ਜੰਡਿਆਲਾ ਗੁਰੂ, 22 ਜਨਵਰੀ (ਵਰਿੰਦਰ ਸਿੰਘ)-ਅੱਜ ਸਵੇਰੇ ਕਰੀਬ 4.00 ਵਜੇ ਜੀ.ਟੀ. ਰੋਡ ਅੰਮ੍ਰਿਤਸਰ ਨੇੜੇ ਪਿੰਗਲਵਾੜਾ ਮਾਨਾਂਵਾਲਾ ਵਿਖੇ ਕਾਰ ਨੰ: ਪੀ ਬੀ-02-ਸੀ ਬੀ 1670 ਸ਼ਵੈਰਲਟ ਬੀਟ ਨੂੰ ਅੱਗ ਲੱਗਣ ਦਾ ਸਮਾਚਾਰ ਪ੍ਰਾਪਤ ਹੋਇਆ। ਸਾਰੀ ਕਾਰ ਸੜਕੇ ਸਵਾਹ ਹੋ ਚੁੱਕੀ ਸੀ। ਮੌਕੇ ’ਤੇ ਇੱਕ ਮ੍ਰਿਤਕ ਸੁਰਿੰਦਰ ਸਿੰਘ ਪੁੱਤਰ ਦਲੀਪ ਸਿੰਘ ਵਾਸੀ 167 ਮਕਬੂਲਪੁਰਾ ਅੰਮ੍ਰਿਤਸਰ ਦੇ ਇੱਕ ਰਿਸ਼ਤਦਾਰੇ ਬਲਵਿੰਦਰ ਸਿੰਘ ਵਾਸੀ ਢੀਂਗਰਾ ਕਾਲੋਨੀ ਅੰਮ੍ਰਿਤਸਰ ਨੇ ਦੱਸਿਆ ਕਿ ਮੇਰਾ ਸਾਂਢੂ ਉਮਰ ਕਰੀਬ 57 ਸਾਲ ਅੱਜ ਚੰਡੀਗੜ੍ਹ ਆਪਣੇ ਇਲਾਜ ਲਈ ਜਾ ਰਿਹਾ ਸੀ ਉਸ ਦੇ ਨਾਲ ਇੱਕ ਹੋਰ ਦੋਸਤ ਗਿਆ ਸੀ ਤਾਂ ਜੋ ਰਸਤੇ ਵਿੱਚ ਗੱਡੀ ਰਲ ਮਿਲਕੇ ਚਲਾ ਸਕਣ। ਉਨ੍ਹਾਂ ਦੇ ਪਿੱਛੇ ਹੀ ਇੱਕ ਹੋਰ ਗੱਡੀ ਵਿੱਚ ਬਾਕੀ ਰਿਸ਼ਤੇਦਾਰ ਆ ਰਹੇ ਸਨ ਜੋ ਕਿ
ਘਟਨਾ ਵਾਪਰਨ ਤੋਂ ਕਰੀਬ 20-25 ਮਿੰਟ ਬਾਅਦ ਪਹੁੰਚੇ ਪਰ ਉਸ ਵੇਲੇ ਤੱਕ ਕਾਰ ਸਵਾਰੀਆਂ ਸਮੇਤ ਪੂਰੀ ਤਰ੍ਹਾਂ ਅੱਗ ਦੀਆਂ ਲਪਟਾਂ ਵਿੱਚ ਘਿਰ ਚੁੱਕੀ ਸੀ। ਤੁਰੰਤ ਐਂਬੂਲੈਂਸ ਨੂੰ ਫੋਨ ਕਰਨ ’ਤੇ ਅੱਗ ਬੁਝਾਈ ਗਈ। ਐ¤ਸ.ਐ¤ਚ.ਓ. ਲਖਵਿੰਦਰ ਸਿੰਘ ਅਤੇ ਚੌਕੀ ਇੰਚਾਰਜ ਦਬੁਰਜੀ ਦੇ ਮੁਨਸ਼ੀ ਵੱਲੋਂ ਪੁਲਿਸ ਪਾਰਟੀ ਸਮੇਤ ਪਹੁੰਚਕੇ ਖਾਕ ਹੋ ਚੁੱਕੀਆਂ ਲਾਸ਼ਾਂ ਨੂੰ ਇੱਕਠੀਆਂ ਕਰਕੇ ਕਬਜ਼ੇ ਵਿੱਚ ਲੈਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ। ਸੜਕ ਤੋਂ ਦੂਸਰੀ ਸਾਈਡ ’ਤੇ ਪਈ ਇੱਕ ਹੋਰ ਲਾਸ਼ ਨੂੰ ਦੇਖਕੇ ਇੰਝ ਲੱਗ ਰਿਹਾ ਸੀ ਕਿ ਉਸ ਨੇ ਭੱਜਕੇ ਬਚਣ ਦੀ ਕੋਸ਼ਿਸ਼ ਕੀਤੀ ਹੋਵੇਗੀ, ਜਿਸ ਨੂੰ ਕਿਸੇ ਤੇਜ ਰਫਤਾਰ ਆ ਰਹੇ ਕਿਸੇ ਵਾਹਨ ਨੇ ਸੱਟ ਮਾਰ ਦਿੱਤੀ ਹੋਵੇ। ਸੜਕ ਉ¤ਪਰ ਪਏ ਮ੍ਰਿਤਕ ਦੀਆਂ ਲੱਤਾ ਵੀ ਝੁਲਸੀਆਂ ਹੋਈਆਂ ਸਨ। ਖਬਰ ਲਿਖੇ ਜਾਣ ਤੱਕ ਪੁਲਿਸ ਥਾਣਾ ਚਾਟੀਵਿੰਡ ਕੋਲੋ ਕੋਈ ਪੱਕੀ ਜਾਣਕਾਰੀ ਨਹੀਂ ਮਿਲ ਸਕੀ।