May 15, 2026 9:32 pm

ਸੰਘਰਸ਼ ਫਾਟਕ ਖੋਲੋ ਸੰਘਰਸ਼ ਸੰਮਤੀ ਦੀ ਮੀਟਿੰਗ

ਰਾਮਪੁਰਾ ਫੂਲ, 4 ਜਨਵਰੀ (ਮਨਦੀਪ ਢੀਗਰਾ, ਲੱਖਾ ਹਰੀ)= ਸਥਾਨਕ ਸ਼ਹਿਰ ਦੇ ਬਠਿੰਡਾ-ਜੀਰਕਪੁਰ ਮੁੱਖ ਮਾਰਗ ਤੇ ਸਥਿਤ ਫਾਟਕ ਨੂੰ ਰੇਲਵੇ ਵਿਭਾਗ ਵੱਲੋ ਪੱਕੇ ਤੌਰ ਤੇ ਬੰਦ ਕਰਨ ਦੇ ਵਿਰੋਧ ਚ ਬਣਾਈ ਸ਼ੰਘਰਸ ਫਾਟਕ ਖੋਲੋ ਸੰਘਰਸ਼ ਸੰਮਤੀ ਦੀ ਇੱਕ ਮੀਟਿੰਗ ਸੰਮਤੀ ਦੇ ਪ੍ਰਧਾਨ ਸੀਤਾ ਰਾਮ ਦੀਪਕ ਦੀ ਪ੍ਰਧਾਨਗੀ ਹੇਠ ਹੋਈ ।ਮੀਟਿੰਗ ਵਿੱਚ ਫਾਟਕ ਖੋਲਣ ਨੂੰ ਲੈ ਕੇ ਅਗਲੀ ਰੂਪ-ਰੇਖਾ ਤੇ ਵਿਚਾਰ-ਵਟਾਂਦਰਾ ਕੀਤਾ ਗਿਆ।ਉਨਾ ਸਮੁੱਚੀਆਂ ਸ਼ਹਿਰ ਦੀਆਂ ਧਾਰਮਿਕ,ਵਪਾਰਕ,ਸਮਾਜਿਕ, ਰਾਜਸੀ ਪਾਰਟੀਆਂ ਤੋ ਇਲਾਵਾ ਸਮੂਹ ਕਿਸਾਨ ਜਥੇਬੰਦੀਆਂ ਅਤੇ ਮਜਦੂਰ ਜਥੇਬੰਦੀਆਂ ਨੂੰ ਅਪੀਲ ਕਰਦਿਆਂ ਕਿ ਇਸ ਗੂੰਗੀ ਤੇ ਬੋਲੀ ਸਰਕਾਰ ਨੂੰ ਜਗਾੳਣ ਲਈ 9 ਜਨਵਰੀ ਸ਼ਹਿਰ ਦੇ ਟੀ-ਪੁਆਇੰਟ ਵਿਖੇ ਰੋਸ ਮੁਜਾਹਰਾ ਕਰਕੇ ਧਰਨਾ ਲਗਾਇਆ ਜਾਵੇਗਾ।ਮੀਟਿੰਗ ਵਿੱਚ ਹੋਰਨਾਂ ਤੋਂ ਇਲਾਵਾ ਕਰਮਜੀਤ ਸਿੰਘ ਖਾਲਸਾ ਪ੍ਰਧਾਨ ਟਰੱਕ ਯੂਨੀਅਨ,ਪਰਮਜੀਤ ਸਿੰਘ ਮਾਨ ਪ੍ਰਧਾਨ ਮਿੰਨੀ ਬੱਸ ਯੂਨੀਅਨ, ਹਰਮੀਤ ਸਿੰਘ,ਰਮੇਸ਼ ਮੱਕੜ, ਗੁਰਤੇਜ ਸਿੰਘ ਸਾਬਕਾ ਸਰਪੰਚ, ਰੁਪਿੰਦਰ ਸਿੱਧੂ, ਰਾਜ ਕੁਮਾਰ ਰਾਜੂ, ਨਰੇਸ਼ ਕੁਮਾਰ ਨੀਟੂ, ਅਸ਼ੋਕ ਗਾਂਧੀ, ਬਿੰਦਰ ਸਿੰਘ, ਡਾ.ਗਗਨ ਸਿੰਗਲਾ ਸਤਨਾਮ ਸਿੰਘ ਬੰਦੇਸ਼ਾ, ਸੁਖਵਿੰਦਰ ਸਿੰਘ ਬਿੰਦੂ ਰਤਨ ਰਾਣਾ ਆਦਿ ਹਾਜਰ ਸਨ।

Send this to a friend