ਸ੍ਰੀ ਅਨੰਦਪੁਰ ਸਾਹਿਬ, 18 ਜਨਵਰੀ (ਦਵਿੰਦਰਪਾਲ ਸਿੰਘ, ਅੰਕੁਸ਼)- ਤਖਤ ਸ੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਰਘਬੀਰ ਸਿੰਘ ਨੇ ਕਿਹਾ ਕਿ ਸ੍ਰੀ ਗੁਰੁੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪ ਦਾ ਸੰਗਤਾਂ ਨੂੰ ਪੂਰਨ ਗੁਰਮਰਿਯਾਦਾ ਅਨੁਸਾਰ ਧਿਆਨ ਰੱਖਣਾਂ ਚਾਹੀਦਾ ਹੈ। ਉਨ੍ਹਾਂ ਨੇ ਅਜਿਹੇ ਲੋਕਾਂ ਨੂੰ ਤਾੜਨਾ ਕਰਦੇ ਹੋਏ ਕਿਹਾ ਕਿ ਜਿਹੜੇ ਲੋਕ ਪਾਵਨ ਸ੍ਰੀ ਗੁਰੁ ਗ੍ਰੰਥ ਸਾਹਿਬ ਜੀ ਦੇ ਸਰੂਪ ਅਣਮੱਤੀ ਜਾਂ ਇਤਰਾਜਯੋਗ ਥਾਵਾਂ ਜੋ ਗੁਰਮਤਿ ਅਨੁਸਾਰ ਠੀਕ ਨਹੀ ਜਿਵੇ ਕਿ ਸ਼ਰਾਬ ਦੇ ਠੇਕੇ, ਬਿਊਟੀ ਪਾਰਲਰ, ਮੈਰਿਜ ਪੈਲਸ, ਹੋਟਲ, ਸੈਲੂਨ ਅਤੇ ਮੜ੍ਹੀਆਂ ਆਦਿ ਥਾਵਾਂ ਤੇ ਲੈ ਕੇ ਜਾਦੇ ਹਨ, ਇਹ ਸ਼੍ਰੀ ਅਕਾਲ ਤਖਤ ਸਾਹਿਬ ਵਲੋ ਹੋਏ ਅਦੇਸ਼ ਦੀ ਉਲੰਘਣਾਂ ਹੈ। ਜੇਕਰ ਕੋਈ ਜਾਣੇ ਅਣਜਾਣੇ ਅਜਿਹੀ ਗਲਤੀ ਕਰਦਾ ਹੈ ਤਾ ਉਸ ਖਿਲਾਫ ਸਖਤ ਕਾਰਵਾਈ ਕੀਤੀ ਜਾਵੇਗੀ।ਗੁਰਦੁਆਰਾ ਸਹਿਬਾਨਾਂ ਦੇ ਪ੍ਰਬੰਧਕਾਂ, ਗ੍ਰੰਥੀ ਸਹਿਬਾਨਾਂ,ਸਮੂਹ ਅਖੰਡ ਪਾਠੀ ਸਿੰਘਾਂ ਅਤੇ ਉਹ ਪ੍ਰੇਮੀ ਪਰਿਵਾਰ ਜਿਨ੍ਹਾਂ ਨੇ ਆਪਣੇ ਘਰਾਂ ਵਿਚ ਗੁਰੁ ਸਾਹਿਬਾਨ ਦੇ ਪਾਵਨ ਸਰੂਪ ਸੁਸ਼ੋਭਿਤ ਕੀਤੇ ਹਨ ਉਨ੍ਹਾਂ ਪ੍ਰਤੀ ਵਿਸ਼ੇਸ਼ ਹਦਾਇਤ ਕੀਤੀ ਜਾਦੀ ਹੈ ਕਿ ਕਿਸੇ ਵੀ ਸਮਾਗਮ ਲਈ ਸ੍ਰੀ ਗੁਰੁ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪ ਦੇਣ ਤੋਂ ਪਹਿਲਾ ਇਹ ਨਿਸਚੈੇ ਕਰ ਲਿਆ ਜਾਵੇ ਕਿ ਪਾਵਨ ਸਰੂਪ ਜੀ ਦੀ ਬੇਅਦਬੀ ਨਾ ਹੁੰਦੀ ਹੋਵੇ ਅਤੇ ਨਾ ਹੀ ਸ੍ਰੀ ਅਕਾਲ ਤਖਤ ਸਾਹਿਬ ਦੇ ਹੁਕਮਾਂ ਦੀ ਉਲੰਘਣਾ ਹੁੰਦੀ ਹੋਵੇ।ਜੇਕਰ ਫਿਰ ਵੀ ਕੋਈ ਅਜਿਹੀ ਲਿਖਤੀ ਸ਼ਕਾਇਤ ਤਖਤ ਸ੍ਰੀ ਕੇਸਗੜ੍ਹ ਸਾਹਿਬ ਵਿਖੇ ਪੁਹੰਚਦੀ ਹੈ ਤਾਂ ਅਜਿਹੇ ਲੋਕਾਂ ਖਿਲਾਫ ਸਖਤ ਕਾਰਵਾਈ ਕੀਤੀ ਜਾਵੇਗੀ।
ਸ੍ਰੀ ਗੁਰੁ ਗ੍ਰੰਥ ਸਾਹਿਬ ਜੀ ਦੀ ਮਰਿਯਾਦਾ ਦਾ ਧਿਆਨ ਰੱਖਿਆ ਜਾਵੇ : ਗਿਆਨੀ ਰਘਬੀਰ ਸਿੰਘ



