ਮੂਨਕ, 9 ਜਨਵਰੀ (ਕੁਲਵੰਤ ਸਿੰਘ ਦੇਹਲਾ)- ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਕੁਲਜਿੰਦਰ ਸਿੰਘ ਢੀਂਡਸਾ ਨਜ਼ਦੀਕੀ ਪਿੰਡ ਚੂਲੜ ਕਲਾਂ ਵਿਖੇ ਪਾਰਟੀ ਵਰਕਰ ਮਨਜੀਤ ਸਿੰਘ ਦੇ ਨਿਵਾਸ ਸਥਾਨ ਤੇ ਪਤਰਕਾਰਾਂ ਨਾਲ ਗਲਬਾਤ ਕਰਦਿਆਂ ਕਿਹਾ ਕਿ ਆਮ ਆਦਮੀ ਪਾਰਟੀ ਹਲਕੇ ਦੇ ਵਰਕਰਾਂ ਦੀ ਮੰਗ ਤੇ ਖੂਨੀ ਸੜਕ ਦੇ ਨਾਮ ਨਾਲ ਮਸ਼ਹੂਰ ਪਾਤੜਾਂ ਰੋਡ ਮੂਨਕ ਦਾ ਮੁਦਾ ਪਾਰਟੀ ਦੇ ਸੀਨੀਅਰ ਆਗੂ ਅਤੇ ਵਿਰੋਧੀ ਧਿਰ ਦੇ ਨੇਤਾ ਸ੍ਰ ਸੁਖਪਾਲ ਸਿੰਘ ਖਹਿਰਾ ਕੋਲ ਚੁਕਿਆ ਤੇ ਇਸ ਸੜਕ ਦੀ ਹਾਲਤ ਖਰਾਬ ਹੋਣ ਕਾਰਨ ਨਿਤ ਐਕਸੀਡੈਂਟ ਬਾਰੇ ਜਾਣੂ ਕਰਵਾਇਆ ਗਿਆ ਹੈ ਅਤੇ ਸੜਕ ਬਾਰੇ ਮੰਗ ਪਤਰ ਵੀ ਖਹਿਰਾ ਨੂੰ ਸੋਪਿਆ ਗਿਆ ਹੈ ਉਹਨਾਂ ਸੰਬਧਿਤ ਵਿਭਾਗ ਪੀ ਡਬਲਯੂ ਨੂੰ ਮੰਗ ਪਤਰ ਤੁਰੰਤ ਨੰਬਰ ਲਗਾ ਕੇ ਭੇਜ ਦਿਤਾ ਸੀ ਢੀਂਡਸਾ ਨੇ ਵਿਸ਼ਵਾਸ ਦਿਵਾਇਆ ਕਿ ਜੇਕਰ ਜਲਦੀ ਤੋਂ ਜਲਦੀ ਇਸ ਸੜਕ ਦਾ ਨਿਰਮਾਣ ਨਹੀਂ ਕੀਤਾ ਗਿਆ ਤਾਂ ਇਸ ਦਾ ਮੁਦਾ ਵਿਧਾਨ ਸਭਾ ਵਿਚ ਵਿਰੋਧੀ ਧਿਰ ਵਲੋਂ ਜੋਰ ਸ਼ੋਰ ਨਾਲ ਉਠਾਇਆ ਜਾਵੇਗਾ ਜਦੋਂ ਪਤਰਕਾਰਾਂ ਨੇ ਇਸ ਬਾਰੇ ਸੰਬਧਿਤ ਵਿਭਾਗ ਦੇ ਐਸ ਡੀ ਓ ਹਰਸ ਗੋਇਲ ਨਾਲ ਗਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਇਸ ਸੜਕ ਦਾ ਐਸ਼ੀਟੀਮੈਟ ਬਣਾ ਕੇ ਭੇਜ ਦਿਤਾ ਗਿਆ ਹੈ ਵਿਭਾਗ ਆਪਣੀ ਜਿੰਮੇਵਾਰੀ ਨੂੰ ਨਿਭਾਉਦੇ ਹੋਏ ਪਹਿਲੇ ਸੜਕ ਦੇ ਡੂੰਘੇ ਟੋਏ ਭਰੇ ਭਰਣ ਲਈ ਪ੍ਰਵਾਨਗੀ ਲਿਖ ਕੇ ਅਧਿਕਾਰੀਆਂ ਨੂੰ ਭੇਜੀ ਗਈ ਹੈ।
ਮੂਨਕ ਤੋਂ ਪਾਤੜਾਂ ‘ਖੂਨੀ ਸੜਕ’ ਦਾ ਮੁੱਦਾ ਵਿਧਾਨ ਸਭਾ ’ਚ ਜੋਰ ਸ਼ੋਰ ਨਾਲ ਉਠਾਇਆ ਜਾਵੇਗਾ : ਸੁਖਪਾਲ ਸਿੰਘ ਖਹਿਰਾ



