May 15, 2026 9:32 pm

ਦਸਮ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਗੁਰਪੂਰਬ ਸ਼ਰਧਾ ਨਾਲ ਮਨਾਇਆ

ਸਰਦੂਲਗੜ, 4 ਜਨਵਰੀ (ਵਿਪਨ ਗੋਇਲ)-ਦਸਮੇਸ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ 350ਵਾਂ ਜਨਮ ਦਿਹਾੜਾ ਗੁਰਪੂਰਬ ਬੜੇ ਹੀ ਸ਼ਰਧਾ ਨਾਲ ਮਨਾਇਆ ਗਿਆ । ਸਰਦੂਲਗੜ੍ਹ ਸ਼ਹਿਰ ਵਿਖੇ ਪੰਜ ਪਿਆਰਿਆਂ ਦੀ ਅਗਵਾਈ ਵਿਚ ਨਗਰ ਕੀਰਤਨ ਗੁਰਦੁਆਰਾ ਸ੍ਰੀ ਸਰੋਵਰ ਸਾਹਿਬ ਤੋ ਸ਼ੁਰੂ ਹੋ ਕੇ ਪਹਿਲੇ ਪੜਾਅ ਦੌਰਾਨ ਰੋੜਕੀ ਚੋਂਕ ਤੇ ਰੁਕਿਆ ਜਿਥੇ ਸੰਗਤਾਂ ਨੂੰ ਚਾਹ ਪਾਣੀ ਤੇ ਭੁਜੀਆ ਬਦਾਣਾ ਦਾ ਲੰਗਰ ਛਕਾਇਆ ਗਿਆ ਦੂਜਾ ਪੜਾਅ ਹਸਪਤਾਲ ਰੋੜ ਤੀਜਾ ਪੜਾਅ ਮਾਨਸਾ ਸਿਰਸਾ ਰੋਡ ਅਤੇ ਇਸ ਤਰਾਂ ਕਈ ਪੜਾਵਾਂ ਵਿੱਚ ਜਿਵੇ ਕਿ ਅਨਾਜ ਮੰਡੀ, ਚੋੜਾ ਬਾਜ਼ਾਰ, ਕਾਰ ਯੂਨੀਅਨ, ਸਿਰਸਾ ਕੈਂਚੀਆਂ ਵਿਖੇ ਰੁਕਿਆ। ਜਿਥੇ ਸੰਗਤਾਂ ਦੇ ਖਾਣ ਲਈ ਬ੍ਰੈਡ, ਪਕੌੜਿਆਂ, ਫਰੂਟ, ਲੱਡੂ ਅਤੇ ਚਾਹ ਦਾ ਖੁੱਲਾ ਲੰਗਰ ਵਰਤਾਇਆ ਗਿਆ। ਨਗਰ ਕੀਰਤਨ ਦੌਰਾਨ ਭਾਈ ਬਲਵੀਰ ਸਿੰਘ ਨਥੇਹਾ ਵਾਲਿਆਂ ਨੇ ਕੀਰਤਨ ਰਾਂਹੀ ਸੰਗਤਾਂ ਨੂੰ ਗੁਰੁ ਸਬਦ ਦੀ ਵਿਆਖਿਆ ਕਰਕੇ ਬਾਣੀ ਅਤੇ ਬਾਣੇ ਦੇ ਲੜ ਲੱਗ ਕੇ ਗੁਰੁ ਵਾਲੇ ਬਣਨ ਲਈ ਪ੍ਰੇਰਿਤ ਕੀਤਾ।ਇਸੇ ਤਰਾਂ ਢਾਡੀ ਜਥਾ ਭਾਈ ਹਰਵਿੰਦਰ ਸਿੰਘ (ਬੱਗਾ) ਜੋਈਆਂ ਨੇ ਸੰਗਤਾਂ ਨੂੰ ਗੁਰੂਆਂ ਦੀਆਂ ਵੀਰ ਜਸ ਵਾਰਾਂ ਨਾਲ ਸੰਗਤਾਂ ਨੂੰ ਗੁਰ ਇਤਿਹਾਸ ਬਾਰੇ ਚਾਨਣਾ ਪਾਇਆ।ਇਸ ਮੋਕੇ ਇੰਟਰ ਨੈਸ਼ਨਲ ਦਸਮੇਸ਼ ਗਤਕਾ ਦਮਦਮਾ ਸਾਹਿਬ ਵਲੋ ਵਿਸ਼ੇਸ਼ ਤੋਰ ਤੇ ਪੁੱਜ ਕੇ ਆਪਣੀ ਕਲਾਂ ਦੇ ਜੋਹਰ ਦਿਖਾਏ।ਇਸ ਮੌਕੇ ਸ਼ਹਿਰ ਦੀਆਂ ਮਰਦਾਂ,ਔਰਤਾਂ ਅਤੇ ਬੱਚਿਆਂ ਨੇ ਪਾਲਕੀ ਸਾਹਿਬ ਨਾਲ ਚੱਲ ਕੇ ਸਤਿਨਾਮ ਦਾ ਜਾਪ ਜਪਿਆ।ਨਗਰ ਕੀਰਤਨ ਦੌਰਾਨ ਸਾਰਾ ਸ਼ਹਿਰ ਸਫਾਈ ਭਰਪੂਰ ਸੀ ਅਤੇ ਸੇਵਕ ਪਟਾਖਿਆਂ ਨਾਲ ਅਸਮਾਨ ਨੂੰ ਗੂੰਜਣ ਲਾ ਰਹੇ ਸਨ। ਅਖੀਰ ਸ਼ਾਮ ਨੂੰ ਗੁਰਦੁਆਰਾ ਸ੍ਰੀ ਸਰੋਵਰ ਸਾਹਿਬ ਵਿਖੇ ਹੀ ਨਗਰ ਕੀਰਤਨ ਆਪਣੇ ਅੰਤ੍ਰਿਮ ਚਰਨ ਪਾਰ ਕਰਦਾ ਹੋਇਆ ਸਮਾਪਤ ਹੋਇਆ।ਇਸ ਮੌਕੇ ਗੁਰਦੁਆਰਾ ਦੇ ਹੈ¤ਡ ਗ੍ਰੰਥੀ ਬਾਬਾ ਭੀਮ ਸਿੰਘ, ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਗੁਰਚਰਨ ਸਿੰਘ,ਬਲਦੇਵ ਸਿੰਘ, ਪ੍ਰਿਸ਼ਪਾਲ ਸਿੰਘ, ਨਛੱਤਰ ਸਿੰਘ ਖਾਲਸਾ,ਬੂਟਾ ਖਾਲਸਾ, ਪ੍ਰੀਤਮ ਸਿੰਘ ਆਂੜਤੀਆਂ, ਚਰਨਜੀਤ ਸਿੰਘ ਸਿੱਧੂ, ਸੁਖਵਿੰਦਰ ਸਿੰਘ ਸੁੱਖਾ ਭਾਊ, ਅਤੇ ਸਮੂਹ ਨਗਰ ਨਿਵਾਸੀ ਭਾਰੀ ਗਿਣਤੀ ਵਿਚ ਹਾਜਿਰ ਸਨ।

Send this to a friend