Skip to content
Independent perspectives. Global stories.
BREAKING

ਭਾਰਤੀ ਫੌਜ ਵੱਲੋਂ ਪੁਣਛ ਐਲ.ਓ.ਸੀ. ’ਤੇ ਵੱਡੀ ਕਾਰਵਾਈ ’ਚ 7 ਪਾਕਿ ਫੌਜੀ ਹਲਾਕ

Share this story

ਉੜੀ ਸੈਕਟਰ ’ਚ ਘੁੱਸਪੈਠ ਕਰਦੇ 6 ਅੱਤਵਾਦੀ ਵੀ ਮਾਰੇ ਗਏ

ਸ੍ਰੀਨਗਰ, 15 ਜਨਵਰੀ- 70ਵੇਂ ਫ਼ੌਜ ਦਿਵਸ ਦੇ ਮੌਕੇ ’ਤੇ ਭਾਰਤੀ ਫ਼ੌਜ ਨੇ ਪੁਣਛ ਵਿਚ ਐਲਓਸੀ ਦੇ ਨੇੜੇ ਕੋਟਲੀ ਵਿਚ ਵੱਡੀ ਕਾਰਵਾਈ ਕਰਦੇ ਹੋਏ 7 ਪਾਕਿਸਤਾਨੀ ਫ਼ੌਜੀਆਂ ਨੂੰ ਹਲਾਕ ਕਰ ਦਿਤਾ ਹੈ ਜਦੋਂ ਕਿ ਕਈ ਪਾਕਿਸਤਾਨੀ ਫ਼ੌਜੀ ਇਸ ਕਾਰਵਾਈ ਵਿਚ ਜ਼ਖ਼ਮੀ ਹੋਏ ਹਨ। ਇਸ ਤੋਂ ਪਹਿਲਾਂ ਫ਼ੌਜ ਨੇ ਉਰੀ ਸੈਕਟਰ ਵਿਚ ਘੁਸਪੈਠ ਕਰ ਰਹੇ 6 ਅਤਵਾਦੀਆਂ ਨੂੰ ਮਾਰ ਸੁੱਟਿਆ।ਸ਼ਨੀਵਾਰ ਨੂੰ ਪਾਕਿਸਤਾਨ ਦੁਆਰਾ ਐਲਓਸੀ ’ਤੇ ਕੀਤੀ ਗਈ ਫਾਈਰਿੰਗ ਵਿਚ ਇਕ ਭਾਰਤੀ ਜਵਾਨ ਸ਼ਹੀਦ ਹੋ ਗਿਆ ਸੀ, ਜਿਸ ਦੇ ਜਵਾਬ ਵਿਚ ਫ਼ੌਜ ਨੇ ਇਹ ਕਾਰਵਾਈ ਕੀਤੀ ਹੈ। ਇਕ ਸੀਨੀਅਰ ਫ਼ੌਜੀ ਅਫਸਰ ਨੇ ਦਸਿਆ ਕਿ ਆਰਮੀ ਨੇ ਪੁੰਛ ਜ਼ਿਲ੍ਹੇ ਦੇ ਮੇਂਢਰ ਸੈਕਟਰ ਵਿਚ ਐਲਓਸੀ ਦੇ ਕੋਲ ਜਗਲੋਟ ਏਰੀਆ ਵਿਚ ਪਾਕਿਸਤਾਨ ਦੀ ਕਾਰਵਾਈ ਦਾ ਜਵਾਬ ਦਿਤਾ, ਜਿਸ ਦਾ ਨਤੀਜਾ ਇਹ ਰਿਹਾ ਕਿ 7 ਪਾਕਿਸਤਾਨੀ ਫ਼ੌਜੀ ਮਾਰੇ ਗਏ। ਇਸ ਤੋਂ ਪਹਿਲਾਂ ਸੁਖਿਆ ਬਲਾਂ ਨੇ ਸੋਮਵਾਰ ਨੂੰ ਤੜਕੇ ਉਤਰੀ ਕਸ਼ਮੀਰ ਵਿਚ ਐਲਓਸੀ ਦੇ ਨਾਲ ਲਗਦੇ ਉਰੀ (ਬਾਰਾਮੂਲਾ) ਸੈਕਟਰ ਵਿਚ ਘੁਸਪੈਠ ਦੇ ਇਕ ਯਤਨ ਨੂੰ ਨਕਾਮ ਕਰਦੇ ਹੋਏ ਜੈਸ਼ ਏ ਮੁਹੰਮਦ ਦੇ 6 ਆਤਮਘਾਤੀ ਅਤਵਾਦੀਆਂ ਨੂੰ ਮਾਰ ਗਿਰਾਇਆ। ਇਹ ਅਤਵਾਦੀ 18 ਦਸੰਬਰ 2016 ਨੂੰ ਉਰੀ ਬ੍ਰਿਗੇਡ ਮੁਖ ਦਫ਼ਤਰ ’ਤੇ ਹੋਏ ਅਤਵਾਦੀ ਹਮਲੇ ਨੂੰ ਦੁਹਰਾਉਣ ਲਈ ਆ ਰਹੇ ਸਨ। ਇਸ ਹਮਲੇ ਵਿਚ 19 ਫ਼ੌਜੀ ਸ਼ਹੀਦ ਹੋ ਗਏ ਸਨ।ਸੂਬਾ ਪੁਲਿਸ ਮੁਖੀ ਡਾ. ਐਸਪੀ ਵੈਦ ਨੇ ਉਰੀ ਸੈਕਟਰ ਵਿਚ ਜੈਸ਼ ਦੇ ਪੰਜ ਆਤਮਘਾਤੀ ਅਤਵਾਦੀਆਂ ਦੇ ਮਾਰੇ ਜਾਣ ਦੀ ਪੁਸ਼ਟੀ ਕਰਦੇ ਹੋਏ ਦਸਿਆ ਕਿ ਇਹ ਚਾਰੇ ਇਕ ਵਡਾ ਹਮਲਾ ਕਰਨ ਦੇ ਲਈ ਵਿਸ਼ੇਸ਼ ਤੌਰ ‘ਤੇ ਸਰਹਦ ਪਾਰ ਤੋਂ ਆ ਰਹੇ ਸਨ ਪਰ ਫ਼ੌਜ ਅਤੇ ਪੁਲਿਸ ਦੀ ਸਾਂਝੀ ਟੀਮ ਨੇ ਇਨ੍ਹਾਂ ਨੂੰ ਐਲਓਸੀ ‘ਤੇ ਹੀ ਮਾਰ ਦਿਤਾ। ਫਿਲਹਾਲ ਪੂਰੇ ਇਲਾਕੇ ਵਿਚ ਸੁਰਖਿਆ ਬਲਾਂ ਨੇ ਆਪਣੀ ਮੁਹਿੰਮ ਜਾਰੀ ਰਖੀ ਹੋਈ ਹੈ।
ਫ਼ੌਜ ਦਿਵਸ ਦੇ ਮੌਕੇ ‘ਤੇ ਭਾਰਤੀ ਫ਼ੌਜ ਮੁਖੀ ਜਨਰਲ ਬਿਪਿਨ ਰਾਵਤ ਨੇ ਇਕ ਵਾਰ ਫਿਰ ਪਾਕਿਸਤਾਨ ਨੂੰ ਚਿਤਾਵਨੀ ਦਿੰਦੇ ਹੌਏ ਕਿਹਾ ਕਿ ਪਾਕਿਸਤਾਨੀ ਫ਼ੌਜ ਘੁਸਪੈਠੀਆਂ ਦੀ ਮਦਦ ਕਰਦੀ ਰਹਿੰਦੀ ਹੈ। ਜੇਕਰ ਸਾਨੂੰ ਮਜ਼ਬੂਰ ਕੀਤਾ ਗਿਆ ਤਾਂ ਹੋਰ ਮਜ਼ਬੂਤ ਕਾਰਵਾਈ ਕੀਤੀ ਜਾਵੇਗੀ।ਉਨ੍ਹਾਂ ਕਿਹਾ ਕਿ ਸਾਡੇ ਖ਼ਿਲਾਫ਼ ਸੋਸ਼ਲ ਮੀਡੀਆ ਦੀ ਵਰਤੋਂ ਕੀਤੀ ਜਾ ਰਹੀ ਹੈ। ਇਸ ਦੀ ਵਰਤੋਂ ਵਿਚ ਸਾਨੂੰ ਸਾਵਧਵਾਨੀ ਵਰਤਣੀ ਚਾਹੀਦੀ ਹੈ। ਇਹ ਵੀ ਦਸਿਆ ਕਿ ਪੂਰਬ ਉਤਰ ਵਿਚ ਅਤਵਾਦੀ ਗਤੀਵਿਧੀਆਂ ਨੂੰ ਵਡੇ ਪਧਰ ‘ਤੇ ਸੀਮਤ ਕਰਨ ਵਿਚ ਸਫ਼ਲਤਾ ਹਾਸਲ ਹੋਈ ਹੈ। ਕੁਝ ਕਟੜਪੰਥੀਆਂ ਵਲੋਂ ਫ਼ੌਜ ਦੇ ਅਪਰੇਸ਼ਨ ਦਾ ਵਿਰੋਧ ਕੀਤਾ ਜਾ ਰਿਹਾ ਹੈ।

WRITTEN BY