Skip to content
Independent perspectives. Global stories.
BREAKING

ਕਿਵੇਂ ਮਨਾਈਏ ਗੁਰੂ ਨਾਨਕ ਸਾਹਿਬ ਦਾ 550 ਸਾਲਾ ਪ੍ਰਕਾਸ਼ ਪੁਰਬ

Share this story

ਸਿੱਖ ਕੌਮ ਨੇ ਦਸਮ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ 350 ਸਾਲਾ ਪ੍ਰਕਾਸ਼ ਪੁਰਬ ਪੂਰੀ ਸ਼ਾਨ ਤੇ ਸ਼ਰਧਾ ਨਾਲ ਮਨਾਇਆ। ਹਰ ਪ¤ਧਰ ਤੇ ਰਸਮੀ ਸਮਾਗਮ ਕੀਤੇ ਗਏ ਤੇ ਲੋਕਾਂ ਦੇ ਮਨ ਵੀ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੀ ਮਹਾਨਤਾ ਨਾਲ ਜੁੜ ਕੇ ਭਾਵਨਾ ਨਾਲ ਪਰੀਪੂਰਨ ਹੋਏ। ਗੁਰਸਿ¤ਖ ਦਾ ਮਨ ਤਾਂ ਨਿਤ ਹੀ ਨਿਤਨੇਮ ਤੇ ਸਾਧਸੰਗਤ ਰਾਹੀਂ ਵਾਹਿਗੁਰੂ ਨਾਲ ਇ¤ਕ ਮਿ¤ਕ ਹੁੰਦਾ ਹੈ। ਪ੍ਰਕਾਸ਼ ਪੁਰਬ ਤੇ ਸ਼ਤਾਬਦੀਆਂ ਮਨਾਉਣ ਦਾ ਮਨੋਰਥ ਗੁਰੂ ਤੇ ਗੁਰਬਾਣੀ ਦੇ ਉਹਨਾਂ ਖਾਸ ਪ¤ਖਾਂ ਤੇ ਤ¤ਤਾਂ ਤੋਂ ਜਾਣੂੰ ਹੋਣਾ ਹੁੰਦਾ ਹੈ ਜਿਨ੍ਹਾਂ ਤ¤ਕ ਆਮ ਸਮੇਂ ਆਮ ਗੁਰਸਿ¤ਖ ਦੀ ਦ੍ਰਿਸ਼ਟੀ ਨਹੀਂ ਪੁ¤ਜ ਪਾਉਂਦੀ। ਦੂਜਾ ਮਨੋਰਥ ਗੁਰ ਇਤਿਹਾਸ ਤੇ ਗੁਰਬਾਣੀ ਦਾ ਸੰਦੇਸ਼ ਜਨ ਜਨ ਤ¤ਕ ਪੁਜਾਉਣਾ ਹੁੰਦਾ ਹੈ। ਗੁਰੂ ਸਾਹਿਬਾਨ ਦਾ ਜੀਵਨ ਪੂਰੀ ਮਨੁ¤ਖਤਾ ਦੇ ਭਲੇ ਲਈ ਸੀ। ਗੁਰਬਾਣੀ ਦੀ ਪ੍ਰੇਰਣਾ ਬਿਨਾ ਕਿਸੇ ਵਿਤਕਰੇ ਹਰ ਮਨੁ¤ਖ ਦੇ ਜੀਵਨ ਨੂੰ ਸੰਵਾਰਨ ਲਈ ਹੈ। ਘਰ-ਘਰ ਅੰਦਰ ਧਰਮਸਾਲ ਦੀ ਸੋਚ ਸਰਬ¤ਤ ਦੇ ਕਲਿਆਣ ਲਈ ਹੀ ਪ੍ਰਕਟ ਹੋਈ ਸੀ। ਗੁਰੂ ਨਾਨਕ ਸਾਹਿਬ ਦੀਆਂ 23 ਸਾਲ ਲੰਮੀਆਂ ਧਰਮ ਯਾਤਰਾਵਾਂ ਪੂਰੀ ਧਰਤੀ ਤੇ ਜਾਗ੍ਰਤੀ ਪੈਦਾ ਕਰਨ ਲਈ ਹੋਈਆਂ। ਚੜ੍ਹਿਆ ਸੋਧਣਿ ਧਰਤਿ ਲੁਕਾਈ। ਸ੍ਰੀ ਗੁਰੂ ਹਰਿਗੋਬਿੰਦ ਜੀ ਗਵਾਲੀਅਰ ਕਿਲੇ ਤੋਂ ਆਪਣੇ ਨਾਲ ਹੀ ਬਵੰਜਾ ਹਿੰਦੂ ਰਾਜਿਆਂ ਨੂੰ ਮੁਕਤ ਕਰ ਕੇ ਹੀ ਰਿਹਾ ਹੋਏ। ਸ੍ਰੀ ਗੁਰੂ ਅਰਜਨ ਸਾਹਿਬ ਜੀ ਤੇ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਬਲੀਦਾਨ ਮਰ ਰਹੀਆਂ ਮਨੁ¤ਖੀ ਕੀਮਤਾਂ ਲਈ ਸੰਜੀਵਨੀ ਸਾਬਤ ਹੋਏ। ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਖੰਡੇ ਬਾਟੇ ਦਾ ਸਿਧਾਂਤਕ ਤੇ ਸੰਸਾਰਕ ਅੰਮ੍ਰਿਤ ਪਾਨ ਕਰਾ ਸਚ ਨੂੰ ਨਿਡਰ ਤੇ ਅਡੋਲ ਸ਼ਕਤੀ ਬਣਾ ਦਿ¤ਤਾ। ਗੁਰੂ ਸਾਹਿਬਾਨ ਦੀ ਇਹ ਮਹਾਨਤਾ ਪੂਰੇ ਸੰਸਾਰ ਦੀ ਅਨਮੋਲ ਵਿਰਾਸਤ ਹੈ। ਪੂਰੇ ਸੰਸਾਰ ਨੂੰ ਇਸ ਵਿਰਾਸਤ ਦੇ ਇਸ ਖਜਾਨੇ ਤੋਂ ਜਾਣੂੰ ਕਰਾਉਣ ਦੀ ਜਿੰਮੇਵਾਰੀ ਉਹਨਾਂ ਤੇ ਹੈ ਜੋ ਗੁਰੂ ਦੇ ਸਿ¤ਖ ਅਖਵਾਉਂਦੇ ਹਨ।
ਪਿਛਲੇ ਦਿਨੀਂ ਗੁਰੂ ਨਾਨਕ ਸਾਹਿਬ ਦੇ ਪ੍ਰਕਾਸ਼ ਪੁਰਬ ਤੇ ਭਾਰਤ ਦੇ ਪ੍ਰਧਾਨ ਮੰਤਰੀ ਨੇ ਬੜੀ ਹੀ ਸ਼ਰਧਾ ਭਰੀ ਟਵੀਟ ਕੀਤੀ ਜਿਸ ਦੀ ਖੁ¤ਲੀ ਪ੍ਰਸ਼ੰਸਾ ਹੋਈ। ਪ੍ਰਧਾਨ ਮੰਤਰੀ ਦੀ ਇਸ ਟਵੀਟ ਦੇ ਜਵਾਬ ਵਿ¤ਚ ਕਿਸੇ ਸ¤ਜਣ ਨੇ ਲਿਖਿਆ ਕਿ ਗੁਰੂ ਨਾਨਕ ਨੰਰ ਸਿ¤ਖਾਂ ਦਾ ਗੁਰੂ ਕਿਉਂ ਕਿਹਾ ਜਾ ਰਿਹਾ ਹੈ। ਉਹ ਤਾਂ ਭਗਤੀ ਪਰੰਪਰਾ ਦੇ ਸੰਤ ਸਨ। ਸਿ¤ਖ ਧਰਮ ਤਾਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਤੋਂ ਸ਼ੁਰੂ ਹੋਇਆ। ਇਸ ਸ¤ਜਣ ਨੇ ਜਾਨਬੂਝ ਕੇ ਭਰਮ ਪਾਉਣ ਦੀ ਕੋਸ਼ਿਸ਼ ਕੀਤੀ ਜਾਂ ਅਗਿਆਨਤਾ ਵਸ਼ ਲਿਖਿਆ ਕਿਹਾ ਨਹੀਂ ਜਾ ਸਕਦਾ। ਪਰ ਇਸ ਨੂੰ ਕੋਈ ਢੁ¤ਕਵਾਂ ਜਵਾਬ ਨਹੀਂ ਦਿ¤ਤਾ ਗਿਆ। ਤਾਜਾ ਅਨੁਭਵ ਹੈ ਕਿ ਗੁਰੂ ਗੋਬਿੰਦ ਸਿੰਘ ਸਾਹਿਬ ਦਾ ਤਿੰਨ ਸੌ ਸਾਲਾ ਪ੍ਰਕਾਸ਼ ਪੁਰਬ ਮਨਾਇਆ ਜਾ ਰਿਹਾ ਸੀ ਤਾਂ ਕਿਸੇ ਨਗਰ ਕੀਰਤਨ ਜਾਂ ਸ਼ੋਭਾ ਯਾਤਰਾ ਨੂੰ ਦੇਖ ਕੇ ਰਾਹ ਚ¤ਲਦੇ ਗੈਰ ਸਿ¤ਖ ਪੁ¤ਛਦੇ ਸਨ ਕਿ ਆਜ ਕੀਯਾ ਹੈ। ਇਹ ਲਿਖਣ ਦਾ ਮਨੋਰਥ ਆਲੋਚਨਾ ਨਹੀਂ ਸੁਚੇਤ ਹੋਣਾ ਹੈ ਤਾਂ ਜੋ ਗੁਰੂ ਨਾਨਕ ਸਾਹਿਬ ਦਾ ਆਉਣ ਵਾਲਾ ਮਹਾਨ ਤੇ ਪਾਵਨ 550 ਸਾਲਾ ਪ੍ਰਕਾਸ਼ ਪੁਰਬ ਹੋਰ ਵਿਆਪਕ ਪ¤ਧਰ ਤੇ ਮਨਾਇਆ ਜਾ ਸਕੇ। ਅਜਿਹੀਆਂ ਮਹਾਨ ਸ਼ਤਾਬਦੀਆਂ ਮਨਾਉਣ ਲਈ ਜਿੰਨਾ ਵੀ ਸਮਾਂ ਮਿਲੇ ਘ¤ਟ ਹੁੰਦਾ ਹੈ , ਜਿੰਨੀ ਵੀ ਸੁਚ¤ਜੀ ਵਿਵਸਥਾ ਕੀਤੀ ਜਾਏ, ਕੁਝ ਹੋਰ ਕਰਨ ਦੀਆਂ ਸੰਭਾਵਨਾਵਾਂ ਸਦਾ ਹੀ ਬਣੀਆਂ ਰਹਿੰਦੀਆਂ ਹਨ। ਅਜਿਹੇ ਇਤਿਹਾਸਕ ਤੇ ਮਹਾਨ ਮੌਕਿਆਂ ਲਈ ਚੰਦ ਲੋਗਾਂ ਦੀਆਂ ਕਮੇਟੀਆਂ ਦੀ ਥਾਂ ਪੂਰੀ ਸੰਗਤ ਨੂੰ ਜੋੜਨ ਦੀ ਵਿਉਤ ਬਣਾਨੀ ਚਾਹੀਦੀ ਹੈ।
