May 16, 2026 9:50 am

ਸਰਬੱਤ ਦਾ ਭਲਾ ਟਰੱਸਟ ਵੱਲੋਂ ਕੰਪਿਊਟਰ ਵਿਦਿਆਰਥੀਆਂ ਦੀ ਪ੍ਰੀਖਿਆ ਆਯੋਜਿਤ ਕੀਤੀ ਗਈ

ਸ੍ਰੀ ਮੁਕਤਸਰ ਸਾਹਿਬ, 2 ਜਨਵਰੀ (ਸੁਰਿੰਦਰ ਚੱਠਾ)-ਸਰਬਤ ਦਾ ਭਲਾ ਟਰੱਸਟ ਦੇ ਮੈਨੇਜਿੰਗ ਡਾਇਰੈਕਟਰ ਡਾ. ਐਸ.ਪੀ ਓਬਰਾਏ (ਦੁਬਈ) ਵਲੋਂ ਆਪਣੀ ਨਿੱਜੀ ਕਮਾਈ ਵਿੱਚੋਂ ਵਿਸ਼ਵ ਪੱਧਰ ਤੇ ਸਮਾਜ ਭਲਾਈ ਦੇ ਕੰਮ ਜੰਗੀ ਪੱਧਰ ਤੇ ਆਰੰਭ ਕੀਤੇ ਹੋਏ ਹਨ। ਇਸੇ ਹੀ ਲੜੀ ਤਹਿਤ ਸ੍ਰੀ ਮੁਕਤਸਰ ਸਾਹਿਬ ਬ੍ਰਾਂਚ ਵਲੋਂ ਚਲਾਏ ਜਾ ਰਹੇ ਲੋੜਵੰਦ ਲੜਕੇ ਅਤੇ ਲੜਕੀਆਂ ਲਈ ਮੁਫ਼ਤ ਕੰਪਿਊਟਰ ਸੈਂਟਰ ਦਾ ਚੌਥਾ ਸੈਸ਼ਨ ਮੁਕੰਮਲ ਹੋਣ ਤੇ ਪ੍ਰੀਖਿਆ ਆਯੋਜਿਤ ਕੀਤੀ ਗਈ। ਇਹ ਪ੍ਰੀਖਿਆ ਲੈਕਚਰਾਰ ਮੈਡਮ ਹਰਿੰਦਰ ਕੌਰ ਦੀ ਮੌਜੂਦਗੀ ਵਿਚ ਕੀਤੀ ਗਈ। ਸੰਸਥਾ ਦੇ ਪ੍ਰੋਜੈਕਟਾਂ ਬਾਰੇ ਜਾਣਕਾਰੀ ਦਿੰਦੇ ਹੋਏ ਬ੍ਰਾਂਚ ਮੁਕਤਸਰ ਦੇ ਪ੍ਰਧਾਨ ਗੁਰਵਿੰਦਰ ਸਿੰਘ ਬਰਾੜ ਨੇ ਦੱਸਿਆ ਕਿ ਇਸ ਸੰਸਥਾ ਵਲੋਂ ਫਾਜਿਲਕਾ ਵਿਚ 12 ਏਕੜ ਜਮੀਨ ਖਰੀਦੀ ਗਈ ਹੈ ਜਿਸ ਵਿਚ ਮੰਦਬੁੱਧੀ ਬੱਚਿਆਂ ਦੀ ਪੜਾਈ ਲਿਖਾਈ ਲਈ ਸਕੂਲ ਦੀ ਬਿਲਡਿੰਗ ਦੀ ਉਸਾਰੀ ਕੀਤੀ ਜਾਵੇਗੀ ਅਤੇ ਇਸਦੇ ਨਾਲ ਹੀ ਬਿਰਧ ਆਸ਼ਰਮ ਅਤੇ ਬੱਚਿਆਂ ਲਈ ਹੋਸਟਲ ਵੀ ਤਿਆਰ ਕੀਤਾ ਜਾਵੇਗਾ। ਉਹਨਾਂ ਦੱਸਿਆ ਕਿ ਕੰਪਿਊਟਰ ਕੋਰਸ ਦਾ ਅਗਲਾ ਸੈਸ਼ਨ ਸ਼ੁਰੂ ਹੋ ਚੁੱਕਾ ਹੈ। ਉਹਨਾਂ ਲੋੜਵੰਦ ਬੱਚਿਆਂ ਨੂੰ ਵੱਧ ਤੋਂ ਵੱਧ ਦਾਖਿਲਾ ਲੈ ਕੇ ਲਾਭ ਉਠਾਉਣ ਦੀ ਅਪੀਲ ਕੀਤੀ ਹੈ। ਇਸ ਮੌਕੇ ਤੇ ਟਰੱਸਟ ਦੇ ਮੈਂਬਰ ਸ਼ਮਿੰਦਰ ਸਿੰਘ, ਸੰਜੀਵ ਕੁਮਾਰ, ਮੈਡਮ ਕੁਲਵੰਤ ਕੌਰ ਅਤੇ ਸੀਤਲ ਰਾਣੀ ਵੀ ਹਾਜਰ ਸਨ।

Send this to a friend