ਅੰਮ੍ਰਿਤਸਰ – ਛੇਹਰਟਾ ਦੀਆ ਸਮੂਹ ਸਭਾ ਸੁਸਾਇਟੀਆ ਚਾਈਨਾ ਡੋਰ ਦੇ ਖਿਲਾਫ ਪ੍ਰਦਰਸ਼ਨ ਕਰੇਗੀ। ਸਮਾਜ ਸੇਵਕ ਅਤੇ ਇੰਡਸਟਰੀ ਅਸ਼ਟੇਟ ਛੇਹਰਟਾ ਦੇ ਉਪ ਪ੍ਰਧਾਨ ਦੀਪਕ ਸੂਰੀ ਅਤੇ ਨੰਬਰਦਾਰ ਰਾਜ ਕੁਮਾਰ ਕਾਕਾ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਛੇਹਰਟਾ ਦੀਆ ਸੰਸਥਾਵਾ ਵੱਲੋ ਪੁਲਿਸ ਕਮਿਸ਼ਨਰ ਨੂੰ ਵੀ ਮੰਗ ਪੱਤਰ ਸੋਪਣਗੇ ਅਤੇ ਇਸ ਘਾਤਕ ਡੋਰ ਦਾ ਵਪਾਰ ਕਰਨ ਵਾਲਿਆਂ ਕਾਰੋਬਾਰੀਆਂ ਉਪਰ ਬਾਜ ਅੱਖ ਰੱਖਣ ਅਤੇ ਪੁਲਿਸ ਪ੍ਰਸ਼ਾਸਨ ਦਾ ਸਹਿਯੋਗ ਕਰਨ ਲਈ ਵਿਦਿਆਰਥੀਆਂ ਦੀਆਂ ਟੀਮ ਦੀਆਂ ਵੱਖ-ਵੱਖ ਟੁਕੜੀਆਂ ਬਣਾ ਕੇ ਉਨ੍ਹਾਂ ਥਾਵਾਂ ਤੇ ਤੈਨਾਤ ਕਰੇਗੀ ਜਿੱਥੇ ਇਸ ਘਾਤਕ ਡੋਰ ਦਾ ਕਾਲਾ ਧੰਦਾ ਚੱਲ ਰਿਹਾ ਹੈ। ਇਸ ਮੋਕੇ ਤੇ ਦੀਪਕ ਸੂਰੀ ਨੇ ਕਿਹਾ ਕਿ ਉਨ੍ਹਾਂ ਦਾ ਛੇਹਰਟਾ ਦੇ ਸੰਗਠਨ ਸ਼ੁਰੂ ਤੋਂ ਹੀ ਇਸ ਘਾਤਕ ਡੋਰ ਦਾ ਵਿਰੋਧ ਕਰਦਾ ਆ ਰਿਹਾ ਹੈ ਅਤੇ ਉਨ੍ਹਾਂ ਕਿਹਾ ਕਿ ਹਰ ਸਾਲ ਇਸ ਘਾਤਕ ਡੋਰ ਨੂੰ ਰੋਕਣ ਲਈ ਸੰਸਥਾਵਾ ਵੱਲੋ ਜਾਗਰੂਕ ਰੈਲ਼ੀਆ ਅਤੇ ਸੈਮੀਨਾਰ ਲਗਾ ਕੇ ਲੋਕਾ ਨੂੰ ਚਾਇਨਾ ਡੋਰ ਨਾ ਵਰਤ ਕੇ ਧਾਗੇ ਵਾਲੀ ਡੋਰ ਵਰਤਣ ਲਈ ਪ੍ਰੇਰਿਤ ਕੀਤਾ ਜਾਵੇਗਾ।ਪਰ ਸਾਡੇ ਸਮਾਜ ਵਿੱਚ ਇਹ ਸ਼ਰਮਨਾਕ ਗੱਲ ਇਹ ਹੈ ਕਿ ਅਜੇ ਵੀ ਚਾਈਨਾ ਡੋਰ ਦਾ ਕਾਲਾ ਧੰਦਾ ਪੂਰੇ ਜੋਬਨ ਤੇ ਚੱਲ ਰਿਹਾ ਹੈ। ਜਲਦੀ ਹੀ ਇਸ ਡੋਰ ਦੇ ਮਾਰੂ ਪ੍ਰਭਾਵਾਂ ਤੋਂ ਲੋਕਾਂ ਨੂੰ ਜਾਗਰੂਕ ਕਰਾਇਆ ਜਾਵੇਗਾ ਤਾਂ ਜੋ ਇਨਸਾਨਾਂ, ਜਾਨਵਰਾਂ ਅਤੇ ਪਸੂ ਪੰਛੀਆਂ ਦੀ ਅਨਮੋਲ ਜਿੰਦਗੀ ਬਚਾਈ ਜਾ ਸਕੇ।