ਨਵੀਂ ਦਿੱਲੀ, 22 ਜਨਵਰੀ (ਏਜੰਸੀ)- ਉੱਘੇ ਲੇਖਕ ਚੇਤਨ ਭਗਤ ਨੇ ਦਿੱਲੀ ਵਿੱਚ ਆਮ ਆਦਮੀ ਪਾਰਟੀ ਦੇ ਧਰਨੇ ਲਈ ਇਸ ਨਵੇਂ ਦਲ ’ਤੇ ਨਿਸ਼ਾਨਾ ਲਗਾਉਂਦੇ ਹੋਏ ਇਸ ਨੂੰ ਰਾਜਨੀਤੀ ਦੀ ‘ਆਈਟਮ ਗਰਲ’ ਕਿਹਾ ਹੈ। ਭਗਤ ਨੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਅਤੇ ਉਨ੍ਹਾਂ ਦੀ ਕੈਬਨਿਟ ਦੇ ਧਰਨੇ ਦੀ ਨਿੰਦਾ ਕਰਦੇ ਹੋਏ ਕਿਹਾ ਕਿ ਉਨ੍ਹਾਂ ਦੇ ਇਸ ਤਰ੍ਹਾਂ ਦੇ ਕਦਮ ਨਾਲ ਉਹ ਸ਼ਰਮਿੰਦਾ ਹੋ ਗਏ ਹਨ। ਉਨ੍ਹਾਂ ਐਨ.ਡੀ.ਟੀ.ਵੀ. ਨੂੰ ਕਿਹਾ ਕਿ ਮੈਂ ਉਨ੍ਹਾਂ ਦੀਆਂ ਹਰਕਤਾਂ ਤੋਂ ਸ਼ਰਮਿੰਦਗੀ ਮਹਿਸੂਸ ਕਰ ਰਿਹਾ ਹਾਂ ਜੇਕਰ ਨਫ਼ੇ ਨੁਕਸਾਨ ਦੇ ਹਿਸਾਬ ਨਾਲ ਇਸ ਦਾ ਵਿਸ਼ਲੇਸ਼ਣ ਕਰੀਏ ਤਾਂ ਕੁੱਝ ਨਹੀਂ ਨਿਕਲਦਾ। ਲੇਖਕ ਨੇ ਉਲੇਖ਼ ਕੀਤਾ ਕਿ ਆਮ ਆਦਮੀ ਪਾਰਟੀ ਦੇ ਪ੍ਰਦਰਸ਼ਨ ਦੇ ਬਾਅਦ 2 ਪੁਲਿਸ ਅਧਿਕਾਰੀ ਛੁੱਟੀ ’ਤੇ ਭੇਜ ਦਿੱਤੇ
ਗਏ ਪਰ ਪਾਰਟੀ ਕਾਰਨ ਰਾਜਧਾਨੀ ਠਹਿਰ ਗਈ ਅਤੇ ਕਾਰੋਬਾਰੀ ਭਾਵਨਾਵਾਂ ਵੀ ਕਮਜ਼ੋਰ ਹੋਈਆਂ। ਉਨ੍ਹਾਂ ਕਿਹਾ ਕਿ ਉਹ ਲੋਕ ਸਭਾ ਚੋਣਾਂ ਵਿੱਚ ਆਉਣ ਲਈ ਜਲਦੀ ਵਿੱਚ ਹਨ। ਉਹ ਭਾਰਤੀ ਰਾਜਨੀਤੀ ਦੇ ਆਇਟਮ ਗਰਲ ਬਣ ਗਏ ਹਨ ਅਤੇ ਆਈਟਮ ਗਰਲ ਬਹੁਤੀ ਦੂਰੀ ਤੈਅ ਨਹੀਂ ਕਰ ਸਕਦੀ।