ਸ੍ਰੀ ਗੁਰੂ ਨਾਨਕ ਸਾਹਿਬ ਜੀ ਦਾ ਸੰਸਾਰ ਅੰਦਰ ਪ੍ਰਕਾਸ਼ ਗਿਆਨ ਦੇ ਸੂਰਜ ਦਾ ਉਦੈ ਹੋਣਾ ਸੀ ਜਿਸ ਨੇ ਮਨੁ¤ਖਤਾ ਨੂੰ ਅਗਿਆਨਤਾ ਦੇ ਹਨੇਰੇ ਤੋਂ ਉਬਾਰ ਕੇ ਸਚ ਦੀ ਰਾਹ ਵਿਖਾਈ। ਸ੍ਰੀ ਗੁਰੂ ਨਾਨਕ ਸਾਹਿਬ ਜੀ ਦੇ ਕਈ ਉਪਕਾਰ ਹੋਏ ਜਿਨ੍ਹਾਂ ਨੇ ਸਮਾਜ ਤੇ ਮਨੁ¤ਖ ਨਵੀਂ ਚੇਤਨਾ ਤੇ ਸੇਧ ਦਿ¤ਤੀ। 550 ਸਾਲਾ ਪ੍ਰਕਾਸ਼ ਪੁਰਬ ਉਹ ਮੌਕਾ ਹੈ ਜਦੋਂ ਸ੍ਰੀ ਗੁਰੂ ਨਾਨਕ ਸਾਹਿਬ ਦਾ ਸੁਨੇਹਾ ਘਰ ਘਰ ਪੁਜਾਉਣ ਦਾ ਸੰਕਲਪ ਕੀਤਾ ਜਾਏ। ਇਸ ਲਈ ਦੋ ਤਲਾਂ ਤੇ ਜਤਨ ਕਰਨ ਦੀ ਲੋੜ ਹੈ। ਪਹਿਲਾਂ ਸਿ¤ਖ ਆਪ ਗੁਰੂ ਨਾਨਕ ਸਾਹਿਬ ਦੇ ਜੀਵਨ, ਉਨ੍ਹਾਂ ਦੀ ਬਾਣੀ ਨੂੰ ਸਮਝਣ। ਖਾਸ ਤੌਰ ਤੇ ਨਵੀਂ ਪੀੜ੍ਹੀ ਜਿਸ ਕੋਲ ਗੁਰਦੁਆਰੇ ਜਾਣ, ਸਾਧਸੰਗਤ ਲਈ ਸਦਾ ਹੀ ਸਮੇਂ ਦੀ ਘਾਟ ਹੁੰਦੀ ਹੈ। ਹਰ ਗੁਰਸਿ¤ਖ ਆਪਣੇ ਘਰ ਅੰਦਰ ਗੁਰਸਿ¤ਖੀ ਦਾ ਮਾਹੌਲ ਪੈਦਾ ਕਰੇ। ਗੁਰੂ ਸਾਹਿਬਾਨ ਦੇ ਜੀਵਨ ਨਾਲ ਸੰਬੰਧਤ ਸਾਹਿਤ ਲਿਆ ਕੇ ਮਿਲ ਬਹਿ ਕੇ ਪੜ੍ਹਿਆ ਜਾਏ। ਗੁਰਬਾਣੀ ਦੀ ਵਿਆਖਿਆ ਵੀ ਬਾਜਾਰ ਵਿ¤ਚ ਮੌਜੂਦ ਹੈ। ਜੋਗ ਪੁਸਤਕਾਂ ਘਰ ਵਿ¤ਚ ਹੋਣ ਤਾਂ ਚਰਚਾ ਦੇ ਦੁਆਰ ਖੁਲਦੇ ਹਨ। ਜਦੋਂ ਗੁਰਸਿ¤ਖਾਂ ਨੂੰ ਆਪ ਗੁਰੂ ਸਾਹਿਬ ਦੇ ਜੀਵਨ ਤੇ ਗੁਰਬਾਣੀ ਬਾਰੇ ਰੋਸ਼ਨੀ ਹੋਵੇਗੀ ਤਾਂ ਹੀ ਉਹ ਹੋਰਨਾਂ ਨੂੰ ਇਸ ਬਾਰੇ ਦ¤ਸ ਸਕਣਗੇ। ਦੂਜੇ ਤਲ ਤੇ ਜਤਨ ਗੈਰ ਸਿ¤ਖਾਂ ਨੂੰ ਗੁਰੂ ਨਾਨਕ ਸਾਹਿਬ ਤੇ ਉਨ੍ਹਾਂ ਦੀ ਬਾਣੀ ਬਾਰੇ ਜਾਣਕਾਰੀ ਦੇਣ ਲਈ ਹੋਣਾ ਚਾਹੀਦੇ। ਇਸ ਲਈ ਵ¤ਖ ਵ¤ਖ ਸਥਾਨਕ ਭਾਸ਼ਾਵਾਂ ’ਚ ਸੰਖੇਪ , ਸਟੀਕ ਤੇ ਤ¤ਥਾਂ ਭਰੀ ਜਾਣਕਾਰੀ ਵਾਲੇ ਟ੍ਰੈਕ ਛਾਪੇ ਜਾਣੇ ਚਾਹੀਦੇ ਹਨ। ਸੋਸ਼ਲ ਮੀਡਿਆ ਲਈ ਵੀ ਜੋਗ ਜਾਣਕਾਰੀ ਵਾਲੇ ਮੈਸੇਜ, ਵੀਡਿਉ, ਆਡਿਉ ਆਦਿਕ ਅਪਲੋਡ ਕੀਤੇ ਜਾਣ। ਇਸ ਲਈ ਬਾਕਾਇਦਾ ਯੋਜਨਾ ਬਣਾ ਕੇ ਜੁਟਣ ਦੀ ਲੋੜ ਹੈ। ਇਹ ਕੰਮ ਤਾਂ ਹੁਣ ਤ¤ਕ ਸ਼ੁਰੂ ਜੋ ਜਾਣਾ ਚਾਹੀਦਾ ਸੀ। ਹਰ ਸਿ¤ਖ ਗੁਰੂ ਦਾ ਕਾਰਜ ਸਮਝ ਕੇ ਆਪਣੇ ਆਲੇ ਦੁਆਲੇ ਦੇ ਘ¤ਟੋ ਘ¤ਟ ਦਸ ਗੈਰ ਸਿ¤ਖ ਪਰਿਵਾਰਾਂ ਵਿ¤ਚ ਜਾਏ ਤੇ ਉਹਨਾਂ ਨੂੰ ਦ¤ਸੇ ਕਿ ਸਿ¤ਖ ਕੌਮ ਗੁਰੂ ਨਾਨਕ ਸਾਹਿਬ ਦਾ 550 ਸਾਲਾ ਪ੍ਰਕਾਸ਼ ਪੁਰਬ ਸੰਨ 2019 ਵਿ¤ਚ ਮਨਾਉਣ ਜਾ ਰਹੀ ਹੈ। ਇਨ੍ਹਾਂ ਪਰਿਵਾਰਾਂ ਨੂੰ ਗੁਰੂ ਨਾਨਕ ਸਾਹਿਬ ਬਾਰੇ ਪ੍ਰਕਾਸ਼ਤ ਟ੍ਰੈਕ ਦਿ¤ਤੇ ਜਾਣ। ਬਹੁਤ ਸਾਰੇ ਲੋਗ ਦੂਜੇ ਧਰਮਾਂ, ਧਰਮ ਪੁਰਸ਼ਾਂ ਬਾਰੇ ਜਾਣਨਾ ਚਾਹੁੰਦੇ ਹਨ। ਇਹ ਆਸ ਰਖਣੀ ਚਾਹੀਦੀ ਹੈ ਕਿ ਲੋਗ ਇਸ ਮੁਹਿਮ ਨੂੰ, ਜੇ ਚਲਾਈ ਗਈ, ਪਸੰਦ ਕਰਨਗੇ।
