May 1, 2026 7:30 pm

ਯਾਸਿਨ ਭਟਕਲ ਨੂੰ ਛਡਾਉਣ ਲਈ ਹੋ ਸਕਦੈ ਕੇਜਰੀਵਾਲ ਦਾ ਅਗਵਾ

image ਨਵੀਂ ਦਿੱਲੀ, 19 ਜਨਵਰੀ (ਪੰਜਾਬ ਟਾਇਮਜ਼ ਬਿਊਰੋ)- ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਅਗਵਾ ਕੀਤਾ ਜਾ ਸਕਦਾ ਹੈ, ਆਈਬੀ ਨੇ ਇਸ ਗੱਲ ਦਾ ਖੁਲਾਸਾ ਕੀਤਾ ਹੈ। ਸੂਤਰਾਂ ਦੇ ਮੁਤਾਬਕ ਅੱਤਵਾਦੀ ਸੰਗਠਨ ਯਾਸਿਨ ਭਟਕਲ ਨੂੰ ਛਡਾਉਣ ਲਈ ਕੇਜਰੀਵਾਲ ਨੂੰ ਅਗਵਾ ਕਰ ਸਕਦੇ ਹਨ। ਦਿੱਲੀ ਪੁਲਿਸ ਨੇ ਉਨ੍ਹਾਂ ਦੀ ਸੁਰੱਖਿਆ ਵਧਾ ਦਿੱਤੀ ਹੈ। ਪਹਿਲਾਂ ਕੇਜਰੀਵਾਲ ਦੀ ਸੁਰੱਖਿਆ ਵਿੱਚ ਦੋ ਜਾਂ ਤਿੰਨ ਸੁਰੱਖਿਆ ਕਰਮਚਾਰੀ ਰਹਿੰਦੇ ਸਨ ਲੇਕਿਨ ਹੁਣ ਉਨ੍ਹਾਂ ਦੀ ਸੁਰੱਖਿਆ ’ਤੇ ਧਿਆਨ ਦਿੱਤਾ ਜਾ ਰਿਹਾ ਹੈ। ਜ਼ਿਕਰਯੋਗ ਹੈ ਕਿ ਅਰਵਿੰਦ ਕੇਜਰੀਵਾਲ ਨੇ ਵਾਰ-ਵਾਰ ਸੁਰੱਖਿਆ ਲੈਣ ਤੋਂ ਮਨ੍ਹਾ ਕੀਤਾ ਹੈ।

Send this to a friend