ਵਾਸ਼ਿੰਗਟਨ, 23 ਜਨਵਰੀ (ਪੀ.ਟੀ.)-ਅਮਰੀਕੀ ਫੌਜ ਨੇ ਨਵੇਂ ਦਿਸ਼ਾ-ਨਿਰਦੇਸ਼ ਜਾਰੀ ਕਰਦੇ ਹੋਏ ਡਿਊਟੀ ਸਮੇਂ ਧਾਰਮਿਕ ਚਿੰਨ੍ਹਾ ਦੀ ਵਰਤੋਂ ’ਤੇ ਪਾਬੰਦੀ ਸੰਬੰਧੀ ਬੁੱਧਵਾਰ ਨੂੰ ਕੁਝ ਢਿੱਲ ਦਿੱਤੀ ਹੈ, ਤਾਂ ਜੋ ਫੌਜੀਆਂ ਨੂੰ ਉਨ੍ਹਾਂ ਦੇ ਧਰਮ ਮੁਤਾਬਕ ਧਾਰਮਿਕ ਚਿੰਨ੍ਹ ਅਤੇ ਧਾਰਮਿਕ ਪਹਿਰਾਵਾ ਪਹਿਨਣ ਦੀ ਆਗਿਆ ਦਿੱਤੀ ਜਾਵੇ। ਅਮਰੀਕੀ ਫੌਜ ਦੇ ਇਸ ਫੈਸਲੇ ਦਾ ਅਸਰ ਉਨ੍ਹਾਂ ਸਿੱਖਾਂ ’ਤੇ ਪੈ ਸਕਦਾ ਹੈ, ਜੋ ਅਮਰੀਕੀ ਫੌਜ ’ਚ ਭਰਤੀ ਹੋਏ ਹਨ। ਇਹ ਸਿੱਖ ਹੁਣ ਆਪਣੀ ਡਿਊਟੀ ਦੌਰਾਨ ਦਾੜ੍ਹੀ, ਕੇਸ ਅਤੇ ਕਿਰਪਾਨ ਆਦਿ ਧਾਰਮਿਕ ਚਿੰਨ੍ਹਾਂ ਦੀ ਵਰਤੋਂ ਕਰ ਸਕਣਗੇ। ਫੌਜ ਦੇ ਨਵੇਂ ਦਿਸ਼ਾ-ਨਿਰਦੇਸ਼ਾਂ ਮੁਤਾਬਿਕ ਵਿਅਕਤੀ ਦੀ ਸੁਰੱਖਿਆ ਲਈ ਹੈਲਮੈ¤ਟ ਪਹਿਨਣ ’ਤੇ ਵੀ ਜ਼ੋਰ ਦਿੱਤਾ ਗਿਆ ਹੈ। ਮਾਪਦੰਡਾਂ ’ਚ ਦਿੱਤੀ ਗਈ ਛੋਟ ਇੰਨੀ ਵੀ ਜ਼ਿਆਦਾ
ਨਹੀਂ ਹੈ ਕਿ ਸਿੱਖ ਭਾਈਚਾਰੇ ਦੇ ਲੋਕ ਵੱਡੀ ਗਿਣਤੀ ਵਿੱਚ ਅਮਰੀਕੀ ਫੌਜ ’ਚ ਸ਼ਾਮਿਲ ਹੋ ਸਕਣ। ਸਿੱਖ ਅਮਰੀਕੀ ਭਾਈਚਾਰੇ ਦੀ ਇਹ ਮੰਗ ਪੁਰਾਣੀ ਹੈ। ਪੈਂਟਾਗਨ ਮੁਤਾਬਕ ਫੌਜ ਦੇ ਲੈਫਟੀਨੈਂਟ ਕਮਾਂਡਰ ਨੈਟਹੈਨ ਜੇ. ਕ੍ਰਿਸਟੇਨਸਨ ਨੇ ਇੱਕ ਬਿਆਨ ਵਿੱਚ ਕਿਹਾ ਕਿ ਨਵੀਂ ਨੀਤੀ ’ਚ ਕਿਹਾ ਗਿਆ ਹੈ ਕਿ ਫੌਜ ਵਿਭਾਗ, ਸਰਵਿਸ ਮੈਂਬਰਾਂ ਦੀ ਧਾਰਮਿਕ ਅਪੀਲ ’ਤੇ ਉਸ ਸਮੇਂ ਹੀ ਵਿਚਾਰ ਕਰੇਗਾ, ਜਦੋਂ ਉਸ ਅਪੀਲ ਦਾ ਫੌਜ ਦੀ ਤਿਆਰੀ ’ਤੇ, ਮਿਸ਼ਨ ਪੂਰਾ ਕਰਨ ’ਚ, ਇਕਜੁੱਟਤਾ ਅਤੇ ਅਨੁਸ਼ਾਸਨ ’ਤੇ ਕੋਈ ਮਾੜਾ ਅਸਰ ਨਹੀਂ ਪਵੇਗਾ।
ਉਨ੍ਹਾਂ ਨੇ ਕਿਹਾ ਕਿ ਇਸ ਸੰਬੰਧੀ ਸਾਰੀਆਂ ਅਪੀਲਾਂ ’ਤੇ ਮਾਮਲਾ ਦਰ ਮਾਮਲਾ ਵਿਚਾਰ ਕੀਤਾ ਜਾਵੇਗਾ। ਕ੍ਰਿਸਟੇਨਸਨ ਨੇ ਕਿਹਾ ਕਿ ਕਮਾਂਡਰ ਅਜਿਹੀ ਸਥਿਤੀ ’ਚ ਧਾਰਮਿਕ ਪਹਿਰਾਵਾ ਜਾਂ ਚਿੰਨ੍ਹਾਂ ਨੂੰ ਪਹਿਨਣ ਦੀ ਆਗਿਆ ਦੇ ਸਕਦੇ ਹਨ, ਜਦੋਂ ਕਿ ਉਸ ਵਿੱਚ ਫੌਜ ਵਿਭਾਗ ਜਾਂ ਉਨ੍ਹਾਂ ਸਰਵਿਸ ਨੀਤੀਆਂ ਦੀ ਛੋਟ ਦੀ ਲੋੜ ਨਾ ਹੋਵੇ, ਜੋ ਕਿ ਫੌਜ ਵਰਦੀ ਅਤੇ ਧਾਰਮਿਕ ਪਹਿਰਾਵਾ ਆਦਿ ਬਾਰੇ ਹੋਣ। ਉਨ੍ਹਾਂ ਨੇ ਕਿਹਾ ਕਿ ਇਨ੍ਹਾਂ ਗੱਲਾਂ ’ਤੇ ਵਿਚਾਰ ਕੀਤਾ ਜਾਵੇਗਾ ਕਿ ਧਾਰਮਿਕ ਚਿੰਨ੍ਹਾਂ ਅਤੇ ਪਹਿਰਾਵਿਆਂ ਨਾਲ ਫੌਜ ਦੇ ਕਰੱਤਵ ’ਚ ਕਿਸੇ ਤਰ੍ਹਾਂ ਦੀ ਕੋਈ ਰੁਕਾਵਟ ਨਾ ਆਵੇ ਅਤੇ ਸਿਹਤ ਅਤੇ ਸੁਰੱਖਿਆ ਸੰਬੰਧੀ ਕੋਈ ਖਤਰਾ ਨਾ ਹੋਵੇ। ਕ੍ਰਿਸਟੇਨਸਨ ਮੁਤਾਬਿਕ ਪੈਂਟਾਗਨ ਦਾ ਮੰਨਣਾ ਹੈ ਕਿ ਨਵੇਂ ਦਿਸ਼ਾ-ਨਿਰਦੇਸ਼ਾਂ ਨਾਲ ਕਮਾਂਡਰਾਂ ਅਤੇ ਸੁਪਰਵਾਈਜ਼ਰਾਂ ਦੀ ਵਿਵਸਥਾ ਅਤੇ ਅਨੁਸ਼ਾਸਨਬਣਾਈ ਰੱਖਣ ਦੀ ਸਮਰੱਥਾ ਵਧੇਗੀ ਅਤੇ ਫੌਜ ’ਚ ਭੇਦਭਾਵ ਦੀ ਧਾਰਨਾ ਦੂਰ ਹੋਵੇਗੀ।