Skip to content
Independent perspectives. Global stories.
BREAKING

ਪੰਜਾਬ ਸਰਕਾਰ ਬਣਾਏਗੀ ਅਮੀਰ ਸਭਿਆਚਾਰਕ ਵਿਰਾਸਤ ਨੂੰ ਸੰਭਾਲਣ ਲਈ ਵਿਸ਼ੇਸ਼ ਨੀਤੀ

Share this story

ਚੰਡੀਗੜ੍ਹ 15 ਜੁਲਾਈ (ਵਿਸ਼ਵ ਵਾਰਤਾ) : ਪੰਜਾਬ ਸਰਕਾਰ ਨੇ ਰਾਜ ਦੀ ਸਭਿਆਚਾਰਕ ਵਿਰਾਸਤ ਨੂੰ ਸੰਭਾਲਣ ਲਈ ਢੁਕਵੀ ਨੀਤੀ ਤਿਆਰ ਕਰਨ ਲਈ ਯੂਨੈਸਕੋ ਨਾਲ ਇਕ ਸਹਿਮਤੀ ਪੱਤਰ ‘ਤੇ ਸਹੀ ਪਾਈ ਹੈ ਅਤੇ ਇਸ ਲਈ 100 ਕਰੋੜ ਰੁਪਏ ਖਰਚੇ ਜਾਣ ਦਾ ਪ੍ਰਸਤਾਵ ਹੈ।ਇਸ ਦਾ ਪ੍ਰਗਟਾਵਾ ਕਰਦੇ ਹੋਏ ਪੰਜਾਬ ਦੇ ਸਭਿਆਚਾਰ ਮਾਮਲਿਆਂ ਦੇ ਵਿਭਾਗ ਦੇ ਇਕ ਬੁਲਾਰੇ ਨੇ ਦੱਸਿਆ ਕਿ ਪੰਜਾਬ ਦੇਸ਼ ਦਾ ਪਹਿਲਾ ਰਾਜ ਹੈ ਜਿਸ ਨੇ ਰਾਜ ਦੀ ਸਦੀਆਂ ਪੁਰਾਣੀ ਸਭਿਆਚਾਰ ਵਿਰਾਸਤ ਨੂੰ ਸੰਭਾਲਣ ਲਈ ਪੇਸ਼ਵਾਰ ਪੰਹੁਚ ਅਪਣਾਈ ਹੈ।ਉਨ੍ਹਾਂ ਕਿਹਾ ਕਿ ਪੰਜਾਬ ਦਾ ਅਮੀਰ ਸਭਿਆਚਾਰਕ ਇਤਿਹਾਸ ਹੈ। ਚੰਡੀਗੜ੍ਹ ਦੀ ਯੋਜਨਾਬੰਦੀ ਅਤੇ ਉਸਾਰੀ ਤੱਕ ਇੰਦੂਜ ਸਭਿਅਤਾ ਦੇ 5000 ਸਾਲਾਂ ਦੇ ਸਮੇਂ ਦੌਰਾਨ ਇਸ ਨੇ ਅਮੀਰ ਵਿਰਾਸਤ ਨੂੰ ਜਨਮ ਦਿੱਤਾ ਹੈ। ਉਨ੍ਹਾਂ ਕਿਹਾ ਕਿ ਰਾਜ ਦੀ ਇਹ ਵਿਰਾਸਤ ਇਸ ਉਪਮਹਾਦੀਪ ਵਿਚ ਇਕ ਅਮੀਰ ਵਿਰਾਸਤ ਹੋਣ ਦੀ ਗਵਾਹੀ ਭਰਦੀ ਹੈ। ਇਥੋਂ ਦੀ ਅਮੀਰ ਫਿਲਾਸਫੀ , ਕਾਵਿ ਸ਼ਾਸਤਰ, ਅਧਿਆਤਮਿਕਤਾ, ਦਸਤਕਾਰੀ, ਸੰਗੀਤ, ਵਿਭਿੰਨ ਤਰ੍ਹਾਂ ਦੀਆਂ ਰਿਵਾਇਤਾਂ ਅਤੇ ਵਪਾਰ ਦੇ ਲਾਘੇਂ ਇਥੋਂ ਦੀ ਮਹੱਤਵਪੁਰਣ ਵਿਵਸਥਾ ਦਾ ਪ੍ਰਗਟਾਵਾ ਕਰਦੇ ਹਨ।ਪੰਜਾਬ ਦੀ ਇਸੇ ਅਮੀਰ ਵਿਰਾਸਤ ਨੂੰ ਸੰਭਾਲਣ ਲਈ ਸਭਿਆਚਾਰ ਮਾਮਲਿਆਂ ਦੇ ਵਿਭਾਗ ਨੇ ਵਿਲੱਖਣ ਪਹਿਲਕਦਮੀ ਕੀਤੀ ਹੈ ਅਤੇ ਇਸ ਲਈ 100 ਕਰੋੜ ਦੇ ਫੰਡ ਖਰਚੇ ਜਾ ਰਹੇ ਹਨ। ਪੰਜਾਬ ਸਰਕਾਰ ਨੇ ਇਸ ਮਕਸਦ ਲਈ ਯੂਨੈਸਕੋ ਦੀ ਸਹਾਇਤਾ ਵੀ ਮੰਗੀ ਹੈ ਤਾਂ ਜੋ ਦੁਨੀਆਂ ਭਰ ਦੇ ਦੇਸ਼ਾਂ ਅਤੇ ਲੋਕਾਂ ਦੀ ਪੰਜਾਬ ਬਾਰੇ ਸਮਝ ਨੂੰ ਵਧਾÎਇਆ ਜਾ ਸਕੇ। ਉਨ੍ਹਾਂ ਕਿਹਾ ਕਿ ਪਹਿਲੇ ਪੜਾਅ ਦੌਰਾਨ ਸਮਾਰਕਾਂ ਦੀ ਸੰਭਾਲ ‘ਤੇ ਜੋਰ ਦਿੱਤਾ ਜਾਵੇਗਾ। ਇਨ੍ਹਾਂ ਨੂੰ ਆਧੁਨਿਕ ਵਿਗਿਆਨਕ ਲੀਹਾਂ ‘ਤੇ ਸੰਭਾਲਣ ਦੇ ਯਤਨ ਕੀਤੇ ਜਾਣਗੇ।

WRITTEN BY