ਅੰਮ੍ਰਿਤਸਰ, 11 ਜਨਵਰੀ (ਪੰਜਾਬਟਾਇਮਜ਼ ਬਿਊਰੋ)- ਚਰਨਜੀਤ ਸਿੰਘ ਚਢਾ ਨੂੰ 23 ਜਨਵਰੀ ਨੂੰ ਅਕਾਲ ਤਖਤ ਸਾਹਿਬ ਤੇ ਤਲਬ ਕੀਤਾ ਗਿਆ ਹੈ। 6 ਫਰਵਰੀ ਨੂੰ ਚੀਫ ਖਾਲਸਾ ਦੀਵਾਨ ਵਲੋਂ ਇਸ ਮਾਮਲੇ ’ਤੇ ਮੀਟਿੰਗ ਸਦੀ ਗਈ ਹੈ।ਉਧਰ ਚੱਢਾ ਦੇ ਸਪੁੱਤਰ ਦੀ ਖੁਦਕੁਸ਼ੀ ਤੋਂ ਬਾਅਦ ਮਾਮਲੇ ਦੀ ਛਾਣਬੀਣ ਲਈ ਡੀ.ਜੀ.ਪੀ ਸੁਰੇਸ਼ ਅਰੋੜਾ ਵਲੋਂ ਗਠਿਤ ਕੀਤੀ ਗਈ ਐਸ.ਆਈ.ਟੀ ਅੰਮ੍ਰਿਤਸਰ ਪੁਜੀ, ਜਿਥੇ ਉਨ੍ਹਾਂ ਵਲੋਂ ਇਸ ਮਾਮਲੇ ‘ਚ ਤਥਾਂ ਨੂੰ ਜੁਟਾਉਣ ਦੀ ਕੋਸ਼ਿਸ਼ ਕੀਤੀ। ਐਸ ਆਈ ਟੀ ਇਸ ਮਾਮਲੇ ‘ਚ ਹੋਰ ਲੋਕਾਂ ਨੂੰ ਵੀ ਸ਼ਾਮਿਲ ਕਰਨ ਦੀ ਤਿਆਰੀ ’ਚ ਹੈ। ਪੋਸਟਮਾਰਟਮ ਦੋਰਾਨ ਡਾਕਟਰਾਂ ਵਲੋਂ ਕਢੀ ਗਈ ਗੋਲੀ ਦਾ ਵੀ ਰੌਲਾ ਹੈ ਕਿਉੇਕਿ ਗੋਲੀ ਘਟ ਰੇਜ਼ ਤੋਂ ਜੇ ਚਲੀ ਤਾਂ ਉਹ ਆਰ-ਪਾਰ ਕਿਉ ਨਹੀਂ ਗਈ।ਜਿਸ ਕਾਰਨ ਇਸ ‘ਤੇ ਵੀ ਗੰਭੀਰ ਜਾਂਚ ਚਲ ਰਹੀ ਹੈ।ਦੂਸਰੇ ਪਾਸੇ ਸੁਸਾਈਡ ਨੋਟ ‘ਚ ਇੰਦਰਪ੍ਰੀਤ ਦੇ ਭਰਾ ਹਰਜੀਤ ਸਿੰਘ ਦਾ ਨਾਂ ਮੁਖ ਤੌਰ ‘ਤੇ ਹੈ ਪਰ ਫਿਰ ਵੀ ਉਸ ਨੂੰ ਕੇਸ ਤੋਂ ਦੂਰ ਰਖਿਆ ਜਾ ਰਿਹਾ ਹੈ।ਮ੍ਰਿਤਕ ਦੇ ਪੁਤਰ ਪ੍ਰਭਪ੍ਰੀਤ ਸਿੰਘ ਨੇ ਐਫ ਆਈ ਆਰ ਦਰਜ ਕਰਵਾਈ ਸੀ।
ਚੱਢਾ ਦੀ ਸ੍ਰੀ ਅਕਾਲ ਤਖ਼ਤ ਸਾਹਿਬ ’ਤੇ ਪੇਸ਼ੀ 23 ਨੂੰ



