Skip to content
Independent perspectives. Global stories.
BREAKING

ਦੁੱਧਾਧਾਰੀ ਡੇਰੇ ’ਚ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਅੱਜ

Share this story

ਮੂਨਕ, 18 ਜਨਵਰੀ (ਕੁਲਵੰਤ ਦੇਹਲਾ)- ਸਾਡੇ ਸਮਾਜ ਦੇ ਵਿਚ ਸਾਰੇ ਧਰਮਾਂ ਦਾ ਸਤਿਕਾਰ ਕੀਤਾ ਜਾਂਦਾ ਹੈ। ਪਿੰਡ ਦੇਹਲਾ ਸੀਹਾ ਦੇ ਵਿੱਚ ਪੁਰਾਣੇ ਦੁਧਾਧਾਰੀ ਡੇਰਾ ਪ੍ਰਤੀ ਸੰਗਤਾ ਦੀ ਬਹੁਤ ਸ਼ਰਧਾ ਹੈ। ਡੇਰਾ ਦੇ ਮੁਖੀ ਬਾਬਾ ਪ੍ਰਗਟ ਨਾਥ ਪਿਛਲੇ ਕਈ ਸਾਲ ਤੋਂ ਡੇਰੇ ਦੀ ਸੇਵਾ ਕਰ ਰਿਹਾ ਹੈ। ਬਾਬਾ ਜੀ ਦੀ ਸੇਵਾ ਤੋ ਲੋਕ ਬਹੁਤ ਖੁਸ਼ ਹਨ। ਬਾਬਾ ਜੀ ਡੇਰੇ ਦੀ ਸਫਾਈ ਜਿਆਦਾ ਰਖਣ ਚ ਦਿਲਚਸਪੀ ਰਖਦੇ ਹਰ ਸਾਲ ਡੇਰੇ ਦੇ ਵਿਚ ਬਾਬਾ ਦੂਜ ਦੇ ਸਬੰਧ ਅਖੰਡ ਪਾਠ ਕਰਵਾਉਂਦੇ ਹਨ ਅਤੇ 17 ਜਨਵਰੀ ਨੂੰ ਅਖੰਡ ਪਾਠ ਆਰੰਭ ਹੋਏ ਭੋਗ 19 ਤਰੀਖ ਨੂੰ ਪਾਏ ਜਾਣਗੇ। ਇਸ ਸਮੇਂ ਗੁਰੂ ਕੇ ਲੰਗਰ ਅਤੁਟ ਵਾਰਤਾਇਆ ਜਾਵੇਗਾ। ਪੱਤਰਕਾਰਾਂ ਦੀ ਟੀਮ ਨੇ ਬਾਬਾ ਜੀ ਨਾਲ ਗਲਬਾਤ ਕੀਤੀ ਤਾਂ ਬਾਬਾ ਜੀ ਨੇ ਸੰਗਤਾਂ ਨੂੰ ਅਖਬਾਰਾਂ ਦੁਆਰਾ ਦੂਜ ਦੀ ਵਧਾਈ ਅਤੇ ਸੰਗਤਾਂ ਨੂੰ ਡੇਰੇ ਦੇ ਵਿਚ ਵਧ ਚੜ ਕੇ ਆਉਣ ਦੀ ਅਪੀਲ ਕੀਤੀ?ਬਾਬਾ ਜੀ ਨੇ ਦਸਿਆ ਕਿ ਇਸ ਬਾਰ ਦੂਜ ਵਾਲੇ ਦਿਨ ਬਾਹਰੋਂ ਸਾਧੂ ਸੰਤ ਵੀ ਪਹੁੰਚ ਰਹੇ ਹਨ ਪਿੰਡ ਵਲੋਂ ਦਾਨ ਤੇ ਹਥੀ ਸੇਵਾ ਕਰਨ ਦਾ ਬਹੁਤ ਯੋਗਦਾਨ ਮਿਲ ਰਿਹਾ ਹੈ

WRITTEN BY