Skip to content
Independent perspectives. Global stories.
BREAKING

ਦਿਲੀ-ਪਾਣੀਪਤ ਹਾਈਵੇ ’ਤੇ ਭਿਆਨਕ ਕਾਰ ਹਾਦਸਾ, 4 ਖਿਡਾਰੀਆਂ ਦੀ ਮੌਤ 2 ਜ਼ਖਮੀ

Share this story

ਨਵੀਂ ਦਿੱਲੀ, 7 ਜਨਵਰੀ (ਪੰਜਾਬ ਟਾਇਮਜ਼ ਬਿਊਰੋ)- ਦਿੱਲੀ-ਪਾਣੀਪਤ ਹਾਈਵੇ ‘ਤੇ ਸਿੰਧੂ ਬਾਰਡਰ ਦੇ ਕੋਲ ਇਕ ਕਾਰ ਹਾਦਸੇ ‘ਚ ਚਾਰ ਨੈਸ਼ਨਲ ਖਿਡਾਰੀਆਂ ਦੀ ਮੌਤ ਹੋ ਗਈ, ਜਦੋਂਕਿ 2 ਗੰਭੀਰ ਰੂਪ ’ਚ ਜ਼ਖਮੀ ਹੋ ਗਏ ਹਨ। ਇਹ ਸਾਰੇ ਖਿਡਾਰੀ ਵੇਟ ਲਿਫਟਿੰਗ ਦੇ ਨੈਸ਼ਨਲ ਚੈਂਪਿਅਨ ਸਨ।ਜ਼ਖਮੀ ਦੋ ਖਿਡਾਰੀਆਂ ’ਚੋਂ ਇਕ ਦਿੱਲੀ ਦੇ ਨਾਂਗਲੋਈ ਦਾ ਸਕਸ਼ਮ ਯਾਦਵ ਹੈ, ਜੋ ਕਿ ਦੋ ਵਾਰ ਵੇਟ ਲਿਫਟਿੰਗ ਦਾ ਵਰਲਡ ਚੈਂਪਿਅਨ ਰਹਿ ਚੁ¤ਕਾ ਹੈ। ਦੂਸਰੇ ਖਿਡਾਰੀ ਬਾਲੀ ਦੀ ਹਾਲਤ ਵੀ ਨਾਜ਼ੁਕ ਹੈ।ਦੱਸਿਆ ਜਾ ਰਿਹਾ ਹੈ ਕਿ ਸਵਿ¤ਫਟ ਡਿਜ਼ਾਇਰ ਕਾਰ ਦੀ ਪਹਿਲਾਂ ਡਿਵਾਈਡਰ ਨਾਲ ਅਤੇ ਫਿਰ ਖੰਭੇ ਨਾਲ ਜ਼ੋਰਦਾਰ ਟ¤ਕਰ ਹੋਈ। ਦੋ ਜ਼ਖਮੀ ਖਿਡਾਰੀਆਂ ਨੂੰ ਨਰੇਲਾ ਦੇ ਸਤਿਆਵਾਦੀ ਰਾਜਾ ਹਰੀਸ਼ ਚੰਦਰ ਹਸਪਤਾਲ ਤੋਂ ਮੈਕਸ ਹਸਪਤਾਲ ਸ਼ਾਲੀਮਾਰ ਬਾਗ ਦੇ ਲਈ ਰੈਫਰ ਕੀਤਾ ਗਿਆ ਹੈ।
ਜਾਣਕਾਰੀ ਅਨੁਸਾਰ ਦਿਲੀ-ਚੰਡੀਗੜ੍ਹ ਨੈਸ਼ਨਲ ਹਾਈਵੇ ‘ਤੇ ਦਿ¤ਲੀ ਦੇ ਨਰੇਲਾ ਕੋਲ ਸਿੰਧੂ ਬਾਰਡਰ ਹੈ। ਅ¤ਜ ਸਵੇਰੇ ਇਹ ਕਾਰ ਦਿ¤ਲੀ ਤੋਂ ਪਾਣੀਪਤ ਵ¤ਲ ਜਾ ਰਹੀ ਸੀ ਅਚਾਨਕ ਕਾਰ ਦਾ ਸੰਤੁਲਨ ਵਿਗੜਣ ਕਾਰਨ ਕਾਰ ਡਿਵਾਈਡਰ ਨਾਲ ਜਾ ਟਕਰਾਈ ਅਤੇ ਪਲਟਦੇ-ਪਲਟਦੇ ਇਕ ਖੰਭੇ ‘ਚ ਵ¤ਜ ਗਈ। ਹਾਦਸੇ ਤੋਂ ਬਾਅਦ ਨੈਸ਼ਨਲ ਹਾਈਵੇ ‘ਤੇ ਕਈ ਸੌ ਕਿਲੋਮੀਟਰ ਤਕ ਮਾਂਸ ਦੇ ਲੋਥੜੇ ਫੈਲ ਗਏ। ਮੌਕੇ ‘ਤੇ ਪੁ¤ਜੀ ਪੁਲਸ ਨੇ ਸਥਾਨਕ ਲੋਕਾਂ ਦੀ ਸਹਾਇਤਾ ਨਾਲ ਕਾਰ ਫਸੇ ਲੋਕਾਂ ਨੂੰ ਬਾਹਰ ਕ¤ਢਿਆ। ਇਹ ਟ¤ਕਰ ਇੰਨੀ ਜ਼ੋਰਦਾਰ ਸੀ ਕਿ ਕਾਰ ਦੀ ਛ¤ਤ ਉ¤ਡ ਗਈ। ਹਾਦਸਾ ਗ੍ਰਸਤ ਕਾਰ ‘ਚੋਂ ਖਿਡਾਰੀਆਂ ਦੀ ਕਿ¤ਟ ਵੀ ਬਰਾਮਦ ਹੋਈ ਹੈ ਜਿਸ ਤੋਂ ਅੰਦਾਜ਼ਾ ਲਗਾਇਆ ਜਾ ਰਿਹਾ ਹੈ ਕਿ ਸ਼ਾਇਦ ਇਹ ਖਿਡਾਰੀ ਖੇਡਣ ਲਈ ਜਾ ਰਹੇ ਸਨ। ਕਾਰ ‘ਚ ਪਾਵਰ ਲਿਫਟਿੰਗ ਦੇ ਵਰਲਡ ਚੈਂਪਿਅਨ ਸਮੇਤ 6 ਖਿਡਾਰੀ ਸਨ। ਹਾਦਸੇ ਤੋਂ ਬਾਅਦ ਸਾਰਿਆਂ ਨੂੰ ਨਰੇਲਾ ਦੇ ਸ¤ਤਿਆਵਾਦੀ ਰਾਜਾ ਹਰੀਸ਼ਚੰਦਰ ਹਸਪਤਾਲ ਲੈ ਜਾਇਆ ਗਿਆ, ਜਿਥੇ ਚਾਰ ਖਿਡਾਰੀਆਂ ਨੂੰ ਡਾਕਟਰਾਂ ਨੇ ਮ੍ਰਿਤਕ ਘੋਸ਼ਿਤ ਕਰ ਦਿ¤ਤਾ ਅਤੇ ਸਕਸ਼ਮ ਯਾਦਵ ਅਤੇ ਬਾਲੀ ਨੂੰ ਗੰਭੀਰ ਹਾਲਤ ‘ਚ ਮੈਕਸ ਹਸਪਤਾਲ ਰੈਫਰ ਕਰ ਦਿ¤ਤਾ।ਇਸ ਹਾਦਸੇ ‘ਚ ਮਾਰੇ ਗਏ ਲੋਕਾਂ ਦੀ ਪਛਾਣ ਟੀਕਮਚੰਦ ਉਰਫ ਟਿੰਕੂ(27) ਯੋਗੇਸ਼ ਉਰਫ ਆਕਾਸ਼(24), ਸੌਰਭ(18) ਅਤੇ ਹਰੀਸ਼(20) ਦੇ ਰੂਪ ‘ਚ ਹੋਈ ਹੈ।ਫਿਲਹਾਲ ਅਲੀਪੁਰ ਥਾਣਾ ਪੁਲਸ ਪੂਰੇ ਮਾਮਲੇ ਦੀ ਜਾਂਚ ਕਰ ਰਹੀ ਹੈ। ਸਕਸ਼ਮ ਯਾਦਵ ਅਤੇ ਬਾਲੀ ਨੂੰ ਰੈਫਰ ਕਰਨ ਤੋਂ ਬਾਅਦ ਮੈਕਸ ਹਸਪਤਾਲ ਸ਼ਾਲੀਮਾਰ ਬਾਗ ‘ਚ ਉਨ੍ਹਾਂ ਦਾ ਇਲਾਜ ਚਲ ਰਿਹਾ ਹੈ, ਜਿਥੇ ਉਨ੍ਹਾਂ ਦਾ ਹਾਲਤ ਨਾਜ਼ੁਕ ਦਸੀ ਜਾ ਰਹੀ ਹੈ।

WRITTEN BY