ਫਰੀਦਕੋਟ, 4 ਜਨਵਰੀ (ਗੁਰਜੀਤ ਰੋਮਾਣਾ, ਪਰਵਿੰਦਰ ਕੰਧਾਰੀ)- ਫਰੀਦਕੋਟ ਵਿਖੇ ਚਾਰ ਦਿਨਾਂ 4,5,6,7 ਜਨਵਰੀ ਨੂੰ ਹਾਕੀ ਕਪ (ਇੰਟਰ ਅਕੈਡਮੀ) ਅੰਡਰ14 ਅਤੇ ਅੰਡਰ 17 (ਲੜਕੇ) ਐਸਟਰੋਟਰਫ ਹਾਕੀ ਸਟੇਡੀਅਮ ਸਰਕਾਰੀ ਬਰਜਿੰਦਰਾ ਕਾਲਜ ਕਰਵਾਇਆ ਜਾ ਰਿਹਾ ਹੈ ਜਿਸ ਦੀ ਅਜ ਉਚੇਚੇ ਤੌਰ ਤੇ ਸ਼ੁਰੂਆਤ ਹੋ ਚੁੱਕੀ ਹੈ, ਇਸ ਮੌਕੇ ਐਸੋਸੀਏਸ਼ਨ ਦੇ ਪ੍ਰਧਾਨ ਗੁਰਮੀਤ ਸਿੰਘ ਭੁਲਰ ਨੇ ਜਾਣਕਾਰੀ ਦਿਦੇ ਹੋਏ ਦਸਿਆ ਕਿ ਪਹਿਲੇ ਦਿਨ ਕਪ ਦਾ ਉਦਘਾਟਨ ਐਸ ਪੀ ਪਦਮ ਬਹਾਦਰ ਸਿੰਘ ਅਤੇ ਕੋਚਿੰਗ ਐਸੋਸੀਏਸ਼ਨ ਦੇ ਪੰਜਾਬ ਪ੍ਰਧਾਨ ਪਰਮਿੰਦਰ ਸਿੰਘ ਨੇ ਕੀਤਾ, ਉਨ੍ਹਾਂ ਦਸਿਆ ਕਿ ਇਸ ਟੂਰਨਾਮੈਂਟ ਵਿਚ ਅੰਡਰ14 ਅਤੇ ਅੰਡਰ17 ਵਰਗ ਦੀਆਂ ਚੋਟੀ ਦੀਆਂ ਟੀਮਾਂ ਪੂਰੇ ਪੰਜਾਬ ਤੋਂ ਹਿਸਾ ਲੈ ਰਹੀਆਂ ਹਨ ਇਸ ਕਪ ਫਾਈਨਲ ਅਤੇ ਇਨਾਮ ਵੰਡ ਸਮਾਰੋਹ 7 ਜਨਵਰੀ ਨੂੰ ਹੋਵੇਗਾ ਜਿਸ ਵਿਚ ਮੁਖ ਮਹਿਮਾਨ ਵਜੋਂ ਹਲਕਾ ਵਧਾਇਕ ਕੁਸ਼ਲਦੀਪ ਕਿਕੀ ਢਿਲੋਂ ਵਿਸ਼ੇਸ ਤੋਰ ਤੇ ਸ਼ਿਰਕਤ ਕਰਨਗੇ। ਇਸ ਮੌਕੇ ਸੁਨੀਲ ਕੁਮਾਰ ਡੀ ਐਸ ਓ, ਚੰਦ ਸਿੰਘ ਉਲੰਪੀਅਨ, ਹਰਬੰਸ ਸਿੰਘ ਸਾਬਕਾ ਡੀ ਐਸ ਓ, ਇੰਦਰਜੀਤ ਸਿੰਘ ਇੰਟਰਨੈਸਨਲ ਰੈਸਲਿੰਗ ਕੋਚ, ਹਰਮਨਜੀਤ ਸਿੰਘ ਸਵਿਮਿੰਗ ਕੋਚ, ਰਾਮ ਕ੍ਰਿਸ਼ਨ ਅਤੇ ਗੁਰਬਾਜ ਸਿੰਘ ਐਮ ਸੀ ਹਾਜਰ ਸਨ।