ਮੂਨਕ, 8 ਜਨਵਰੀ (ਕੁਲਵੰਤ ਸਿੰਘ ਦੇਹਲਾ)-ਅਜ ਨਗਰ ਪੰਚਾਇਤ ਮੂਨਕ ਦੇ ਦਫਤਰ ਵਿਖੇ ਬਿਕਰਮਜੀਤ ਸਿੰਘ ਸੇਰਗਿਲ ਕਨਵੀਨਰ ਕਮ ਉਪ ਮੰਡਲ ਮੈਜਿਸਟਰੇਟ ਦੀ ਦੇਖ ਰੇਖ ਹੇਠਾ ਸਮੂਹ ਐਮ.ਸੀ. ਸਾਹਿਬਾਨ ਨੂੰ ਸੌਂਹ ਚੁਕਾਈ ਗਈ। ਇਸ ਤੋਂ ਬਾਅਦ ਪ੍ਰਧਾਨ ਅਤੇ ਮੀਤ ਪ੍ਰਧਾਨ ਦੀ ਚੋਣ ਕੀਤੀ ਗਈ ਜਿਸ ਵਿਚ ਜਗਦੀਸ ਗੋਇਲ ਨੂੰ ਨਗਰ ਪੰਚਾਇਤ ਮੂਨਕ ਦਾ ਸਰਬਸੰਮਤੀ ਨਾਲ ਪ੍ਰਧਾਨ ਚੁਣਿਆ ਗਿਆ ਅਤੇ ਰਾਕੇਸ ਕੁਮਾਰ ਨੂੰ ਉਪ-ਪ੍ਰਧਾਨ ਚੁਣਿਆ ਗਿਆ। ਇਸ ਉਪਰੰਤ ਪ੍ਰਧਾਨ ਅਤੇ ਸਮੂਹ ਐਮ.ਸੀਜ ਵਲੋਂ ਸਹਿਰ ਵਿਚੋਂ ਰੋਡ ਸੋਅ ਕਰਕੇ ਲੋਕਾਂ ਦਾ ਧੰਨਵਾਦ ਕੀਤਾ ਗਿਆ। ਇਸ ਸੰਬੰਧ ਵਿਚ ਬਿਕਰਮਜੀਤ ਸਿੰਘ ਸੇਰਗਿਲ ਕਨਵੀਨਰ ਕਮ ਉਪ ਮੰਡਲ ਮੈਜਿਸਟਰੇਟ ਨੇ ਪਤਰਕਾਰਾਂ ਨੂੰ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਅਜ ਦੇ ਇਸ ਸੌਂਹ ਚੁਕ ਸਮਾਗਮ ਵਿਚ ਕੁਲ 13 ਐਮ.ਸੀਜ ਵਿਚੋਂ 12 ਐਮ.ਸੀਜ. ਹਾਜਰ ਹੋਏ ਜਦਕਿ ਵਾਰਡ ਨੰਬਰ 1 ਤੋਂ ਸੀਮਾ ਦੇਵੀ ਹਾਜਰ ਨਹੀਂ ਹੋਈ। ਪ੍ਰਧਾਨ ਦੀ ਚੋਣ ਕਰਨ ਲਈ ਵਾਰਡ ਨੰਬਰ 9 ਦੇ ਐਮ. ਸੀ. ਰਾਧਾ ਜੈਨ ਨੇ ਜਗਦੀਸ ਗੋਇਲ ਦਾ ਨਾਮ ਸਾਹਮਣੇ ਰਖਿਆ ਜਿਸਦੀ ਵਾਰਡ ਨੰਬਰ 4 ਦੇ ਐਮ.ਸੀ ਕਾਲਾ ਰਾਮ ਨੇ ਤਾਇਦ ਕੀਤੀ ਜਿਸਤੇ ਵਾਰਡ ਨੰਬਰ 2 ਤੋਂ ਜਗਦੀਸ ਗੋਇਲ ਨੂੰ ਸਰਬਸੰਮਤੀ ਨਾਲ ਪ੍ਰਧਾਨ ਚੁਣਿਆ ਗਿਆ।ਇਸ ਮੌਕੇ ਪਰ ਵਿਸ਼ੇਸ ਤੌਰ ਤੇ ਸਾਬਕਾ ਮੁਖ ਮੰਤਰੀ ਪੰਜਾਬ ਬੀਬੀ ਰਾਜਿੰਦਰ ਕੌਰ ਭਠਲ ਦੇ ਪੀ.ਏ. ਦਰਸ਼ਨ ਸਿੰਘ ਭਟੇਜਾ, ਮੀਡੀਆ ਸਲਾਹਕਾਰ ਸਨਮੀਕ ਹੈਨਰੀ, ਰਾਜ ਕੁਮਾਰ ਗਰਗ, ਵਰਿੰਦਰ ਕੁਮਾਰ ਗੋਇਲ ਐਡਵੋਕੇਟ, ਹੰਸ ਰਾਜ ਗੁਪਤਾ, ਧਰਮਪਾਲ , ਸੁਰਿੰਦਰ ਪਾਲ ਗਰਗ ਕਾਰਜ ਸਾਧਕ ਅਫਸਰ ਮੂਨਕ, ਰਮਨਦੀਪ ਸਿੰਘ ਐਸ.ਐਚ.ਓ., ਗੋਲਡੀ ਚੀਮਾ ਅਤੇ ਸੋਨੀ ਜੈਲਦਾਰ ਆਦਿ ਹਾਜਰ ਸਨ।
ਨਗਰ ਪੰਚਾਇਤ ਮੂਨਕ ਵਿਖੇ ਜਗਦੀਸ਼ ਗੋਇਲ ਨੂੰ ਪ੍ਰਧਾਨ ਚੁਣਿਆ



