Skip to content
Independent perspectives. Global stories.
BREAKING

8 ਕਿਲੋ ਭੁੱਕੀ ਸਮੇਤ ਇੱਕ ਕਾਬੂ

Share this story

ਲਹਿਰਾਗਾਗਾ, 17 ਜਨਵਰੀ (ਰਣਜੀਤ ਸਿੰਘ ਵਾਲੀਆ)- ਪੰਜਾਬ ਸਰਕਾਰ ਦੀ ਨਸ਼ਾ ਰੋਕਣ ਦੀ ਮੁਹਿੰਮ ਤਹਿਤ ਡੀ.ਐਸ.ਪੀ ਮੂਣਕ ਅਜੇ ਪਾਲ ਸਿੰਘ ਦੇ ਦਿਸ਼ਾ ਨਿਰਦੇਸ਼ਾਂ ਹੇਠ ਨਸ਼ਾ ਵੇਚਣ ਵਾਲਿਆਂ ਤੇ ਸ਼ਿਕੰਜਾ ਕਸਦਿਆਂ ਮੁੱਖ ਅਫਸਰ ਥਾਣਾ ਲਹਿਰਾ ਜਸਵੀਰ ਸਿੰਘ ਤੂਰ ਦੀ ਦੇਖ ਰੇਖ ਹੇਠ ਭੁੱਕੀ ਫੜਨ ਦਾ ਸਮਾਚਾਰ ਪ੍ਰਾਪਤ ਹੋਇਆ ਹੈ । ਜਾਣਕਾਰੀ ਅਨੁਸਾਰ ਸਹਾਇਕ ਥਾਣੇਦਾਰ ਪ੍ਰਸ਼ੋਮਤ ਰਾਮ ਨੇ ਸਮੇਤ ਪੁਲਿਸ ਪਾਰਟੀ ਕੋਟੜਾ ਲਹਿਲ ਤੇ ਜਵਾਹਰ ਵਾਲਾ ਸੜਕ ਤੇ ਕਾਲਾ ਸਿੰਘ ਉਰਫ ਡੂਗਲੂ ਪੁੱਤਰ ਦਰਵਾਰਾ ਸਿੰਘ ਵਾਸੀ ਕੋਟੜਾ ਲੇਹਲ ਤੋਂ ਤਲਾਸ਼ੀ ਦੌਰਾਨ ਪਲਾਸਟਿਕ ਦੇ ਥੈਲੇ ਵਿੱਚ 8 ਕਿਲੋ ਭੁੱਕੀ ਬਰਾਮਦ ਕੀਤੀ ਹੈ ਦੋਸ਼ੀ ਖ਼ਿਲਾਫ਼ ਐਨ.ਡੀ.ਪੀ.ਐਸ. 15 /61 /85 ਧਾਰਾ ਤਹਿਤ ਪਰਚਾ ਦਰਜ ਕਰਕੇ ਦੋਸ਼ੀ ਨੂੰ ਸੰਗਰੂਰ ਜੇਲ ਭੇਜ ਦਿੱਤਾ ਹੈ। ਥਾਣਾ ਮੁੱਖੀ ਨੇ ਕਿਹਾ ਕਿ ਕਿਸੇ ਵੀ ਕਿਸਮ ਦੇ ਨਸ਼ਾ ਵੇਚਣ ਵਾਲੇ ਨੂੰ ਬਖਸ਼ਿਆ ਨਹੀਂ ਜਾਵੇਗਾ।

WRITTEN BY