Skip to content
Independent perspectives. Global stories.
BREAKING

ਖੂਨ ਦੀ ਮਾਤਰਾ ਵਧਾਉਣ ਲਈ ਆਇਰਨ ਤੇ ਫੋਲਿਕ ਏਸਿਡ ਪ੍ਰੋਗਰਾਮ ਭਲਕੇ

Share this story

ਨਵੀਂ ਦਿੱਲੀ, 15 ਜੁਲਾਈ (ਵਿਸ਼ਵ ਵਾਰਤਾ) : ਕੇਂਦਰ ਸਰਕਾਰ ਵੱਲੋਂ ਅੱਲੜਪਣ ਉਮਰ ਦੇ ਕਿਸ਼ੋਰਾਂ ਤੇ ਮੁਟਿਆਰਾਂ ਵਿੱਚ ਖੂਨ ਦੀ ਕਮੀ ਨੂੰ ਦੂਰ ਕਰਨ ਵਾਸਤੇ 17 ਜੁਲਾਈ ਤੋਂ ਇੱਕ ਪ੍ਰੋਗਰਾਮ ਸ਼ੁਰੂ ਕੀਤਾ ਜਾ ਰਿਹਾ ਹੈ ਜਿਸ ਹੇਠ ਇਨ੍ਹਾਂ ਨੂੰ ਹਫਤੇ ਮਗਰੋਂ ਆਇਰਨ ਤੇ ਫੋਲਿੰਕ ਏਸਿਡ ਦੀਆਂ ਗੋਲੀਆਂ ਦਿੱਤੀਆਂ ਜਾਣਗੀਆਂ। ਇਹ ਜਾਣਕਾਰੀ ਪਰਿਵਾਰ ਤੇ ਭਲਾਈ ਮੰਤਾਰਾਲੇ ਦੀ ਵਧੀਕ ਸਕੱਤਰ ਕੌਮੀ ਪੇਂਡੂ ਸਿਹਤ ਮਿਸ਼ਨ ਦੀ ਮਿਸ਼ਨ ਡਾਇਰੈਕਟਰ ਸ਼੍ਰੀਮਤੀ ਅਨੁਰਾਧਾ ਗੁਪਤਾ ਨੇ ਅੱਜ ਨਵੀਂ ਦਿੱਲੀ ਵਿੱਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦਿੱਤੀ। ਉਨਾਂ੍ਹ ਦੱਸਿਆ ਕਿ ਅੱਲੜ ਉਮਰ ਦੇ ਕਿਸ਼ੋਰਾਂ ਤੇ ਕਿਸ਼ੋਰੀਆ ਵਿੱਚ ਖੂਨ ਦੀ ਘਾਟ ਹੈ। ਤਕਰੀਬਨ 53 ਫੀਸਦ ਲੜਕੀਆਂ ਤੇ 30 ਫੀਸਦ ਲੜਕੇ ਅਨੀਮੀਆ ਤੋਂ ਪ੍ਰਭਾਵਿਤ ਹਨ। ਸ਼ਰੀਰ ਵਿੱਚ ਖੂਨ ਦੀ ਘਾਟ ਮੁੱਖ ਤੌਰ ‘ਤੇ ਪੋਸਟਿਕਤਾ ਦੀ ਘਾਟ ਕਾਰਨ ਹੁੰਦੀ ਹੈ। ਸ਼੍ਰੀਮਤੀ ਗੁਪਤਾ ਨੇ ਦੱਸਿਆ ਕਿ ਖੂਨ ਦੀ ਘਾਟ ਨੂੰ ਦੂਰ ਕਰਨ ਵਾਸਤੇ ਇਹ ਵਿੱਲਖਣ ਉਪਰਾਲਾ ਕੀਤਾ ਗਿਆ ਹੈ । ਸਕੂਲਾਂ ਅਤੇ ਆਂਗਣਵਾੜੀ ਕੇਂਦਰਾਂ ਵਿੱਚ ਪੋਸਟਿਕਤਾ ਤੇ ਸਿਹਤ ਸਿੱਖਿਆ ਬਾਰੇ ਵਿਸ਼ੇਸ ਬੈਠਕਾਂ ਹੋਣਗੀਆਂ। 10 ਤੋਂ 19 ਸਾਲ ਤੱਕ ਦੇ ਉਮਰ ਵਰਗ ਨੂੰ ਇਸ ਪ੍ਰੋਗਰਾਮ ਹੇਠ ਲਿਆਂਦਾ ਜਾਵੇਗਾ। ਪ੍ਰੋਗਰਾਮ ਨੂੰ ਪੂਰੇ ਦੇਸ਼ ਵਿੱਚ ਲਾਗੂ ਕੀਤਾ ਜਾਵੇਗਾ ਤੇ ਹਫਤੇ ਬਾਅਦ 100 ਮਿਲੀਗ੍ਰਾਮ ਮਾਤਰਾ ਵਿੱਚ ਆਇਰਨ ਤੇ 500 ਮਿਲੀਗ੍ਰਾਮ ਦੀ ਮਾਤਰਾ ਵਿੱਚ ਫੋਲਿਕ ਏਸਿਡ ਦਿੱਤਾ ਜਾਵੇਗਾ। ਇਸ ਦੇ ਲਾਭਪਾਤਰੀ 13 ਕਰੋੜ ਦੇ ਕਰੀਬ ਹੋਣਗੇ।

WRITTEN BY