Skip to content
Independent perspectives. Global stories.
BREAKING

ਆਮ ਬਜਟ ਤੋਂ ਪਹਿਲਾਂ ਹੋ ਸਕਦੈ ਪੈਟਰੋਲ-ਡੀਜ਼ਲ ਸਸਤਾ

Share this story

ਜੀ.ਐਸ.ਟੀ. ਕੌਂਸਲ ਦੀ ਮੀਟਿੰਗ 18 ਨੂੰ

ਨਵੀਂ ਦਿਲੀ, 13 ਜਨਵਰੀ- ਪ੍ਰਧਾਨ ਮਤੰਰੀ ਸ੍ਰੀ ਨਰਿੰਦਰ ਮੋਦੀ ਦੀ ਅਗਵਾਈ ਹੇਠ ਕੇਂਦਰ ਸਰਕਾਰ ਦੇ ਆਖਰੀ ਆਮ ਬਜਟ ਦੇ ਪੇਸ਼ ਹੋਣ ਤੋਂ ਪਹਿਲਾਂ 18 ਜਨਵਰੀ ਨੂੰ ਜੀ.ਐਸ.ਟੀ.ਕਾਊਂਸਿਲ ਦੀ ਮੀਟਿੰਗ ਬੁਲਾਈ ਗਈ ਹੈ। ਆਮ ਬਜਟ ਇੱਕ ਫਰਵਰੀ ਨੂੰ ਪੇਸ਼ ਹੋ ਰਿਹਾ ਹੈ। ਸੰਸਦ ਦਾ ਬਜਟ ਸੈਸ਼ਨ 29 ਜਨਵਰੀ ਤੋਂ ਸ਼ੁਰੂ ਹੋਵੇਗਾ। ਬਜਟ ਤੋਂ ਕੁਝ ਦਿਨ ਪਹਿਲਾਂ ਹੋ ਰਹੀ ਜੀ.ਐਸ.ਟੀ. ਕੌਂਸਲ ਦੀ ਮੀਟਿੰਗ ‘ਚ ਵੱਡੇ ਫੈਸਲੇ ਲਏ ਜਾਣ ਦੀ ਚਰਚਾ ਹੈ। ਸਰਕਾਰ ਲੋਕ ਸਭਾ ਚੋਣਾਂ ਨੇੜੇ ਹੋਣ ਕਾਰਨ ਲੋਕਾਂ ਨੂੰ ਰਾਹਤ ਦੇਣਾ ਚਾਹੁੰਦੀ ਹੈ। ਜੀ.ਐਸ.ਟੀ. ਕੌਂਸਲ ਦੀ ਮੀਟਿੰਗ ਵਿੱਚ ਪੈਟਰੋਲ ਅਤੇ ਡੀਜ਼ਲ ਨੂੰ ਜੀ.ਐਸ.ਟੀ. ਦੇ ਘੇਰੇ ਤਹਿਤ ਲਿਆਉਣ ਸਮੇਤ ਕਈ ਮੁਖ ਮੱਦਾਂ ’ਤੇ ਫੈਸਲਾ ਹੋ ਸਕਦਾ ਹੈ। ਪੈਟਰੋਲ ਅਤੇ ਡੀਜ਼ਲ ਦੀਆਂ ਵਧਦੀਆਂ ਕੀਮਤਾਂ ਨੂੰ ਦੇਖਦੇ ਹੋਏ ਜੀ.ਐਸ.ਟੀ. ਕਾਊਂਸਿਲ ਇਨ੍ਹਾਂ ਦੋਵਾਂ ਪਦਾਰਥਾਂ ਨੂੰ ਜੀ.ਐਸ.ਟੀ. ਦੇ ਦਾਅਰੇ ‘ਚ ਲਿਆਉਣ ’ਤੇ ਵਿਚਾਰ ਕਰ ਸਕਦੀ ਹੈ।ਜੇਕਰ ਅਜਿਹਾ ਹੁੰਦਾ ਹੈ ਤਾਂ ਆਮ ਆਦਮੀ ਲਈ ਪੈਟਰੋਲ ਅਤੇ ਡੀਜ਼ਲ ਲਿਆਉਣਾ ਕਾਫੀ ਸਸਤਾ ਹੋ ਸਕਦਾ ਹੈ।ਵਿੱਤ ਮੰਤਰੀ ਅਰੁਣ ਜੇਟਲੀ ਸਮੇਤ ਆਇਲ ਮਿਨੀਸਟਰਸ ਧਰਮਿੰਦਰ ਪ੍ਰਧਾਨ ਵੀ ਪੈਟਰੋਲ ਅਤੇ ਡੀਜ਼ਲ ਨੂੰ ਜੀ.ਐਸ.ਟੀ ਦੇ ਦਾਅਰੇ ‘ਚ ਲਿਆਉਣ ਦੀ ਮੰਗ ਕਰ ਚੁਕੇ ਹਨ।
ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤ ਇਕ ਵਾਰ ਫਿਰ ਰਿਕਾਰਡ ਪਧਰ ‘ਤੇ ਪਹੁੰਚ ਗਈਆਂ ਹਨ। ਦਿਲੀ ‘ਚ ਡੀਜ਼ਲ 60 ਰੁਪਏ ਦੇ ਉਪਰ ਪਹੁੰਚ ਗਿਆ ਹੈ।ਪੈਟਰੋਲ ਵੀ ਇਕ ਵਾਰ ਫਿਰ 80 ਦੇ ਪਧਰ ’ਤੇ ਪਹੁੰਚਣ ਦੀ ਤਿਆਰੀ ਕਰ ਰਿਹਾ ਹੈ।

WRITTEN BY