ਗੁਰੂ ਸਾਹਿਬਾਨ ਨੇ ਆਪਣੇ ਉਪਦੇਸ਼ ਬਿਨਾ ਕਿਸੇ ਵਿਤਕਰੇ ਸਮਾਜ ਦੇ ਹਰ ਵਰਗ, ਧਰਮ, ਜਾਤ, ਸੰਪਰਦਾ ਦੇ ਲੋਕਾਂ ਤ¤ਕ ਪੁਜਾਉਣ ਦੇ ਜਤਨ ਕੀਤੇ। ਗੁਰੂ ਸਾਹਿਬਾਨ ਦੇ ਦਰਬਾਰ ਹਰ ਕਿਸੇ ਲਈ ਖੁ¤ਲੇ ਰਹਿੰਦੇ ਸਨ। ਦੀਨੇ ਬਹਿ ਕੇ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਉਨ੍ਹਾਂ ਨਾਲ ਵ¤ਡਾ ਦ੍ਰੋਹ ਕਰਨ ਵਾਲੇ ਔਰੰਗਜੇਬ ਨੂੰ ਪੱਤਰ ਜਫਰਨਾਮਾ ਲਿਖਿਆ ਤਾਂ ਉਸ ਨੂੰ ਵੀ ਜੀਵਨ ਦੀ ਸੇਧ ਦੇਣ ਲਈ ਅਨਮੋਲ ਵਚਨ ਕਰਨ ‘ਚ ਸੰਕੋਚ ਨਹੀਂ ਕੀਤਾ। ਸਿ¤ਖ ਕੌਮ ਦਾ ਫਰਜ ਬਣਦਾ ਹੈ ਕਿ ਗੁਰੂ ਸਾਹਿਬਾਨ ਦੀ ਮਹਾਨਤਾ ਅਨੁਸਾਰ ਹੀ ਗੁਰੂ ਪੁਰਬ ਮਨਾਏ ਜਾਣ। ਗੁਰ ਪੁਰਬਾਂ ਦੇ ਸਮਾਗਮਾਂ ਨੂੰ ਸਰਵ ਧਰਮ ਸਮਾਗਮਾਂ ਦਾ ਰੂਪ ਦਿੱਤਾ ਜਾਣਾ ਚਾਹੀਦੇ। ਸ਼ਤਾਬਦੀਆਂ ਦੇ ਸਮਾਗਮ ਤਾਂ ਖਾਸ ਤੌਰ ਤੇ ਗੁਰਦੁਅਰਿਆਂ ਦੇ ਸਮਾਗਮ ਨਾ ਹੋ ਕੇ ਜਨਤਕ ਸਮਾਗਮ ਹੋਣੇ ਚਾਹੀਦੇ ਹਨ।
ਗੁਰੂ ਨਾਨਕ ਸਾਹਿਬ ਨੇ ਗਿਆਨ ਦਾ ਸੂਰਜ ਬਣ ਅਵਤਾਰ ਧਰਿਆ ਸੀ। ਅ¤ਜ ਅਧਿਆਤਮਕ ਗਿਆਨ ਦੇ ਨਾਲ ਹੀ ਸਕੂਲ, ਕਾਲਜ ਦਾ ਗਿਆਨ ਵੀ ਜ਼ਿੰਦਗੀ ਲਈ ਮਹ¤ਤਵਪੂਰਨ ਹੋ ਗਿਆ ਹੈ। ਇਕ ਸਮਾਂ ਸੀ ਜਦੋਂ ਲੋਕ ਆਮ ਤੌਰ ਤੇ ਖੇਤੀ ਕਿਸਾਨੀ ਕਰਦੇ ਸਨ। ਜਦੋਂ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਨੇ ਅੰਮ੍ਰਿਤਸਰ ਨਗਰ ਵਸਾਇਆ ਤਾਂ ਵ¤ਖ ਵ¤ਖ ਖੇਤਰ ਦੇ ਕਿਰਤੀਆਂ ਨੂੰ ਵ¤ਸਣ ਲਈ ਸ¤ਦਿਆ। ਬਦਲਦੇ ਸਮੇਂ ਦੀ ਨਬਜ ਪਛਾਣ ਗੁਰੂ ਸਾਹਿਬਾਨ ਨੇ ਸਿ¤ਖਾਂ ਨੂੰ ਵਿਉਪਾਰ ਕਰਨ ਲਈ ਪ੍ਰੇਰਣਾ ਕੀਤੀ ਸੀ। ਇਸ ਦਾ ਮਨੋਰਥ ਸਿ¤ਖਾਂ ਨੂੰ ਆਰਥਕ ਤੌਰ ’ਤੇ ਮਜ਼ਬੂਤ ਬਣਾਉਣਾ ਸੀ ਤਾਂ ਜੋ ਉਹ ਜੀਵਨ ਅੰਦਰ ਕਿਸੇ ਵੀ ਤਰਹ ਦੀ ਬੇਬਸੀ ਨਾ ਮਹਿਸੂਸ ਕਰਣ। ਸਮਾਂ ਹੋਰ ਬਦਲਿਆ ਹੈ। ਅ¤ਜ ਪ੍ਰੋਫ਼ੇਸ਼ਨਲ ਗਿਆਨ ਵਾਲੇ ਆਰਥਕ ਰੂਪ ’ਚ ਜ਼ਿਆਦਾ ਤ¤ਕੜੇ ਹੋ ਰਹੇ ਹਨ। ਇਕ ਸਿ¤ਖ ਨੂੰ ਤਾਂ ਗੁਰਬਾਣੀ ਪੜ੍ਹਨ , ਸਮਝਣ ਲਈ ਵੀ ਸਕੂਲ, ਕਾਲਜ ਦੀ ਵਿਦਿਆ ਹੀ ਸਹਾਇਕ ਹੈ। ਅ¤ਜ ਲੋੜ ਹੈ ਗੁਰਬਾਣੀ ਦੀ ਅਨਮੋਲ ਦ੍ਰਿਸ਼ਟੀ ਦੇ ਨਵੇਂ ਪੱਖ ਭਾਲਣ ਦੀ, ਗੁਰ ਇਤਿਹਾਸ, ਸਿੱਖ ਇਤਿਹਾਸ ਬਾਰੇ ਹੋਰ ਰੀਸਰਚ ਦੀ ਲੋੜ ਹੈ। ਇਹ ਕੰਮ ਪੜ੍ਹੀ ਲਿਖੀ ਕੌਮ ਹੀ ਕਰ ਸਕਦੀ ਹੈ। ਜੀਵਨ ਦੇ ਹਰ ਤਰਹ ਦੇ ਹਨੇਰੇ ਮਿਟਾਉਣ ਲਈ ਹੀ ਗੁਰੂ ਅਰਜਨ ਸਾਹਿਬ ਨੇ ਗਿਆਨ ਦੀ ਪ੍ਰੇਰਣਾ ਦਿ¤ਤੀ। ਗਿਆਨ ਅੰਜਨੁ ਗੁਰਿ ਦੀਆ ਅਗਿਆਨ ਅੰਧੇਰ ਬਿਨਾਸੁ। ਗੁਰੂ ਨਾਨਕ ਸਾਹਿਬ ਦਾ 550 ਸਾਲਾ ਪ੍ਰਕਾਸ਼ ਪੁਰਬ ਮਨਾਉਣ ਦਾ ਇਸ ਤੋਂ ਸ੍ਰੇਸਟ ਤਰੀਕਾ ਹੋਰ ਕੀ ਹੋ ਸਕਦੇ ਕਿ ਘ¤ਟੋ ਘ¤ਟ 550 ਨਵੇਂ ਕਾਲਜ, ਯੂਨੀਵਰਸਿਟੀਆਂ ਖੋਲੀਆਂ ਜਾਣ। ਸੰਨ 2018 ਤੇ ਸੰਨ 2019 ਨੂੰ ਸਿ¤ਖ ਕੌਮ ਵਿਦਿਅਕ ਸਾਲ ਦੇ ਰੂਪ ਵਿ¤ਚ ਮਨਾਏ। ਸਿ¤ਖ ਪਰਿਵਾਰਾਂ ਅੰਦਰ ਪ੍ਰੋਫ਼ੈਸ਼ਨਲ ਵਿਦਿਆ ਲਈ ਜਾਗਰੂਕਤਾ ਪੈਦਾ ਕੀਤੀ ਜਾਏ। ਸ੍ਰੀ ਗੁਰੂ ਨਾਨਕ ਸਾਹਿਬ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਲਈ ਸੈਕੜੇ ਕਰੋੜ ਰੁਪਇਆਂ ਦਾ ਬਜਟ ਨਿਕਲੇਗਾ। ਸਮਾਗਮਾਂ, ਸੇਮਿਨਾਰਾਂ, ਜਾਗ੍ਰਤੀ ਯਾਤਰਾਵਾਂ ਦੀ ਲੜੀ ਚ¤ਲੇਗੀ। ਪਰ ਕੁਝ ਠੋਸ ਪ੍ਰਾਪਤੀਆਂ ਬਾਰੇ ਵੀ ਸੋਚਿਆ ਜਾਏ। ਪਾਕਿਸਤਾਨ ਅੰਦਰ ਗੁਰੂ ਨਾਨਕ ਸਾਹਿਬ ਦੇ ਨਾਮ ਤੇ ਇਕ ਯੂਨੀਵਰਸਿਟੀ ਬਣ ਸਕਦੀ ਹੈ ਤਾਂ ਭਾਰਤ ਵਿ¤ਚ ਘ¤ਟੋ ਘ¤ਟ ਪੰਜ ਕਿਉਂ ਨਹੀਂ। ਸ੍ਰੀ ਗੁਰੂ ਨਾਨਕ ਸਾਹਿਬ ਜੀ ਦੇ ਨਾਮ ਤੇ ਯੂਨੀਵਰਸਿਟੀ ਲਈ ਕੁਰੁਕਸ਼ੇਤਰ, ਦੇਹਰਾਦੂਨ, ਲਖਨਊ, ਪਟਨਾ ਸਾਹਿਬ, ਬਿਦਰ ਆਦਿਕ ਸਥਾਨ ਚੁਣੇ ਜਾ ਸਕਦੇ ਹਨ। ਇਸੇ ਤਰਹ ਕਨਾਡਾ, ਯੂ.ਕੇ., ਆਸਟਰੇਲੀਆ, ਅਮਰੀਕਾ ਵਿ¤ਚ ਵੀ ਸਿ¤ਖ ਯੂਨੀਵਰਸਿਟੀ ਹੋਂਦ ’ਚ ਆਉਣ ਨਾਲ ਸਿ¤ਖ ਨੌਜਵਾਨਾਂ ਦਾ ਵ¤ਡਾ ਹਿ¤ਤ ਹੋਵੇਗਾ। ਸਿ¤ਖ ਗੁਰਦੁਅਰਿਆਂ ਵਿ¤ਚ ਦਸਵੰਧ ਦਿੰਦਿਆਂ ਵਿਦਿਅਕ ਕਾਰਜਾਂ ਲਈ ਪਰਚੀਆਂ ਕਟਵਾਉਣ ਤਾਂ ਜੋ ਪ੍ਰਬੰਧਕਾਂ ਤੇ ਨੈਤਿਕ ਦਬਾਅ ਬਣੇ। ਬੱਚਿਆਂ ਦੇ ਜਨਮ ਦਿਨ ਤੇ ਵਿਦਿਆਦਾਨ ਦੀ ਅਰਦਾਸ ਹੋਵੇ। ਅਗਿਆਨ ਦੇ ਹਨੇਰੇ ਨਾਲ ਤਾਂ ਹੀ ਲੜਿਆ ਜਾ ਸਕੇਗਾ।
ਪੀੜ੍ਹੀਆਂ ਬਦਲ ਰਹੀਆਂ ਹਨ ਤੇ ਦ੍ਰਿਸ਼ਟੀ ਵੀ। ਆਸ ਹੈ ਸਿ¤ਖ ਕੌਮ ਲੀਕ ਤੋਂ ਹ¤ਟ ਕੇ ਗੁਰੂ ਨਾਨਕ ਸਾਹਿਬ ਦਾ 550 ਸਾਲਾ ਪ੍ਰਕਾਸ਼ ਪੁਰਬ ਮਨਾਉਣ ਲਈ ਕੁਝ ਨਵਾਂ ਸੋਚੇ ਤੇ ਕਰੇਗੀ।

WRITTEN BY