ਲੁਧਿਆਣਾ – ਅੰਤਰਰਾਟਰੀ ਪ੍ਰਸਿੱਧੀ ਪ੍ਰਾਪਤ ਪੰਜਾਬੀ ਲੇਖਕ ਗੁਲਗ਼ਾਰ ਸਿੰਘ ਸੰਧੂ ਦੀ ਜੀਵਨੀ ਅਤੇ ਸਿਰਜਣਾ ਬਾਰੇ ਉੱਘੇ ਪੰਜਾਬੀ ਲੇਖਕ ਡਾ: ਰਣਜੀਤ ਸਿੰਘ ਵੱਲੋਂ ਲਿਖੀ ਪੁਸਤਕ ਰੇਤੇ ਵਿੱਚ ਗੁਲਗ਼ਾਰ ਨੂੰ ਅੱਜ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੇ ਸੰਚਾਰ ਅਤੇ ਅੰਤਰਰਾÎਟਰੀ ਸੰਪਰਕ ਕੇਂਦਰ ਵਿਖੇ ਲੋਕ ਅਰਪਣ ਕਰਦਿਆਂ ਪੰਜਾਬੀ ਸਾਹਿਤ ਅਕਾਡਮੀ ਲੁਧਿਆਣਾ ਦੇ ਸਾਬਕਾ ਪ੍ਰਧਾਨ ਪ੍ਰੋ: ਗੁਰਭਜਨ ਸਿੰਘ ਗਿੱਲ ਨੇ ਕਿਹਾ ਹੈ ਕਿ ਜਿਨਾਂ ਚਿਰ ਬਾਲ ਮਾਨਸਿਕਤਾ ਦੇ ਵਿਕਾਸ ਲਈ ਪੰਜਾਬੀ ਬਾਲ ਸਾਹਿਤ ਨੂੰ ਗਿਆਨ ਭਰਪੂਰ ਪ੍ਰੇਰਨਾਮਈ ਜੀਵਨੀਆਂ ਨਾਲ ਨਹੀਂ ਜੋੜਿਆ ਜਾਂਦਾ ਉਨਾਂ ਚਿਰ ਬੱਚਿਆਂ ਦੇ ਸੁਪਨਿਆਂ ਵਿੱਚ ਗੈਬੀ ਕਿਰਦਾਰ ਹੀ ਸਰਦਾਰੀ ਕਰਨਗੇ। ਜੇਕਰ ਧਰਤੀ ਪੁੱਤਰਾਂ ਦੀ ਕਰਮਲ ਗ਼ਿੰਦਗੀ ਬਾਰੇ ਦਿਲਚਸਪ ਲਿਖਤਾਂ ਬਾਲ ਸਾਹਿਤ ਰੂਪ ਵਿੱਚ ਆਉਣਗੀਆਂ ਤਾਂ ਯਕੀਨਨ ਬੱਚਿਆਂ ਦੇ ਮਨ ਵਿੱਚ ਵਿਗਿਆਨੀ, ਖਿਡਾਰੀ ਤੇ ਲਿਖਾਰੀ ਅਤੇ ਦੇÎ ਭਗਤ ਲੋਕ ਨਾਇਕ ਵਜੋਂ ਉਭਰਨਗੇ। ਮੈਨੂੰ ਮਾਣ ਹੈ ਕਿ ਸਾਡੇ ਵੱਡੇ ਲੇਖਕ ਡਾ: ਰਣਜੀਤ ਸਿੰਘ ਨੇ ਆਪਣੇ ਸਮਕਾਲੀ ਗੁਲਗ਼ਾਰ ਸਿੰਘ ਸੰਧੂ ਦੀ ਗ਼ਿੰਦਗੀ ਦੇ ਬਾਰੀਕ ਵੇਰਵੇ ਬੜੀ ਆਸਾਨ ਗ਼ੁਬਾਨ ਵਿੱਚ ਪਰੋਏ ਹਨ ਅਤੇ ਇਸ ਤੋਂ ਪਹਿਲਾਂ ਵੀ ਡਾ: ਮਹਿੰਦਰ ਸਿੰਘ ਰੰਧਾਵਾ, ਡਾ: ਗੁਰਦੇਵ ਸਿੰਘ ਖੁÎ ਅਤੇ ਡਾ: ਸਰਦਾਰਾ ਸਿੰਘ ਜੌਹਲ ਬਾਰੇ ਬਾਲ ਸਾਹਿਤ ਪੁਸਤਕਾਂ ਲਿਖ ਕੇ ਨਵੀਂ ਆਧਾਰ ਭੂਮੀ ਸਿਰਜੀ ਹੈ। ਇਸ ਮੌਕੇ ਬੋਲਦਿਆਂ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਸਾਬਕਾ ਨਿਰਦੇÎਕ ਪਸਾਰ ਸਿੱਖਿਆ ਡਾ: ਸਰਜੀਤ ਸਿੰਘ ਗਿੱਲ ਨੇ ਕਿਹਾ ਕਿ ਡਾ: ਰਣਜੀਤ ਸਿੰਘ ਕੋਲ ਸਿਰੜ, ਸਿਆਣਪ, ਸਿਦਕਦਿਲੀ, ਸਹਿਜ, ਸੰਤੋਖ ਅਤੇ ਸਮਰਪਣ ਦਾ ਅਥਾਹ ਖਗ਼ਾਨਾ ਹੈ ਜਿਸ ਨੂੰ ਉਹ ਕਲਮ ਹਵਾਲੇ ਕਰਕੇ ਪੰਜਾਬੀ ਪਿਆਰਿਆਂ ਲਈ ਮਾਣਕ ਮੋਤੀ ਸਿਰਫ ਇਕੱਠੇ ਹੀ ਨਹੀਂ ਕਰਦਾ ਸਗੋਂ ਪੰਜਾਬੀ ਪਾਠਕਾਂ ਨੂੰ ਪੰਜਾਬੀ, ਅੰਗਰੇਗ਼ੀ ਅਤੇ ਹੋਰ ਭਾਰਤੀ ਭਾÎਾਵਾਂ ਵਿੱਚ ਨਿਰੰਤਰ ਪਰੋਸਦਾ ਹੈ। ਡਾ: ਗੁਲਗ਼ਾਰ ਸਿੰਘ ਸੰਧੂ ਬਾਰੇ ਇਹ ਕਿਤਾਬ ਵੀ ਬਾਲ ਮਨਾਂ ਲਈ ਪ੍ਰੇਰਨਾ ਸਰੋਤ ਬਣੇਗੀ ਕਿ ਦੁÎਵਾਰੀਆਂ ਵਿੱਚ ਵੀ ਇਨਸਾਨ ਉੱਸਰ ਸਕਦਾ ਹੈ। ਇਕੱਤਰਤਾ ਵਿੱਚ ਉੱਘੇ ਸਮਾਜ ਸੇਵਕ ਅਤੇ ਪੀਏਯੂ ਪ੍ਰਬੰਧਕੀ ਬੋਰਡ ਦੇ ਸਾਬਕਾ ਮੈਂਬਰ ਭਾਈ ਨਰਿੰਦਰ ਸਿੰਘ ਮੁਕਤਸਰ, ਸੰਚਾਰ ਕੇਂਦਰ ਵਿੱਚ ਅਸਿਸਟੈਂਟ ਡਾਇਰੈਕਟਰ ਟੀ ਵੀ ਰਹੇ ਰਣਤੇਜ ਸਿੰਘ ਗਿੱਲ, ਉੱਘੇ ਪੰਜਾਬੀ ਲੇਖਕ ਗੁਰਦਿਆਲ ਸਿੰਘ ਕੰਵਲ (ਕੈਨੇਡਾ), ਗੁਰਪਾਲ ਸਿੰਘ ਲਿੱਟ, ਮਲਕੀਤ ਸਿੰਘ ਚਿੱਤਰਕਾਰ ਚੰਡੀਗੜ ਅਤੇ ਤਰਸੇਮ ਸਫਰੀ ਦੇ ਦੇਹਾਂਤ ਤੇ ਸਭ ਲੇਖਕਾਂ ਨੇ ਅਫਸੋਸ ਦਾ ਪ੍ਰਗਟਾਵਾ ਕੀਤਾ। ਜਿਕਰਯੋਗ ਹੈ ਕਿ ਇਸ ਮੌਕੇ ਯੂਨੀਵਰਸਿਟੀ ਦੇ ਪਹਿਲੇ ਲੋਕ ਸੰਪਰਕ ਅਧਿਕਾਰੀ ਸ: ਹਰਦੇਵ ਸਿੰਘ ਸੈਣੀ, ਸ: ਹਕੀਕਤ ਸਿੰਘ ਮਾਂਗਟ, ਡਾ: ਐਚ ਐਸ ਸਹਿਗਲ ਸਾਬਕਾ ਸੰਚਾਰ ਕੇਂਦਰ ਮੁਖੀ ਅਤੇ ਸੰਚਾਰ ਕੇਂਦਰ ਤੋਂ ਸੇਵਾ ਮੁਕਤ ਹੋਏ ਅਨੇਕਾਂ ਕਰਮਚਾਰੀ ਵੀ ਹਾਗ਼ਰ ਸਨ।
ਪੰਜਾਬੀ ਬਾਲ ਸਾਹਿਤ ਦੀ ਕਮੀ ਪੂਰੀ ਕਰਕੇ ਹੀ ਪੰਜਾਬ ਦਾ ਸਰਵਪੱਖੀ ਵਿਕਾਸ ਸੰਭਵ- ਗੁਰਭਜਨ ਗਿੱਲ



