Skip to content
Independent perspectives. Global stories.
BREAKING

ਮਾਤਾ ਸੁੰਦਰੀ ਕਾਨਵੈਂਟ ਸਕੂਲ ਢੱਡੇ ਵਿਖੇ ਲੋਹੜੀ ਦਾ ਤਿਉਹਾਰ ਮਨਾਇਆ

Share this story

ਰਾਮਪੁਰਾ ਫੂਲ, 15 ਜਨਵਰੀ (ਗਿੱਲ)- ਮਾਤਾ ਸੁੰਦਰੀ ਕਾਨਵੈਂਟ ਸਕੂਲ ਢੱਡੇ ਵਿਖੇ ਮੇਨਜਮੈਂਟ ,ਸਟਾਫ ਅਤੇ ਬੱਚਿਆਂ ਨੇ ਰਲ ਮਿਲ ਕੇ ਲੋਹੜੀ ਦਾ ਤਿਉਹਾਰ ਮਨਾਇਆ ਅਤੇ ਮੇਨਜਮੈਂਟ ਵੱਲੋਂ ਲੋਹੜੀ ਦੀ ਖੁਸ਼ੀ ਵਿੱਚ ਮੂੰਗਫਲੀ , ਰਿਉੜੀ ਅਤੇ ਗਚਕ ਵੰਡੀ ਗਈ। ਇਸ ਮੌਕੇ ਬੱਚਿਆਂ ਨੇ ਵੀ ਲੋਹੜੀ ਨਾਲ ਸੰਬੰਧਿਤ ਗੀਤ ਗਾਏ ਅਤੇ ਕਾਨਵੈਂਟ ਸਕੂਲ ਦੇ ਮੁਖੀ ਮੈਡਮ ਤਰੁਣਾ ਜੀ ਅਤੇ ਕਾਲਜ ਦੇ ਪ੍ਰਿੰਸੀਪਲ ਰਾਜ ਸਿੰਘ ਬਾਘਾ ਜੀ ਨੇ ਲੋਹੜੀ ਦੇ ਤਿਉਹਾਰ ਬਾਰੇ ਵਿਸਥਾਰ ਸਾਹਿਤ ਜਾਣਕਾਰੀ ਦਿੱਤੀੇ ਇਸ ਮੌਕੇ ਚੈਅਰਮੈਨ ਸ: ਕੁਲਵੰਤ ਸਿੰਘ ਢੱਡੇ ਜੀ ਨੇ ਲੋਹੜੀ ਨਾਲ ਸੰਬੰਧਿਤ ਨਾਇਕ ਦੁੱਲਾ ਭੱਟੀ ਦੀ ਬਹਾਦਰੀ ਬਾਰੇ ਅਤੇ ਉਹਨਾਂ ਦੁਆਰਾ ਕੀਤੀ ਗਈ ਸਮਾਜ ਸੇਵਾ ਬਾਰੇ ਜਾਣਕਾਰੀ ਦਿੱਤੀ। ਇਸ ਮੌਕੇ ਤੇ ਐਮ.ਡੀ.ਸਰ ਗੁਰਬਿੰਦਰ ਸਿੰਘ ਜੀ, ਐਡਮਨਿਸਟ੍ਰੇਟ ਸ: ਹਰਦੀਪ ਸਿੰਘ ਜੀ, ਸ:ਬਿੱਕਰ ਸਿੰਘ ਦਿਉਲ, ਸ: ਚਮਕੌਰ ਸਿੰਘ ਜੀ ਅਤੇ ਸਕੂਲ ਦਾ ਸਾਰਾ ਸਟਾਫ ਮੋਜੂਦ ਸੀ।

WRITTEN BY