May 15, 2026 11:53 am

ਦਿੱਲੀ ਪ੍ਰੇਡ ਦੀ ਸ਼ਾਨ ਬਣੇਗੀ ਰਮਨਦੀਪ ਕੌਰ ਔਲਖ

ਬਾਘਾ ਪੁਰਾਣਾ, 5 ਜਨਵਰੀ (ਪੰਜਾਬ ਟਾਇਮਜ਼ ਬਿਊਰੋ)- ਪੰਜਾਬ ਦੀ ਮਾਣਮੱਤੀ ਵਿੱਦਿਅਕ ਸੰਸਥਾ ਮੇਜਰ ਅਜਾਇਬ ਸਿੰਘ ਕਾਨਵੈਂਟ ਸਕੂਲ ਜਿਊਣ ਵਾਲਾ (ਜ਼ਿਲ੍ਹਾ ਫਰੀਦਕੋਟ) ਤੇ ਐਨ.ਸੀ.ਸੀ. ਸੀਨੀਅਰ ਵਿੰਗ ਵਿੱਚ ਕੈਡਿਟ ਵਿਦਿਆਰਥਣ ਰਮਨਦੀਪ ਕੌਰ ਔਲਖ ਵੈਰੋਕੇ ਦੀ ਚੋਣ 26 ਜਨਵਰੀ 2018 ਨੂੰ ਗਣਤੰਤਰ ਦਿਵਸ ਮੌਕੇ ਨਵੀਂ ਦਿੱਲੀ ਦੇ ਰਾਜਪੱਥ ’ਤੇ ਹੋਣ ਵਾਲੀ ਪ੍ਰੇਡ ਵਿੱਚ ਸ਼ਾਮਿਲ ਹੋਣ ਦੀ ਪੁਸ਼ਟੀ ਹੋ ਗਈ ਹੈ। ਸਕੂਲ ਦੇ ਪ੍ਰਿੰਸੀਪਲ ਡਾਇਰੈਕਟਰ ਸ. ਸੁਖਚੈਨ ਸਿੰਘ ਬਰਾੜ ਨੇ ਦੱਸਆਿ ਕਿ ਰਮਨਦੀਪ ਕੌਰ ਇਸ ਤੋਂ ਇਲਾਵਾ 28 ਜਨਵਰੀ ਨੂੰ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਦੀ ਰੈਲੀ ਵਾਸਤੇ ਟੇਬਲ ਡ੍ਰਿਲ ਲਈ ਵੀ ਚੁਣੀ ਗਈ ਹੈ। ਇਹ ਵਿਦਿਆਰਥਣ ਪੂਰੇ ਭਾਰਤ ’ਚੋਂ ਬੈਸਟ ਐਨ.ਸੀ.ਸੀ. ਕੈਡਿਟ ਦਾ ਸਨਮਾਨ ਹਾਸਲ ਕਰ ਚੁੱਕੀ ਹੈ।

Send this to a friend