ਸਮਾਣਾ, 8 ਜਨਵਰੀ (ਪ੍ਰੇਮ ਵਧਵਾ, ਸੰਦੀਪ ਜਿੰਦਲ, ਰਿਸ਼ਵ ਮਿੱਤਲ)- ਸਮਾਣਾ ਦੇ ਸੀਨੀਅਰ ਕਾਂਗਰਸੀ ਤੇ ਨਗਰ ਪੰਚਾਇਤ ਘੱਗਾ ਦੇ ਸਾਬਕਾ ਪ੍ਰਧਾਨ ਸ਼ਿਵ ਕੁਮਾਰ ਘੱਗਾ ਨੂੰ ਅੱਜ ਸ਼ਹਿਰੀ ਕਾਂਗਰਸ ਸਮਾਣਾ ਦਾ ਪ੍ਰਧਾਨ ਬਣਾਉਣ ਤੇ ਸਮਾਣਾ ਦੇ ਵਿਧਾਇਕ ਰਜਿੰਦਰ ਸਿੰਘ ਵੱਲੋਂ ਸਮਾਣਾ ਦਾ ਪ੍ਰਧਾਨ ਲਾਇਆ ਗਿਆ ਇਸ ਮੌਕੇ ਤੇ ਸ਼ਿਵ ਕੁਮਾਰ ਘੱਗਾ ਦਾ ਪੋਲਟੀਕਸ ਚ ਕਾਂਗਰਸ ਪਾਰਟੀ ਦੀ ਸੇਵਾ ਕੀਤੀ ਦਾ ਫਲ ਮਿਲਿਆਂ ਹੈ ਅਤੇ ਕਾਂਗਰਸ ਪਾਰਟੀ ਵੱਲੋਂ ਦਿੱਤੀ ਜਿੰਮੇਵਾਰੀ ਨੂੰ ਤਨ ਦਹੀ ਨਾਲ ਨਿਭਾਉਣਗੇ ਅਤੇ ਵਿਸ਼ੇਸ਼ ਤੌਰ ਤੇ ਗੱਲਬਾਤ ਦੌਰਾਨ ਉਨ੍ਹਾਂ ਨੇ ਕਿਹਾ ਕਿ ਆਪਣਾ ਰਾਜਨੀਤਿਕ ਜੀਵਨ 1971 ਵਿਚ ਸ਼ੁਰੂ ਕੀਤਾ 8-ਅਤੇ ਉਨ੍ਹਾਂ ਨੇ ਆਪਣਾ ਜੀਵਨ ਚ ਕਾਂਗਰਸ ਦੇ ਵੱਖ-ਵੱਖ ਅਹੁਦਿਆਂ ਤੇ ਕਾਂਗਰਸ ਪਾਰਟੀ ਦੀ ਸੇਵਾ ਦੌਰਾਨ ਕਿਮਲੀਆਂ ਸੇਵਾਵਾਂ ਇਸ ਪ੍ਰਕਾਰ ਹਨ ਨਗਰ ਪੰਚਾਇਤ ਦੇ ਐਮ. ਸੀ., ਵਾਈਸ ਪ੍ਰਧਾਨ ਤੋ ਟੀ. ਏ. ਸੀ, ਪੀ. ਪੀ. ਸੀ. ਮੈਂਬਰ, ਸ਼ਹਿਰੀ ਕਾਂਗਰਸੀ ਪ੍ਰਧਾਨ. ਜ਼ਿਲ੍ਹਾਂ ਜਰਨਲ ਸੈਕਟਰੀ ਕਾਂਗਰਸ ਪਾਰਟੀ ਦੇ ਅਹੁਦਿਆ ਤੇ ਰਹੇ ਇਸ ਮੌਕੇ ਸ਼ਿਵ ਕੁਮਾਰ ਘੱਗਾ ਨੇ ਪੁਰਾਣੀ ਮਾਰਕੀਟ ਕਮੇਟੀ ਦੇ ਦਫਤਰ ਵਿਖੇ 15 ਜਨਵਰੀ ਨੂੰ 11 ਵਜੇ ਇਸਕ ਪ੍ਰੋਗਰਾਮ ਰੱਖਿਆਂ ਗਿਆ ਹੈ ਜਿਸ ਵਿਚ ਸਭ ਨੂੰ ਪਹੁੰਚਣ ਤੇ ਸਦਾ ਦਿੱਤਾ ਗਿਆਂ ਹੈ ਇਸ ਮੌਕੇ ਤੇ ਸੀਨੀਅਰ ਆਗੂ ਸੁਰਿੰਦਰ ਸਿੰਘ ਖੇੜਕੀ, ਅਸ਼ਵਨੀ ਗੁਪਤਾ, ਪ੍ਰਦੀਪ ਸ਼ਰਮਾ, ਪ੍ਰਿਸ ਵਧਵਾ ਯੂਥ ਚੇਅਰਮੈਂਨ ਪੰਜਾਬ, ਗੁਨੀ ਵੜੈਚ, ਬੇਅੰਤ ਪੱਪੀ, ਰਜਿੰਦਰ ਬਲੀ, ਜਤਿਨ ਵਰਮਾ, ਪ੍ਰਦਮਨਸਿੰਘ ਵਿਰਕ, ਗੁਰਪ੍ਰੀਤ ਮਾਜਰੀ, ਟੀਕਾ ਗਾਜੇਵਾਸ, ਪ੍ਰਵੀਨ ਧਨੇਠਾ, ਪਵਨ ਗਰਗ, ਚਰਨਦਾਸ ਸਿੰਗਲਾ ਤੋ ਇਲਾਵਾ ਸੀਨੀਅਰ ਕਾਂਗਰਸੀ ਹਾਜ਼ਰ ਸਨ।
ਸ਼ਿਵ ਕੁਮਾਰ ਘੱਗਾ ਨੂੰ ਕਾਂਗਰਸ ਦਾ ਸ਼ਹਿਰੀ ਪ੍ਰਧਾਨ ਲਾਉਣ ’ਤੇ ਸਮਾਣਾ ਵਾਸੀਆਂ ’ਚ ਖੁਸ਼ੀ ਦੀ ਲਹਿਰ



