਪਰੋਕਤ ਏ.ਟੀ.ਐ¤ਮ. ਤੇ ਕੋਈ ਗਾਰਡ ਮੌਜੂਦ ਨਹੀਂ ਸੀ। ਕੁਝ ਦਿਨ ਪਹਿਲਾਂ ਐ¤ਸ.ਐ¤ਸ.ਪੀ. ਨੇ ਇੱਕ ਮੀਟਿੰਗ ਦੌਰਾਨ ਸਾਰੇ ਬੈਂਕਾਂ ਨੂੰ ਹਦਾਇਤ ਕੀਤੀ ਸੀ ਕਿ ਸਕਿਊਰਿਟੀ ਗਾਰਡ ਜ਼ਰੂਰ ਰੱਖੋ, ਪਰ ਪੰਜਾਬ ਨੈਸ਼ਨਲ ਬੈਂਕ ਦੀ ਜੰਡਿਆਲਾ ਗੁਰੂ ਬ੍ਰਾਂਚ ਦੇ ਇਸ ਏ.ਟੀ.ਐ¤ਮ. ਵਿੱਚ ਫਿਰ ਵੀ ਰਾਤ ਵੇਲੇ ਕੋਈ ਗਾਰਡ ਨਹੀਂ ਸੀ। ਇਸ ਤੋਂ 5-7 ਦਿਨ ਪਹਿਲਾਂ ਵੀ ਚੋਰਾਂ ਨੇ ਬੈਂਕ ਦੀ ਦੂਸਰੀ ਸਾਈਡ ਬਾਰੀ ਤੋੜਕੇ ਅੰਦਰ ਵੜਨ ਦੀ ਕੋਸ਼ਿਸ਼ ਕੀਤੀ ਸੀ। ਘਟਨਾ ਸਥਾਨ ਤੇ ਡੀ.ਐ¤ਸ.ਪੀ. ਸੂਬਾ ਸਿੰਘ, ਐ¤ਸ.ਐ¤ਚ.ਓ. ਰਵਿੰਦਰ ਸਿੰਘ ਸਮੇਤ ਪੁਲਿਸ ਪਾਰਟੀ ਪਹੁੰਚ ਕੇ ਜਾਂਚ ਪੜਤਾਲ ਕਰ ਰਹੀ ਸੀ। ਇਸ ਸਬੰਧੀ ਜਦ ਜੰਡਿਆਲਾ ਥਾਣਾ ਦੇ ਮੁੱਖੀ ਏ.ਐ¤ਸ.ਪੀ. ਗੁਰਜੋਤ ਸਿੰਘ ਫਤਹਿ ਕਲੇਰ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਇਹ ਇੱਕ ਗਂੈਗਸਟਰ ਦਾ ਕੰਮ ਹੈ ਜੋ ਕਿ ਪੂਰੇ ਪੰਜਾਬ ਵਿੱਚ ਸਰਗਰਮ ਹੈ ਅਤੇ ਜਲਦੀ ਹੀ ਵੀਡੀਉ ਫੁਟੇਜ਼ ਨੂੰ ਕਵਰ ਕਰਕੇ ਦੋਸ਼ੀਆਂ ਨੂੰ ਗ੍ਰਿਫਤਾਰ ਕਰ ਲਿਆ ਜਾਵੇਗਾ।

Send this to a friend