ਘੱਗਾ, 8 ਜਨਵਰੀ (ਗੁਰਪ੍ਰਕਾਸ਼ ਧੰਜੂ)- ਅੱਜ ਹਲਕਾ ਸ਼ੁਤਰਾਣਾ ਦੇ ਵਿਧਾਇਕ ਨਿਰਮਲ ਸਿੰਘ ਦੀ ਅਗਵਾਈ ਅਤੇ ਐਸ ਡੀ ਐਮ ਪਾਤੜਾਂ ਸ਼੍ਰੀ ਕਾਲਾ ਰਾਮ ਕਾਂਸਲ ਦੀ ਮੌਜੂਦਗੀ ਵਿੱਚ ਨਰੇਸ਼ ਕੁਮਾਰ ਬਾਂਸਲ ਨੂੰ ਪ੍ਰਧਾਨ ਅਤੇ ਮਹਿੰਗਾ ਰਾਮ ਨੂੰ ਨਗਰ ਪੰਚਾਇਤ ਘੱਗਾ ਦਾ ਮੀਤ ਪ੍ਰਧਾਨ ਚੁਣਿਆ ਗਿਆ। ਇਸ ਸਮੇਂ ਖੁਸ਼ੀ ਵਿੱਚ ਕਾਂਗਰਸੀ ਆਗੂਆਂ ਤੇ ਸਮਰਥਕਾਂ ਨੇ ਆਤਿਸ਼ਬਾਜ਼ੀ ਕੀਤੀ, ਲੱਡੂ ਵੰਡੇ ਅਤੇ ਢੋਲ-ਢਮੱਕਿਆਂ ਨਾਲ ਭੰਗੜੇ ਪਾਏ। ਵਰਣਨਯੋਗ ਹੈ ਕਿ ਬੀਤੀ 17 ਦਸੰਬਰ ਨੂੰ ਇਥੇ ਪਈਆਂ ਨਗਰ ਪੰਚਾਇਤ ਚੋਣਾਂ ਵਿੱਚ ਕੁੱਲ 13 ਵਾਰਡਾਂ ‘ਚੋਂ ਅੱਠ ਕਾਂਗਰਸੀ, 2 ਅਕਾਲੀ, 2 ਆਜ਼ਾਦ ਅਤੇ ਇੱਕ ਭਾਜਪਾ ਦੇ ਉਮੀਦਵਾਰ ਨੇ ਜਿੱਤ ਪ੍ਰਾਪਤ ਕੀਤੀ ਸੀ ਜਿਨ੍ਹਾਂ ਵਿਚੋਂ ਕਾਂਗਰਸ ਭਾਰੂ ਹੋਣ ਕਾਰਨ ਇਥੇ ਹੁਣ ਕਾਂਗਰਸ ਦਾ ਕਬਜ਼ਾ ਹੋ ਗਿਆ ਹੈ ਜਦ ਕਿ ਪਹਿਲਾਂ ਇਥੇ ਅਕਾਲੀ ਦਲ ਦੀ ਮੁਖਤਿਆਰੋ ਦੇਵੀ ਪ੍ਰਧਾਨ ਸੀ। ਇਸ ਮੌਕੇ ਨਗਰ ਪੰਚਾਇਤ ਘੱਗਾ ਦੇ ਕਾਰਜ ਸਾਧਕ ਅਫਸਰ ਬਲਜਿੰਦਰ ਸਿੰਘ, ਸਤਨਾਮ ਸਿੰਘ ਯੂਥ ਪ੍ਰਧਾਨ ਕਾਂਗਰਸ ਹਲਕਾ ਸ਼ੁਤਰਾਣਾ, ਜੈ ਪ੍ਰਤਾਪ ਸਿੰਘ ਡੇਜੀ ਕਾਹਲੋਂ ਸਾਬਕਾ ਚੇਅਰਮੈਨ ਮਾਰਕਿਟ ਕਮੇਟੀ ਪਾਤੜਾਂ, ਬਿੱਲਾ ਅਰੋੜਾ ਪ੍ਰਧਾਨ ਨਗਰ ਕੌਂਸਲ ਪਾਤੜਾਂ, ਰਾਮਾ ਗੁਪਤਾ, ਜਗਦੀਸ਼ ਰਾਇ ਪੱਪੂ, ਚਮਨ ਲਾਲ ਕਲਵਾਨੂੰ, ਨਰਿੰਦਰ ਸਿੰਘ ਐਮ ਸੀ ਪਾਤੜਾਂ, ਸਤੀਸ਼ ਗਰਗ, ਰਮੇਸ਼ ਕੁਮਾਰ ਬੱਤਰਾ ਐਮ ਸੀ, ਹਰਜਿੰਦਰ ਸਿੰਘ ਖੰਗੂੜਾ, ਜਸਵੀਰ ਕੌਰ ਐਮ ਸੀ ਘੱਗਾ, ਬਲਵਿੰਦਰ ਸਿੰਘ ਕਾਲਾ ਗੁੱਜਰ ਐਮ ਸੀ ਘੱਗਾ, ਕੁਲਵੰਤ ਸਿੰਘ ਸੋਹਲ, ਪਰਮਿੰਦਰ ਕੌਰ ਰਿੰਪਲ ਐਮ ਸੀ ਘੱਗਾ, ਮੰਨਾ ਰਾਮ, ਹੰਸੋ ਦੇਵੀ ਐਮ ਸੀ ਘੱਗਾ, ਮਨਦੀਪ ਸਿੰਘ ਐਮ ਸੀ ਘੱਗਾ, ਰਘਵੀਰ ਘੱਗਾ, ਬਘੇਲ ਸਿੰਘ, ਗੁਰਜੰਟ ਸਿੰਘ ਗੰਢੂਆਂ, ਦੇਵ ਰਾਜ ਗਰਗ, ਬੱਬੂ ਸ਼ਰਮਾਂ, ਗੁਰਬਖਸ਼ ਪੰਨੂੰ, ਸੁਖਜਿੰਦਰ ਕੌਰ ਐਮ ਸੀ, ਗੁਰਪ੍ਰੀਤ ਸਿੰਘ, ਹਰਵਿੰਦਰ ਕੌਰ ਐਮ ਸੀ, ਬਿੱਲਾ ਘੱਗਾ, ਰਾਮੇਸ਼ਵਰ ਦਾਸ, ਰਾਜਿੰਦਰ ਗਰਗ, ਸ਼ਿਵ ਕੁਮਾਰ ਗੋਇਲ, ਨਵੀਨ ਗਰਗ, ਵਿਨੋਦ ਮਿੱਠੂ, ਮਨੋਜ ਜਿੰਦਲ, ਰੂਪ ਚੰਦ ਸ਼ਰਮਾ, ਆਸ਼ੂ ਗਰਗ, ਪ੍ਰੇਮ ਕੁਮਾਰ ਬ੍ਰਾਹਮਣਮਾਜਰਾ, ਤਰਸੇਮ ਚੰਦ ਅਤੇ ਸ਼ਾਮ ਸੁੰਦਰ ਬਿੱਟੂ ਤੋਂ ਇਲਾਵਾ ਭਾਰੀ ਗਿਣਤੀ ਵਿੱਚ ਕਾਂਗਰਸੀ ਵਰਕਰ ਤੇ ਸਮਰਥਕ ਹਾਜ਼ਰ ਸਨ। ਘੱਗਾ ਦੇ ਸਰਵਪੱਖੀ ਵਿਕਾਸ ਲਈ ਮੈਂ ਹਰ ਸਮੇਂ ਤਤਪਰ ਰਹਾਂਗਾ : ਪ੍ਰਧਾਨ ਬਾਂਸਲ- ਨਗਰ ਪੰਚਾਇਤ ਘੱਗਾ ਦੇ ਨਵਨਿਯੁਕਤ ਪ੍ਰਧਾਨ ਨਰੇਸ਼ ਕੁਮਾਰ ਬਾਂਸਲ ਨੇ ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਜਿਸ ਤਰ੍ਹਾਂ ਘੱਗਾ ਵਾਸੀਆਂ ਨੇ ਮੈਨੂੰ ਜਿਤਾ ਕੇ ਮਾਣ ਬਖਸ਼ਿਆ ਹੈ ਉਸੇ ਤਰ੍ਹਾਂ ਮੈਂ ਵੀ ਘੱਗਾ ਦੇ ਸਰਵਪੱਖੀ ਵਿਕਾਸ ਲਈ ਹਰ ਸਮੇਂ ਤਤਪਰ ਰਹਾਂਗਾ। ਇਸ ਮੌਕੇ ਉਨ੍ਹਾਂ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ, ਸਾਬਕਾ ਵਿਦੇਸ਼ ਰਾਜ ਮੰਤਰੀ ਮਹਾਰਾਣੀ ਪ੍ਰਨੀਤ ਕੌਰ, ਐਸ ਡੀ ਐਮ ਪਾਤੜਾਂ ਕਾਲਾ ਰਾਮ ਕਾਂਸਲ, ਹਲਕਾ ਸ਼ੁਤਰਾਣਾ ਦੇ ਵਿਧਾਇਕ ਨਿਰਮਲ ਸਿੰਘ ਅਤੇ ਸਮੂਹ ਐਮ ਸੀਜ਼ ਦਾ ਵੀ ਵਿਸ਼ੇਸ਼ ਤੌਰ ‘ਤੇ ਧੰਨਵਾਦ ਕੀਤਾ।
ਨਗਰ ਪੰਚਾਇਤ ਘੱਗਾ ਦੇ ਨਰੇਸ਼ ਕੁਮਾਰ ਬਾਂਸਲ ਪ੍ਰਧਾਨ ਅਤੇ ਮਹਿੰਗਾ ਰਾਮ ਮੀਤ ਪ੍ਰਧਾਨ ਚੁਣੇ



