May 16, 2026 3:20 am

ਸ਼ਹੀਦ ਹੋ ਰਹੇ ਫੌਜੀ ਪਰਿਵਾਰਾਂ ਦੀਆਂ ਸਿਸਕੀਆਂ ਨੂੰ ਸਰਕਾਰ ਨਜ਼ਰਅੰਦਾਜ਼ ਨਾ ਕਰੇ : ਇੰਜ. ਸਿੱਧੂ

ਬਰਨਾਲਾ, 3 ਜਨਵਰੀ (ਕੁਲਦੀਪ ਗਰੇਵਾਲ)- ਪਿਛਲੇ ਕੁਝ ਹੀ ਦਿਨਾ ਵਿੱਚ ਇੱਕ ਮੇਜਰ ਸਮੇਤ ਤਿੰਨ ਜਵਾਨਾ ਨੇ ਸਹਾਦਿਤ ਦਾ ਜਾਮ ਪੀਤਾ ਤੇ ਅੱਜ ਫਿਰ ਸਿਪਾਹੀ ਜਗਸੀਰ ਸਿੰਘ ਸਰਹੱਦਾ ਦੀ ਰਾਖੀ ਕਰਦੇ ਹੋਏ ਸਹਾਦਿਤ ਦਾ ਜਾਮ ਪੀ ਗਏ। ਵੱਖ ਵੱਖ ਅਖਬਾਰਾਂ,ਟੀ.ਵੀ. ਚੈਨਲਾ ਅਤੇ ਸੋਸਲ ਮੀਡੀਆਂ ਤੇ ਪਰਿਵਾਰ ਵੱਲੋਂ ਉਸ ਦੇ ਵਿਛੋੜੇ ਪਿੱਛੋ ਕੀਤਾ ਜਾ ਰਿਹਾ ਵਿਰਲਾਪ ਅਤਿ ਅਸਹਿ ਹੈ। ਜਗਸੀਰ ਸਿੰਘ ਆਪਣੇ ਪਿੱਛੇ ਪਤਨੀ ਦੋ ਬੇਟੀਆਂ ਅਤੇ ਇੱਕ ਬੇਟੇ ਨੂੰ ਰੋਦਿਆ ਛੱਡ ਕੇ ਵਤਨ ਤੋਂ ਕੁਰਬਾਨ ਹੋ ਗਿਆ। ਇਹ ਵਿਚਾਰ ਸੈਨਿਕ ਵਿੰਗ ਸ੍ਰੋਮਣੀ ਅਕਾਲੀ ਦਲ ਦੇ ਸਾਬਕਾ ਕੌਮੀ ਪ੍ਰਧਾਨ ਇੰਜ: ਗੁਰਜਿੰਦਰ ਸਿੰਘ ਸਿੱਧੂ ਨੇ ਪ੍ਰਗਟ ਕਰਦਿਆ ਕਿਹਾ ਕਿ ਅਸੀ ਸਮੂਹ ਮੈਂਬਰ ਸਾਬਕਾ ਸੈਨਿਕ ਵਿੰਗ ਇਹਨਾ ਪਰਿਵਾਰਾਂ ਦੇ ਦੁੱਖ ਵਿੱਚ ਸਰੀਕ ਹਾ ਅਤੇ ਕੇਂਦਰ ਸਰਕਾਰ ਤੋਂ ਪੁਰਜੋਰ ਮੰਗ ਕਰਦੇ ਹਾਂ ਕਿ ਜੋ ਇਹ ਮੌਤ ਦਾ ਨੰਗਾ ਨਾਚ ਹੋ ਰਿਹਾ ਹੈ ਇਸ ਨੂੰ ਨੱਥ ਪਾਉਣ ਲਈ ਅਤੇ ਬੇਦੋਸੇ ਫੌਜ਼ੀ ਵੀਰਾਂ ਦੀਆਂ ਜਾਂਨਾ ਬਚਾਉ੍ਯਣ ਲਈ ਠੋਸ ਕਦਮ ਚੁੱਕੇ ਜਾਣ ਅਤੇ ਪਾਕਿਸਤਾਨ ਵਰਗੇ ਅੱਤਵਾਦੀ ਮੁੱਲਕ ਨੂੰ ਇੱਟ ਦਾ ਜਵਾਬ ਪੱਥਰ ਵਿੱਚ ਦਿੱਤਾ ਜਾਵੇ। ਉਨ੍ਹਾਂ ਸਰਕਾਰ ਤੋਂ ਮੰਗ ਕੀਤੀ ਕਿ ਸ਼ਹੀਦ ਹੋਏ ਫੌਜ਼ੀ ਵੀਰਾਂ ਦੇ ਬੱਚਿਆਂ ਦੀ ਪੜ੍ਹਾਈ ਬਿਲਕੁਲ ਮੁਫਤ ਕੀਤੀ ਜਾਵੇ ਅਤੇ ਘੱਟੋ ਘੱਟ ਇੱਕ ਕਰੋੜ ਰੁਪਏ ਦੀ ਨਗਦ ਸਹਾਇਤਾ ਦਿੱਤੀ ਜਾਵੇ। ਅਤੇ ਸ਼ਹੀਦ ਹੋਏ ਫੌਜੀ ਵੀਰ ਦੀ ਵਿਧਵਾ ਜਾ ਬੱਚੇ ਨੂੰ ਜਾ ਫਿਰ ਅਗਰ ਉਹ ਸਾਦੀ ਸੁਦਾ ਨਹੀ ਸੀ ਤਾਂ ਉਸ ਦੇ ਪਰਿਵਾਰ ਦੇ ਕਿਸੇ ਮੈਂਬਰ ਨੂੰ ਯੋਗਤਾ ਅਨੁਸਾਰ ਸਰਕਾਰੀ ਨੌਕਰੀ ਦਿੱਤੀ ਜਾਵੇ। ਇਸ ਮੌਕੇ ਲੈਫ: ਭੋਲਾ ਸਿੰਘ ਸਿੱਧੂ,ਕੈਪਟਨ ਗੁਰਦੇਵ ਸਿੰਘ,ਸੂਬੇਦਾਰ ਸਰਬਜੀਤ ਸਿੰਘ ,ਸੁਬੇਦਾਰ ਗੁਰਦੀਪ ਸਿੰਘ,ਹੌਲਦਾਰ ਕੁਲਦੀਪ ਸਿੰਘ,ਹੌਲਦਾਰ ਨਛੱਤਰ ਸਿੰਘ ਅਤੇ ਬੀਬੀ ਰਾਜਿੰਦਰ ਕੌਰ ਆਦਿ ਹਾਜ਼ਰ ਸਨ।

Send this to a friend