ਕੀਰਤਪੁਰ ਸਾਹਿਬ, 15 ਜਨਵਰੀ (ਅਮਰਾਨ ਖਾਨ)- ਚੰਗਰ ਦੇ ਸਮੁੱਚੇ ਖੇਤਰ ਦਾ ਯੋਜਨਾਬੰਦ ਢੰਗ ਨਾਲ ਵਿਕਾਸ ਕਰਵਾਇਆ ਜਾਵੇਗਾ। ਇਸ ਇਲਾਕੇ ਦੀਆਂ ਚਿਰਾਂ ਤੋਂ ਲਟਕਦੀਆਂ ਸਾਰੀਆਂ ਸਮੱਸਿਆਵਾਂ ਨੂੰ ਹੱਲ ਕਰਨ ਦਾ ਜੋ ਵਾਅਦਾ ਅਸੀਂ ਕੀਤਾ ਹੈ ਉਹ ਹਰ ਹਾਲ ਵਿਚ ਪੂਰਾ ਕਰਾਗੇ। ਚੰਗਰ ਦੀਆਂ ਸੜਕਾ ਦਾ ਨਿਰਮਾਣ ਇਸ ਇਲਾਕੇ ਵਿਚ ਸਿੰਚਾਈ ਲਈ ਲੋੜੀਦਾ ਪਾਣੀ ਅਤੇ ਸਾਫ ਸੁਧਰਾ ਪੀਣ ਵਾਲਾ ਪਾਣੀ ਦੇਣ ਲਈ ਢੁਕਵੇਂ ਉਪਰਾਲੇ ਸੁਰੂ ਕਰ ਦਿੱਤੇ ਹਨ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਪੰਜਾਬ ਵਿਧਾਭ ਸਭਾ ਦੇ ਸਪੀਕਰ ਰਾਣਾ ਕੰਵਰ ਪਾਲ ਸਿੰਘ ਨੇ ਇਥੋਂ ਲਾਗਲੇ ਪਿੰਡ ਦਹਣੀ ਵਿਚ ਇਕ ਧਾਰਮਿਕ ਸਮਾਰੋਹ ਉਪਰੰਤ ਪਿੰਡਾਂ ਦੇ ਲੋਕਾਂ ਦੀਆਂ ਸਮੱਸਿਆਵਾਂ ਸੁਣਨ ਮੋਕੇ ਕੀਤਾ। ਉਹਨਾਂ ਨੇ ਕਿਹਾ ਕਿ ਹਰ ਖੇਤਰ ਵਿਚ ਬੁਨਿਆਦੀ ਸਹੂਲਤਾਂ ਦੇਣਾ ਸਰਕਾਰ ਦੀ ਜਿੰਮੇਵਾਰੀ ਹੈ। ਅਸੀਂ ਚੰਗਰ ਦੇ ਖੇਤਰ ਵਿਚ ਬੁਨਿਆਦੀ ਸਹੂਲਤਾ ਦੇਣ ਲਈ ਵਚਨਬੰਦ ਹਾਂ। ਰਾਣਾ ਕੇ.ਪੀ.ਸਿੰਘ ਨੇ ਕਿਹਾ ਕਿ ਪੰਜਾਬ ਸਰਕਾਰ ਵਲੋਂ ਬੇਘਰੇ ਲੋਕਾਂ ਨੂੰ ਮਕਾਨ ਬਣਾਉਣ ਲਈ 5-5 ਮਰਲੇ ਦੇ ਪਲਾਟ ਦੇਣ ਦੀ ਯੋਜਨਾ ਅਰੰਭੀ ਗਈ ਹੈ। ਬਲਾਕ ਵਿਕਾਸ ਤੇ ਪੰਚਾਇਤ ਦਫਤਰਾਂ ਵਿਚ ਇਸਦੇ ਫਾਰਮ ਭਰੇ ਜਾ ਰਹੇ ਹਨ। ਉਹਨਾਂ ਨੇ ਕਿਹਾ ਕਿ ਸ੍ਰੀ ਅਨੰਦਪੁਰ ਸਾਹਿਬ ਹਲਕੇ ਦਾ ਹਰ ਇਕ ਲੋੜਬੰਦ ਪਰਿਵਾਰ ਜਿਸ ਕੋਲ ਆਪਣਾ ਘਰ ਨਹੀਂ ਹੈ ਉਸਨੂੰ ਪੰਜ ਮਰਲੇ ਦਾ ਪਲਾਟ ਦਿੱਤਾ ਜਾਵੇਗਾ ਜਿਸਦੀ ਸੁਰੂਆਤ ਕੀਰਤਪੁਰ ਸਾਹਿਬ ਦੀ ਬੰਗਾਲਾਂ ਬੱਸਤੀ ਤੋਂ ਕੀਤੀ ਜਾਵੇਗੀ। ਉਹਨਾਂ ਨੇ ਕਿਹਾ ਕਿ ਹਲਕੇ ਦੇ ਦੋਲੇ ਬਸਤੀਆਂ ਦੇ ਲੋਕਾਂ ਨੂੰ ਵੀ ਇਸ ਸਹੂਲਤ ਦਾ ਲਾਭ ਦਿੱਤਾ ਜਾਵੇਗਾ ਅਤੇ ਹਰ ਲੋੜਬੰਦ ਵਿਅਕਤੀ ਆਪਣਾ ਮਕਾਨ ਬਣਾ ਸਕੇਗਾ। ਉਹਨਾਂ ਨੇ ਕਿਹਾ ਕਿ ਮਕਾਨ ਬਣਾਉਣ ਲਈ ਬੇਹੱਦ ਲੋੜਵੰਦ ਵਿਅਕਤੀਆਂ ਦੀ ਇੰਦਰਾਂ ਅਵਾਸ ਯੋਜਨਾ ਅਧੀਨ ਸਮਾਜ ਸੇਵੀ ਲੋਕਾਂ ਤੋਂ ਵੀ ਮਦਦ ਲਈ ਜਾਵੇਗੀ। ਇਸ ਮੋਕੇ ਸ੍ਰੀ ਬਲਬੀਰ ਸਿੰਘ ਬੀਰੀ, ਮਾਸਟਰ ਕ੍ਰਿਸ਼ਨ ਸਿੰਘ, ਸ੍ਰੀ ਰਜਿੰਦਰ ਸਿੰਘ ਰਾਣਾ, ਸ੍ਰੀ ਪਾਲੀਸ਼ਾਹ ਕੋੜਾ, ਆਦਿ ਹਾਜ਼ਰ ਸਨ।
ਚੰਗਰ ਦੇ ਇਲਾਕੇ ਦੀਆਂ ਸਾਰੀਆਂ ਸਮੱਸਿਆਵਾਂ ਹੱਲ ਕਰਾਗੇ : ਰਾਣਾ ਕੇ.ਪੀ. ਸਿੰਘ



