April 30, 2026 12:57 am

ਸ਼ਪੂਰਜ਼ੀ ਪਲੌਂਜੀ ਗਰੁੱਪ ਨੇ ਵਿਕਾਸ ’ਚ ਹਿੱਸੇਦਾਰ ਬਣਨ ’ਤੇ ਬੁਨਿਆਦੀ ਸਹੂਲਤਾਂ ਮੁਹੱਈਆ ਕਰਵਾਉਣ ਵਿੱਚ ਦਿਖਾਈ ਦਿਲਚਸਪੀ

image ਚੰਡੀਗੜ੍ਹ, 22 ਜਨਵਰੀ (ਪੰਜਾਬ ਟਾਇਮਜ਼ ਬਿਊਰੋ)-ਸਪੂਰਜ਼ੀ ਪਲੌਂਜੀ ਗਰੁੱਪ ਨੇ ਸੂਬੇ ਭਰ ਵਿਚ ਵਿਕਾਸ ਕੰਮਾਂ ਤੇ ਬੁਨਿਆਦੀ ਸਹੂਲਤਾਂ ਮੁਹੱਈਆ ਕਰਵਾਉਣ ਵਿਚ ਡੂੰਘੀ ਦਿਲਸਚਪੀ ਦਿਖਾਈ ਹੈ। ਇਸ ਤੋਂ ਇਲਾਵਾ ਪੁੱਡਾ ਨਾਲ ਮਿਲਕੇ ਗਰੁੱਪ ਹਾਊਸਿੰਗ ਤੇ ਉਪ ਮੁੱਖ ਮੰਤਰੀ ਸ. ਸੁਖਬੀਰ ਸਿੰਘ ਬਾਦਲ ਦੀ ਪੇਸ਼ਕਸ਼ ’ਤੇ 10,000 ਮੈਗਾਵਾਟ ਦਾ ਸੋਲਰ ਪਾਰਕ ਸਥਾਪਿਤ ਕਰਨ ਵੀ ਇ¤ਛਾ ਜਤਾਈ ਹੈ। ਅੱਜ ਇੱਥੇ ਸਪੂਰਜ਼ੀ. ਪੀ. ਮਿਸਤਰੀ ਦੀ ਅਗਵਾਈ ਵਾਲੇ ਸਪੂਰਜ਼ੀ ਗਰੁੱਪ ਦੇ  ਵਫਦ ਵਲੋਂ ਪੰਜਾਬ ਦੇ ਉਪ ਮੁੱਖ ਮੰਤਰੀ ਨਾਲ ਮੀਟਿੰਗ ਦੌਰਾਨ ਅੰਮ੍ਰਿਤਸਰ ਵਿਖੇ ਬੱਸ ਰੈਪਿਡ ਟਰਾਂਸਪੋਰਟ ਸਿਸਟਮ ਤੇ ਗਰੀਬੀ ਰੇਖਾ ਤੋਂ ਹੇਠਲੇ ਪਰਿਵਾਰਾਂ ਲਈ ਘਰ ਬਣਾਉਣ ਸਬੰਧੀ ਵੀ ਕੰਮ ਕਰਨ ਦਾ ਹੁੰਗਾਰਾ ਭਰਿਆ ਗਿਆ ਹੈ। ਵਫਦ ਨੂੰ ਪੰਜਾਬ ਵਿਚ

ਮੌਜੂਦ ਸੰਭਾਵਨਾਵਾਂ ਬਾਰੇ ਜਾਣਕਾਰੀ ਦਿੰਦੇ ਹੋਏ ਉਪ ਮੁੱਖ ਮੰਤਰੀ ਸ. ਬਾਦਲ ਨੇ ਕਿਹਾ ਕਿ ਪੰਜਾਬ ਸਰਕਾਰ ਸ਼ਹਿਰਾਂ ਵਿਚ ਸੀਵਰੇਜ਼, ਪੀਣ ਵਾਲੇ ਪਾਣੀ ਦੀ ਸਪਲਾਈ ਦੇ ਸੜਕੀ ਨੈਟਵਰਕ ਦਾ ਕੰਮ ਇਕ ਹੀ ਕੰਪਨੀ ਨੂੰ ਦੇਣ ਦੀ ਇਛੁੱਕ ਹੈ , ਜੋ ਕਿ ਨਾ ਸਿਰਫ ਇਸ ਬੁਨਿਆਦੀ ਢਾਂਚੇ ਨੂੰ ਖੜ੍ਹਾ ਕਰੇਗੀ ਸਗੋਂ 10 ਸਾਲ ਤੱਕ ਇਸਦੀ ਸਾਂਭ ਸੰਭਾਲ ਵੀ ਕਰੇਗੀ। ਸ. ਬਾਦਲ ਨੇ ਕਿਹਾ ਕਿ 4 ਮੈਟਰੋ ਸ਼ਹਿਰਾਂ ਤੋਂ ਇਲਾਵਾ 140 ਹੋਰਨਾਂ ਸ਼ਹਿਰਾਂ/ਕਸਬਿਆਂ ਲਈ ਵੀ ਪੰਜਾਬ ਸਰਕਾਰ ਬੁਨਿਆਦੀ ਸਹੂਲਤਾਂ ਦਾ ਕੰਮ ਨਿੱਜੀ ਕੰਪਨੀਆਂ ਨੂੰ ਦੇਣਾ ਚਾਹੁੰਦੀ ਹੈ। ਸ. ਬਾਦਲ ਨੇ ਵਫਦ ਨੂੰ ਕਿਹਾ ਕਿ ਉਹ ਪੁੱਡਾ ਨਾਲ ਮਿਲਕੇ ਗਰੁੱਪ ਹਾਊਸਿੰਗ ਦੇ ਖੇਤਰ ਵਿਚ ਵੀ ਕੰਮ ਕਰ ਸਕਦੇ ਹਨ ਤੇ ਪੁੱਡਾ  ਵਲੋਂ ਲੁਧਿਆਣਾ ਤੇ ਬਠਿੰਡਾ  ਵਿਖੇ 900-900 ਫਲੈਟ ਉਸਾਰਨ ਲਈ ਟੈਂਡਰ ਪ੍ਰਿਕ੍ਰਆ ਚੱਲ ਰਹੀ ਹੈ। ਸ੍ਰੀ ਮਿਸਤਰੀ ਨੇ ਉਪ ਮੁੱਖ ਮੰਤਰੀ ਨੂੰ ਕਿਹਾ ਕਿ ਉਹ ਨਿਵੇਸ਼ਕਾਂ ਨੂੰ ਸਵਿਸ ਮਾਡਲ ਦੇ ਆਧਾਰ ’ਤੇ ਕੰਮ ਦੇਣ ਜਿਸ ਤਹਿਤ ਨਕਸ਼ਾ ਤਿਆਰ ਕਰਨ ਤੋਂ ਲੈ ਕੇ ਅੰਤ ਤੱਕ ਸਾਰਾ ਕੰਮ ਸ਼ਾਮਿਲ ਹੁੰਦਾ ਹੈ।ਸ. ਬਾਦਲ ਵਲੋਂ ਗਰੀਬਾਂ ਲਈ ਇਕ ਲੱਖ ਘਰ ਉਸਾਰਨ ਦੇ ਟੀਚੇ ਵਿਚ ਸਹਿਯੋਗ ਲਈ ਕੰਪਨੀ ਵਲੋਂ ਬੀ.ਪੀ.ਐਲ. ਪਰਿਵਾਰਾਂ ਲਈ ਘਰ ਉਸਾਰਨ ਨੂੰ ਵੀ ਸਹਿਮਤੀ ਦਿੱਤੀ ਗਈ। ਉਪ ਮੁੱਖ ਮੰਤਰੀ ਵਲੋਂ ਕੰਪਨੀ ਨੂੰ 10,000 ਮੈਗਾਵਾਟ ਦਾ ਸੋਲਰ ਊਰਜਾ ਪਾਰਕ ਸਥਾਪਿਤ ਕਰਨ ਦੀ ਵੀ ਪੇਸ਼ਕਸ਼ ਕੀਤੀ ਗਈ। ਸ. ਬਾਦਲ ਨੇ ਨਾਲ ਹੀ ਕਿਹਾ ਕਿ ਪੰਜਾਬ ਸਰਕਾਰ ਕਿਸਾਨਾਂ ਨੂੰ 6000 ਕਰੋੜ ਦੀ ਬਿਜਲੀ ਸਬਸਿਡੀ ’ਤੇ ਸਪਲਾਈ ਕਰਦੀ ਹੈ, ਜਿਸਨੂੰ ਕਿ ਕੰਪਨੀ ਮੁਹੱਈਆ ਕਰਵਾ ਸਕਦੀ ਹੈ, ਜਿਸ ਬਦਲੇ ਪੰਜਾਬ ਸਰਕਾਰ ਸਬਸਿਡੀ ਕੰਪਨੀ ਨੂੰ ਦੇ ਸਕਦੀ ਹੈ। ਸ੍ਰੀ ਮਿਸਤਰੀ ਨੇ ਉਪ ਮੁੱਖ ਮੰਤਰੀ ਦੀ ਦੂਰਅੰਦੇਸ਼ੀ ਦੀ ਪ੍ਰਸ਼ੰਸ਼ਾ ਕਰਦਿਆਂ ਕਿਹਾ ਕਿ ਕੰਪਨੀ ਕੋਲ ਸੂਰਜੀ ਊਰਜਾ ਦੇ ਖੇਤਰ ਵਿਚ 25 ਸਾਲ ਜਾ ਤਜ਼ਰਬਾ ਹੈ ਤੇ ਉਹ ਸੋਲਰ ਪਾਰਕ ਸਥਾਪਨਾ ਦੇ ਖੇਤਰ ਵਿਚ ਕੰਮ ਕਰੇਗੀ। ਮੁਹਾਲੀ, ਜਲੰਧਰ, ਲੁਧਿਆਣਾ ਤੇ ਅੰਮ੍ਰਿਤਸਰ ਵਿਖੇ ਵਿਸ਼ਵ ਪੱਧਰੀ  ਪ੍ਰਦਰਸ਼ਨੀ ਕੇਂਦਰਾਂ ਦੀ ਸਥਾਪਨਾ ਵਿੱਚ ਸ਼ਪੂਰਜ਼ੀ ਗਰੁੱਪ ਨੂੰ ਨਿਵੇਸ਼ ਦਾ ਸੱਦਾ ਦਿੰਦਿਆਂ ਸ. ਬਾਦਲ ਨੇ ਕਿਹਾ ਕਿ ਪਹਿਲਾ ਪ੍ਰਦਰਸ਼ਨੀ ਕੇਂਦਰ ਮੁਹਾਲੀ ਵਿਖੇ 50 ਏਕੜ ਵਿਚ 235 ਕਰੋੜ ਦੀ ਲਾਗਤ ਨਾਲ ਉਸਾਰਿਆ ਜਾਵੇਗਾ।

Send this to a friend