April 30, 2026 3:29 am

ਇਸ ਹਫਤੇ ਮਿਲਣਗੇ ਸਬਸਿਡੀ ਵਾਲੇ 12 ਸਿਲੰਡਰ

image ਨਵੀਂ ਦਿੱਲੀ, 22 ਜਨਵਰੀ (ਪੀ.ਟੀ.)-ਪਿਛਲੇ ਹਫਤੇ ਕਾਂਗਰਸ ਦੇ ਉ¤ਪ ਪ੍ਰਧਾਨ ਰਾਹੁਲ ਗਾਂਧੀ ਨੇ ਪ੍ਰਧਾਨ ਮੰਤਰੀ ਨੂੰ ਸਬਸਿਡੀ ਵਾਲੇ ਸਿਲੰਡਰਾਂ ਦੀ ਗਿਣਤੀ 9 ਤੋਂ ਵਧਾ ਕੇ 12 ਕਰਨ ਦੀ ਮੰਗ ਕੀਤੀ ਸੀ। ਇਸ ਤੋਂ ਤੁਰੰਤ ਬਾਅਦ ਪੈਟਰੋਲੀਅਮ ਮੰਤਰੀ ਐ¤ਮ. ਵੀਰੱਪਾ ਮੋਇਲੀ ਨੇ ਵੀ ਇਸ ਸੰਬੰਧੀ ਐਲਾਨ ਕੀਤਾ ਸੀ। ਇਸ ਲਈ ਹੁਣ ਪੈਟਰੋਲੀਅਮ ਮੰਤਰੀ ਨੇ ਕਿਹਾ ਹੈ ਕਿ ਕੇਂਦਰੀ ਮੰਤਰੀ ਮੰਡਲ ਇਸ ਹਫਤੇ ਰਸੋਈ ਗੈਸ ਸਿਲੰਡਰਾਂ ਦੀ ਗਿਣਤੀ ਨੂੰ ਪ੍ਰਤੀ ਪਰਿਵਾਰ 9 ਤੋਂ ਵਧਾ ਕੇ 12 ਕਰਨ ’ਤੇ ਵਿਚਾਰ ਕਰੇਗੀ। ਮੋਇਲੀ ਨੇ ਦਿੱਲੀ ਵਿੱਚ ਪੈਟਰੋਲ ਪੰਪ ’ਤੇ ਪੰਜ ਕਿੱਲੋ ਵਾਲੇ ਸਿਲੰਡਰ ਨੂੰ ਲਾਂਚ ਕਰਨ ਤੋਂ ਬਾਅਦ ਕਿਹਾ, ‘ਸਾਡੇ ਉੁ¤ਪ ਪ੍ਰਧਾਨ ਰਾਹੁਲ ਗਾਂਧੀ ਵੱਲੋਂ ਇਹ ਕਹੇ ਜਾਣ ਤੋਂ ਬਾਅਦ ਕਿ 9 ਸਿਲੰਡਰ ਕਾਫੀ ਨਹੀਂ ਹਨ, ਮੈਂ ਕੋਟੇ ਨੂੰ ਵਧਾ ਕੇ 12 ਕਰਨ ਲਈ ਇੱਕ ਕੈਬਨਿਟ ਨੋਟ ਭੇਜਿਆ

ਹੈ। ਮੇਰੇ ਖਿਆਲ ਨਾਲ ਮੰਤਰੀ ਮੰਡਲ ਇਸ ’ਤੇ ਇਸ ਹਫਤੇ ਵਿਚਾਰ ਕਰੇਗਾ।’
ਮੋਇਲੀ ਨੇ ਕਿਹਾ ਕਿ 15 ਕਰੋੜ ਰਸੋਈ ਗੈਸ ਉਪਭੋਗਤਾਵਾਂ ਵਿੱਚੋਂ 89.25 ਫੀਸਦੀ ਸਲਾਨਾ 9 ਸਿਲੰਡਰਾਂ ਦੀ ਵਰਤੋਂ ਕਰਦੇ ਹਨ। ਜੇਕਰ ਇਹ ਕੋਟਾ ਵਧਾ ਕੇ 12 ਕੀਤਾ ਜਾਵੇਗਾ ਤਾਂ ਇਸ ਘੇਰੇ ਵਿੱਚ 97 ਫੀਸਦੀ ਉਪਭੋਗਤਾ ਆ ਜਾਣਗੇ। ਮੋਇਲੀ ਨੇ ਕਿਹਾ ਕਿ ਦੇਸ਼ ਦੇ 24 ਸ਼ਹਿਰਾਂ ਦੇ ਪੈਟਰੋਲ ਪੰਪਾਂ ’ਤੇ ਪੰਜ ਕਿੱਲੋ ਵਾਲੇ ਸਿਲੰਡਰ ਮਿਲ ਰਹੇ ਹਨ ਅਤੇ ਇਸ ਦਾ ਵਿਸਥਾਰ ਪੂਰੇ ਦੇਸ਼ ਵਿੱਚ ਕੀਤਾ ਜਾਵੇਗਾ। ਪਹਿਲੀ ਵਾਰ ਇਸ ਨੂੰ ਖਰੀਦਣ ’ਤੇ 1,000 ਰੁਪਏ ਦੇਣੇ ਪੈਣਗੇ। ਇਸ ਤੋਂ ਇਲਾਵਾ ਰੈਗੂਲੇਟਰ ਦੀ ਕੀਮਤ 250 ਰੁਪਏ ਹੋਵੇਗੀ। ਇਸ ਵਿੱਚ ਟੈਕਸ ਸ਼ਾਮਲ ਨਹੀਂ ਹੋਵੇਗਾ। ਦੂਜੀ ਵਾਰ ਤੋਂ ਸਿਲੰਡਰ ਬਾਜ਼ਾਰੀ ਮੁੱਲ ’ਤੇ ਭਰਿਆ ਜਾਵੇਗਾ।

Send this to a friend