Skip to content
Independent perspectives. Global stories.
BREAKING

ਕਰਾਟੇ ਪ੍ਰਤੀਯੋਗਤਾ ’ਚ ਕਾਦੀਆਂ ਦੀ ਵਿਦਿਆਰਥਨਾਂ ਮਾਰੀ ਬਾਜ਼ੀ

Share this story

ਕਾਦੀਆਂ, 8 ਜਨਵਰੀ  (ਤਾਰੀ, ਰਾਜੂ ਖਹਿਰਾ)-ਬੀਤੇ ਦਿਨੀ ਹਿਮਾਚਲ  ਪ੍ਰਦੇਸ਼ ਦੇ  ਧਰਮਸ਼ਾਲਾ  ਵਿਖੇ ਹੋਈ ਤੀਸਰੀ ਅਸਸਕਾ ਅੰਤਾਰਸ਼ਟਰੀ ਔਪਨ ਕਰਾਟੇ ਚੈਪੀਅਨ ਸ਼ਿਪ ਵਿਚ ਅਜਮਲ ਮਸੀਹ ਦੀ ਅਗਵਾਈ ਹੇਠਗਈ 20 ਵਿਦਿਆਰਥਨਾਂ ਦੀ ਟੀਮ ਨੇ ਆਪਣਾਜੋਰ ਵਿਖਾਂਓਦੇ ਹੋਏ ਵਧੀਆ ਪ੍ਰਦਰਸ਼ਨ ਕੀਥਾ  ਇਸ ਸੰਬਧ ਵਿਚ  ਜਾਣਕਾਰੀ ਦਿੰਦਿਆਂ  ਕੋਚ ਅਜਮਲ ਮਸੀਹ  ਅਤੇ ਕੋਚ ਅਮਨ ਨੇ ਦਸਿਆ  ਕਿ ਇਸ ਪ੍ਰਤੀ ਯੋਗਤਾ ਵਿਚ ਬਂਗਲਾਦੇਸ਼ ,ਸ਼੍ਰੀਲੰਕਾ , ਜਾਪਾਨ ਅਤੇ ਭਾਰਤ ਸਮੇਤ ਹੋਰ ਦੇਸ਼ਾਂ ਦੇ ਹਜਾਰਾਂ  ਵਿਦਿਆਰਥੀਆਂ ਨੇ ਭਾਗ ਲਿਆ ਸੀ । ਓਹਨਾਂ  ਵਲੋਂ ਲਿਜਾਈ ਗਈ ਵਿਦਿਆਰਥਨਾਂ ਵਿਚ ਅੰਡਰ 17  ਵਿਚ ਤਾਨਿਆ , ਨੀਤੂ ,ਗੁਰਪ੍ਰੀਤ , ਮਨਪ੍ਰੀਤ , ਨੀਤੂ ਬਾਲਾ , ਅਮਨ ਅਤੇ  ਨਵਨੀਤ ਨੇ ਸੋਣ ਤਮਗਾ ਪ੍ਰਾਪਤ ਕੀਤਾ ਹੈ । ਇਸੇ ਤਰਾਂ ਹੋਰਨਾਂ ਵਿਦਿਆਰਥਨਾਂ ਵਿਚ 5 ਵਿਦਿਆਰਥਨਾਂ  ਨੇ ਰਜਤ ਅਤੇ 7 ਨੇ ਕਾਂਸੇ  ਦੇ ਤਮਮਗੇ ਪ੍ਰਾਪਤ ਕੀਤੇ ਹਨ । ਓਹਨਾਂ ਦਸਿਆ ਕਿ ਕਾਦੀਆਂ ਅਤੇ ਆਸ ਪਾਸ  ਦੇ ਪਿੰਡਾ  ਦੇ ਸਕੂਲਾਂ ਵਿਚ  ਪੜਨ  ਵਾਲੀਆਂ ਵਿਦਿਆਰਥਨਾਂ  ਨੇ ਵਧੀਆ ਜੋਹਰ ਵਿਖਾਏ ਹਨ । ਇਤੇ ਜਿਕਰਯੋਗ ਹੈ ਕਿ ਪੰਜਾਬ ਸਰਕਾਰ ਵਲੋਂ  ਸਕੂਲਾਂ ਵਿਚ  ਵਿਦਿਆਰਥੀਆਂ ਨੂੰ ਕਰਾਟੇ ਦੀ ਟਰੇਨਿੰਗ ਦਿਤੀ ਜਾ ਰਹੀ ਹੈ । ਜਿਸ ਦੇ ਚਲਦਿਆਂ ਕੋਚ ਅਜਮਲ ਮਸੀਹ ਵਿਦਿਆਰਥੀਆਂ ਨੂੰ ਟਰੇਨਿੰਗ  ਦੇ ਰਹੇ ਹਨ । ਇਹੋ  ਜਿਹੇ ਵਿਚ ਸਰਕਾਰੀ ਸਕੂਲਾਂ  ਦੀ ਵਿਦਿਆਰਥਨਾਂ  ਵੀ ਇਹਨਾਂ ਪ੍ਰਤੀਯੋਗਤਾਵਾਂ ਵਿਚ ਅਗੇ ਆ ਰਹੀਆਂ ਹਨ ।
ਇਸ ਮੋਕੇ ਤੇ ਓਹਨਾਂ ਦੇ ਨਾਲ  ਦੀਪਕ ਕੁਮਾਰ ਭਟੀ ,ਕ੍ਰਿਸ਼ਣ ਸਲਾਰੀਆ ,ਤਨਿਆ ,ਮਨਪ੍ਰੀਤ ਕੋਰ , ਸੁਮਨਪ੍ਰੀਤ ਕੋਰ , ਇੰਦਰਪ੍ਰੀਤ ਕੋਰ , ਨੀਤੂ ,ਰਿੰਪਲਜੀਤ ,ਕਰਨਜੀਤ , ਪ੍ਰਭਜੋਤ , ਰਾਜਨਦੀਪ , ਅਮਨਦੀਪ ਸਹਿਪ੍ਰੀਤ ,ਵਿਸ਼ਾਖਾ ,ਨਵਨੀਤ , ਓਸ਼ਾ ਦਿਓਲ , ਨਵਜੋਤ , ਅਮਨਦੀਪ,ਲਕਸ਼ਮੀ ਅਤੇ ਸੁਪ੍ਰੀਤ ਕੋਰ ਆਦਿ ਹਾਜਰ ਸੀ ।

WRITTEN BY