Skip to content
Independent perspectives. Global stories.
BREAKING

ਰਿਆਸਤੀ ਸਹਿਰ ਨਾਭਾ ਦੀਆਂ ਬਾਹਰਲੀਆਂ ਕਲੋਨੀਆਂ ਲਈ ਡੇਢ ਕਰੋੜ ਦੀ ਰਾਸ਼ੀ ਦਾ ਐਲਾਨ

Share this story

ਨਾਭਾ, 9 ਜਨਵਰੀ (ਕਰਮਜੀਤ ਸੋਮਲ, ਸਿਕੰਦਰ)- ਕਿਸਾਨਾਂ ਦੇ ਕਰਜਾ ਮੁਆਫੀ ਨੂੰ ਲੈਕੇ ਸਿਆਸਤ ਪੂਰੀ ਤਰ੍ਹਾਂ ਗਰਮਾ ਚੁੱਕੀ ਹੈ। ਪਿਛਲੇ ਦਿਨੀਂ ਸੁਖਬੀਰ ਬਾਦਲ ਵੱਲੋਂ ਕਰਜਾ ਮੁਆਫੀ ਲੈਕੇ 12 ਜਨਵਰੀ ਨੂੰ ਕੈਪਟਨ ਸਰਕਾਰ ਨੂੰ ਬਰਖਾਸਤ ਕਰਨ ਲਈ ਰਾਜਪਾਲ ਕੌਰ ਮੰਗ ਪੱਤਰ ਦੇਣ ਤੇ ਕਾਂਗਰਸ ਪਾਰਟੀ ਦੇ ਕੈਬਨਿਟ ਮੰਤਰੀ ਸਾਧੂ ਸਿੰਘ ਧਰਮਸੋਤ ਨੇ ਨਾਭਾ ਵਿਖੇ ਆਉਟਰ ਕਲੋਨੀਆਂ ਦੇ ਵਿਕਾਸ ਕਾਰਜਾਂ ਲਈ ਵਿਸੇਸ ਤੌਰ ਤੇ ਪਹੁੰਚਣ ਮੌਕੇ ਬੋਲਦਿਆਂ ਕਿਹਾ ਕਿ ਸੁਖਬੀਰ ਬਾਦਲ ਦੇ ਜਿਗਰ ਨੂੰ ਬਿਮਾਰੀ ਲੱਗ ਜਾਣੀ ਹੈ ਤਾਂ ਹੀ ਉਸਨੂੰ ਤਕਲੀਫ ਹੋਈ ਹੈ, ਕਿਉਂਕਿ ਹਜਾਰਾਂ ਕਿਸਾਨਾਂ ਦਾ 2 ਲੱਖ ਦਾ ਕਰਜਾ ਮੁਆਫ ਹੋਇਆ ਹੈ ਅਤੇ ਬਾਦਲਾਂ ਨੇ 10 ਸਾਲ ਸਮੈਕ ਵੇਚੀ ਹੈ, ਅਸੀਂ ਕਰਜਾ ਮੁਆਫ ਕੀਤਾ ਹੈ।
ਧਰਮਸੋਤ ਨੇ ਪ੍ਰਕਾਸ ਸਿੰਘ ਬਾਦਲ ਬਾਰੇ ਬੋਲਦਿਆਂ ਕਿਹਾ ਕਿ ਅਸੀਂ ਤੇਰੇ ਵਰਗੇ ਅਮੀਰ ਕਿਸਾਨਾਂ ਦਾ ਕਰਜਾ ਮੁਆਫ ਨਹੀਂ ਕਰਨਾ, ਅਸੀਂ ਗਰੀਬ ਕਿਸਾਨਾਂ ਦਾ ਕਰਜਾ ਮੁਆਫ ਕਰਨਾ ਹੈ। ਕੈਬਨਿਟ ਮੰਤਰੀ ਸਾਧੂ ਸਿੰਘ ਧਰਮਸੋਤ ਨੇ ਆਉਟਰ ਕਲੋਨੀਆਂ ਦੇ ਵਿਕਾਸ ਲਈ ਡੇਢ ਕਰੋੜ ਰੁਪਏ ਦੀ ਰਾਸੀ ਦਾ ਐਲਾਨ ਕੀਤਾ। ਜਿਕਰਯੋਗ ਹੈ ਕਿ ਪਿਤਲੇ 40 ਸਾਲਾਂ ਤੋਂ ਇਹ ਕਲੋਨੀਆਂ ਨਾ ਹੀ ਨਗਰ ਕੌਸਲ ਵਿੱਚ ਆਉਂਦੀਆਂ ਸਨ ਅਤੇ ਨਾ ਹੀ ਪਿੰਡਾਂ ਵਿੱਚ ਅਤੇ ਇਨ੍ਹਾਂ ਕਲੋਨੀਆਂ ਦੇ ਵਾਸੀ ਨਰਕ ਭਰੀ ਜਿੰਦਗੀ ਬਤੀਤ ਕਰਨ ਲਈ ਮਜਬੂਰ ਸਨ, ਇਸ ਲਈ ਮੰਤਰੀ ਸਾਧੂ ਸਿੰਘ ਧਰਮਸੋਤ ਨੇ ਸੰਤ ਨਗਰ ਵਿੱਚ ਵਿਸੇਸ ਤੌਰ ਤੇ ਪਹੁੰਚ ਕੇ ਡੇਢ ਕਰੋੜ ਦੀ ਰਾਸੀ ਦਾ ਐਲਾਨ ਕੀਤਾ ਹੈ ਅਤੇ ਹੁਣ ਇਹ ਕਲੋਨੀਆਂ ਨਗਰ ਕੌਸਲ ਨਾਭਾ ਦੇ ਅਧੀਨ ਆਉਂਣਗੀਆਂ, ਇਸ ਨੂੰ ਲੈਕੇ ਕਲੋਨੀ ਵਾਸੀਆਂ ਵਿੱਚ ਖੁਸੀ ਪਾਈ ਜਾ ਰਹੀ ਹੈ ਅਤੇ ਉਹਨਾਂ ਕੈਬਨਿਟ ਮੰਤਰੀ ਸਾਧੂ ਸਿੰਘ ਧਰਮਸੋਤ ਦਾ ਵਿਸੇਸ ਤੌਰ ਤੇ ਧੰਨਵਾਦ ਕੀਤਾ। ਇਸ ਮੌਕੇ ਨਗਰ ਕੌਸਲ ਨਾਭਾ ਦੇ ਪ੍ਰਧਾਨ ਰਜਨੀਸ ਮਿੱਤਲ ਸੈਂਟੀ, ਪੀ ਏ ਚਰਨਜੀਤ ਬਾਤਿਸ, ਜਗਜੀਤ ਸਿੰਘ ਦੁਲੱਦੀ, ਬਲਵਿੰਦਰ ਸਿੰਘ ਢੀਂਗੀ, ਗੁਰਜੰਟ ਸਿੰਘ ਦੁਲੱਦੀ, ਪਵਨ ਗਰਗ, ਜਗਪਾਲ ਸਿੰਘ ਮਹਿਮੀ ਆਦਿ ਕਾਂਗਰਸ ਪਾਰਟੀ ਦੇ ਅਹੁਦੇਦਾਰ ਅਤੇ ਕਲੋਨੀਆਂ ਦੇ ਵਸਿੰਦੇ ਵੱਡੀ ਗਿਣਤੀ ਵਿੱਚ ਹਾਜ਼ਰ ਸਨ।

WRITTEN BY