May 14, 2026 1:33 am

ਚੌਥੀਆਂ ਇੰਡੋ-ਨੇਪਾਲ ਖੇਡਾਂ: ਭਾਰਤ ਨੇ ਕਬੱਡੀ ’ਚ ਪਹਿਲਾ ਸਥਾਨ ਹਾਸਲ ਕੀਤਾ

ਸਰਦੂਲਗੜ੍ਹ, 4 ਜਨਵਰੀ (ਨਰਾਇਣ ਗਰਗ)- ਚੌਥੀ ਇੰਡੋ-ਨੇਪਾਲ ਗੋਲਡਨ ਕੱਪ ਯੂਥ ਰੁਰਲ ਖੇਡਾਂ 29 ਦਸੰਬਰ 2017 ਤੋਂ 1 ਜਨਵਰੀ 2018 ਵਿੱਚ ਨੇਪਾਲ ਦੇ ਸ਼ਹਿਰ ਬਅਿਰਵਾ ਵਿੱਚ ਕਰਵਾਈਆਂ ਗਈਆਂ। ਇਸ ਸਬੰਧੀ ਜਾਣਕਾਰੀ ਦਿੰਦਿਆ ਭਾਰਤੀਆਂ ਯੂਵਾ ਗ੍ਰਾਮੀਣ ਖੇਡ-ਕੁੱਦ ਮਹਾਸੰਘ ਦੇ ਜਰਨਲ ਸਕੱਤਰ ਨੰਦ ਸਿੰਘ ਕੌੜੀ ਨੇ ਦੱਸਿਆ ਕਿ ਇਹਨਾਂ ਖੇਡਾਂ ਨੂੰ ਲੂਮਣੀ ਖੁਖਰੀ ਕਲੱਬ ਨੇਪਾਲ ਵੱਲੋਂ ਕਰਵਾਇਆ ਗਿਆ। ਇਸ ਖੇਡਾਂ ਵਿੱਚ ਭਾਰਤੀਆਂ ਯੂਵਾ ਗ੍ਰਾਮੀਣ ਖੇਡ-ਕੁੱਦ ਮਹਾਂਸੰਘ ਭਾਰਤ ਵੱਲੋਂ ਬਾਸਕਿਟ ਬਾਲ ਜੂਨੀਅਰ/ਸੀਨੀਅਰ ਵਰਗ, ਫੁੱਟਬਾਲ ਜੂਨੀਅਰ/ਸੀਨੀਅਰ ਕਬੱਡੀ ਜੂਨੀਅਰ/ਸੀਨੀਅਰ ਤੇ ਐਥਲੇਟਿਕਸ ਦੀਆਂ ਟੀਮਾਂ ਨੇ ਭਾਗ ਲਿਆ । ਜਿਸ ਦੌਰਾਨ ਫੁੱਟਬਾਲ ਵਿੱਚ ਨੇਪਾਲ ਜੂਨੀਅਰ/ਸੀਨੀਅਰ ਵਰਗ ਪਹਿਲੇ ਸਥਾਨ ‘ਤੇ ਕਬੱਡੀ ਵਿੱਚ ਭਾਰਤ ਜੂਨੀਅਨ/ਸੀਨੀਅਰ ਵਰਗ ਪਹਿਲੇ ਸਥਾਨ ‘ਤੇ ਬਾਸਕਿਟਬਾਲ ਸੀਨੀਅਰ ਵਰਗ ਵਿੱਚ ਨੇਪਾਲ ਪਹਿਲੇ ਸਥਾਨ ‘ਤੇ ਬਾਸਕਿਟਬਾਲ ਜੂਨੀਅਰ ਵਰਗ ਵਿੱਚ ਭਾਰਤ ਨੇ ਪਹਿਲਾ ਸਥਾਨ ਹਾਸਲ ਕੀਤਾ। ਬਾਸਕਿਟ ਬਾਲ ਕੋਚ ਸਰਵਣ ਫੁੱਟਬਾਲ ਕੋਚ ਅੰਕਿਤ ਜਸਵਾਲ, ਕਬੱਡੀ ਕੋਚ ਪੰਕਜ ਤੇ ਭਗਵਾਨ ਵੀ ਸ਼ਾਮਿਲ ਸਨ।

Send this to a friend