Skip to content
Independent perspectives. Global stories.
BREAKING

ਸੀ.ਐਚ.ਸੀ. ਭਗਤਾ ਵਿਖੇ ਧੀਆਂ ਦੀ ਲੋਹੜੀ ਸਮਾਗਮ ਕਰਵਾਇਆ

Share this story

ਭਗਤਾ ਭਾਈਕਾ, 11 ਜਨਵਰੀ (ਸਵਰਨ ਸਿੰਘ ਭਗਤਾ)- ਸਥਾਨਕ ਸੀ.ਐਚ.ਸੀ ਭਗਤਾ ਭਾਈ ਕਾ ਵਿਖੇ ਸਿਹਤ ਵਿਭਾਗ ਪੰਜਾਬ ਦੇ ਦਿਸਾ ਨਿਰਦੇਸਾਂ ਅਨੁਸਾਰ ਸਮਾਗਮ ਠਲੋਹੜੀ ਧੀਆਂ ਦੀੂ ਕਰਵਾਇਆ ਗਿਆ ਜਿਸ ਵਿੱਚ ਮੁੱਖ ਮਹਿਮਾਨ ਵਜੋ ਸਿਵਲ ਸਰਜਨ ਬਠਿੰਡਾ ਡਾ. ਹਰੀਨਰਾਇਣ ਸਿੰਘ ਐਮ.ਡੀ (ਮੈਡੀਸਨ) ਨੇ ਸਿਰਕਤ ਕੀਤੀ। ਇਸ ਸਮਾਗਮ ਵਿੱਚ ਸਮੂਹ ਏ.ਐਨਮਜ, ਐਲ.ਐਚ.ਵੀਜ, ਐਸ.ਆਈਜ ਅਤੇ ਮਲਟੀਪਰਪਜ ਵਰਕਰ ਮੇਲ ਨੇ ਭਾਗ ਲਿਆ। ਇਸ ਮੌਕੇ ਸੰਬੋਧਨ ਕਰਦਿਆ ਸਿਵਲ ਸਰਜਨ ਬਠਿੰਡਾ ਨੇ ਕਿਹਾ ਕਿ ਲੜਕਿਆ ਦੇ ਮੁਕਾਬਲੇ ਲੜਕੀਆ ਦੀ ਰੇਸੋ ਘੱਟ ਹੋਣਾ ਇਕ ਗੰਭੀਰ ਚਿੰਤਾ ਦਾ ਵਿਸਾ ਹੈ ਉਨਾਂ ਕਿਹਾ ਕਿ ਸਾਡੇ ਸਮਾਜ ਨੂੰ ਮੁੰਡੇ ਤੇ ਕੁੜੀ ਨੂੰ ਬਰਾਬਰ ਸਮਝਣਾ ਚਾਹੀਦਾ ਹੈ।
ਉਨਾਂ ਸਮੂਹ ਏ.ਐਨਮਜ ਨੂੰ ਹਦਾਇਤ ਕੀਤੀ ਕਿ ਆਪਣੀ ਫੀਲਡ ਵਿਜਟ ਦੌਰਾਨ ਗਰਭਵਤੀ ਮਹਿਲਾਂ ਦੀ ਜਲਦੀ ਤੋਂ ਜਲਦੀ ਰਜਿਸਟ੍ਰੇਸਨ ਕਰਵਾਈ ਜਾਵੇ ਤਾਂ ਜੋ ਭਵਿੱਖ ਵਿੱਚ ਲਿੰਗ ਜਾਂਚ ਨਾ ਹੋ ਸਕੇ। ਇਸ ਉਪੰਰਤ ਡਾ. ਪ੍ਰਦੀਪ ਸਿੰਘ, ਡਾ ਸ਼ਮਨਦੀਪ ਕੌਰ ਅਤੇ ਨਰਸਿੰਗ ਸਿਸਟਰ ਵਲੋਂ ਇਸ ਸੰਸਥਾ ਅਧੀਨ ਹੋਏ ਜਣੇਪੇ ਦੌਰਾਨ ਨਵ ਜਨਮੀ ਧੀ ਨੂੰ ਗਿਫਟ ਦੇ ਕਿ ਲੌਹੜੀ ਦੀ ਵਧਾਈ ਦਿੱਤੀ। ਇਸ ਤੋਂ ਬਆਦ ਜਗਤਾਰ ਸਿੰਘ ਬਲਾਕ ਐਜੂਕੇਟਰ ਨੇ ਆਏ ਮਹਿਮਾਨਾਂ/ਅਧਿਕਾਰੀਆਂ ਦਾ ਧੰਨਵਾਦ ਕੀਤਾ। ਇਸ ਸਮਾਗਮ ਵਿੱਚ ਕਰਮਜੀਤ ਕੌਰ ਸ/ਨ, ਰੇਸਮ ਸਿੰਘ, ਰਾਮਗੋਪਾਲ, ਐਸ.ਆਈ, ਗੁਰਮੀਤ ਸਿੰਘ, ਮਲਕੀਤ ਸਿੰਘ, ਨਰਪਿੰਦਰ ਸਿੰਘ, ਸਰਬਜੀਤ ਸਿੰਘ ਚੀਫ ਫਾਰਮਾਸਿਸਟ ਹਾਜ਼ਰ ਸਨ।

WRITTEN BY