ਰਾਮਪੁਰਾ ਫੂਲ, 2 ਜਨਵਰੀ (ਮਨਦੀਪ ਢੀਗਰਾ, ਲੱਖਾ ਹਰੀ)-ਇੰਡੀਅਨ ਮੈਡੀਕਲ ਐਸੋਸ਼ੀਏਸ਼ਨ ਦੀ ਰਾਸਟਰੀ ਇਕਾਈ ਵੱਲੋ ਸਰਕਾਰ ਵੱਲੋ ਬਿਲ 2017 ਲਿਆਉਣ ਦੇ ਵਿਰੋਧ ਚ ਸਿਵਲ ਹਸਪਤਾਲ ਅਤੇ ਪ੍ਰਾਈਵੇਟ ਡਾਕਟਰਾਂ ਵੱਲੋ ਅੱਜ ਪੂਰਨ ਰੂਪ ਵਿੱਚ ਆਪਣਾ ਕੰਮ ਕਾਜ ਠੱਪ ਕੇ ਸਥਾਨਕ ਸਿਵਲ ਹਸਪਤਾਲ ਦੇ ਵਿਹੜੇ ਵਿੱਚ ਰੋਸ ਧਰਨਾ ਲਗਾਇਆ ਗਿਆ।ਇਸ ਮੌਕੇ ਡਾਕਟਰਾਂ ਵੱਲੋ ਐਸ.ਡੀ.ਐਮ ਫੂਲ ਨੂੰ ਮੰਗ ਪੱਤਰ ਵੀ ਸੌਪਿਆਂ ਗਿਆ। ਪੰਜਾਬ ਸਰਕਾਰ ਵੱਲੋ ਐਮ.ਸੀ ਆਈ ਨੂੰ ਹਟਾ ਕੇ ਨੈਸ਼ਨਲ ਮੈਡੀਕਲ ਕਮਿਸ਼ਨ ਬਿੱਲ 2017 ਲਿਆਉਣ ਤੇ ਤੁਗਲਕੀ ਫਰਮਾਨ ਵਿਰੁੱਧ ਰੋਸ ਪ੍ਰਗਟ ਕਰਦਿਆ ਕਿਹਾ ਡਾ.ਸੁਰਿੰਦਰ ਅੱਗਰਵਾਲ ਅਤੇ ਡਾ. ਇੰਦਰਪ੍ਰੀਤ ਸਿੰਘ ਸੱਕਤਰ ਆਈ.ਐਮ.ਏ ਨੇ ਦੱਸਿਆ ਕਿ ਨੈਸ਼ਨਲ ਮੈਡੀਕਲ ਕਮਿਸ਼ਨ ਵਿੱਚੋ ਡਾਕਟਰਾਂ ਨੂੰ ਕੱਢ ਕੇ ਬਿਊਰਿੳਕਰੈਟ ਅਫਸਰਸ਼ਾਹੀ ਦੇ ਹੱਥ ਵਿੱਚ ਲੋਕਾਂ ਦੇ ਭਵਿੱਖ ਸੌਪਣਾ ਸਰਕਾਰ ਦੀ ਵਧੀਕੀ ਹੈ।ਐਮ ਬੀ ਬੀ ਐਸ ਦੇ ਮੁਸ਼ਕਿਲ ਇਮਤਿਹਾਨ ਪਾਸ ਕਰਨ ਤੋ ਬਾਅਦ ਵੀ ਡਾਕਟਰੀ ਦੀ ਪ੍ਰੈਕਟਿਸ ਕਰਨ ਲਈ ਐਗਜ਼ਿਟ ਇਮਤਿਹਾਨ ਦੇਣਾ ਪਵੇਗਾ। ਜਦੋ ਕਿ ਆਯੁਸ਼ ਅਤੇ ਹੋਮੳਿਪੈਥੀ ਦੇ ਡਾਕਟਰ ਪਿਛਲੇ ਦਰਵਾਜੇ ਰਾਹੀ ਇੱਕ ਨਿਗੁਣਾ ਜਿਹਾ ਟੈਸਟ ਪਾਸ ਕਰਕੇ ਐਲੋਪੈਥੀ ਦੇ ਡਾਕਟਰਾਂ ਬਰਾਬਰ ਐਮ ਬੀ ਬੀ ਐਸ ਕਹਾਉਣਗੇ ਅਤੇ ਛੋਟੇ ਹਸਪਤਾਲ ਬੰਦ ਹੋ ਜਾਣਗੇ।ੳਨਾਂ ਅੱਗੇ ਕਿਹਾ ਕਿ ਆਈ.ਐਮ.ਏ ਦੇ ਫੈਸਲੇ ਦੀ ਪ੍ਰੋੜਤਾ ਕਰਦਿਆਂ ਸੰਘਰਸ਼ ਨੂੰ ਜਾਰੀ ਰੱਖਣ ਦਾ ਐਲਾਨ ਕੀਤਾ ।ਡਾਕਟਰਾਂ ਵੱਲੋ ਕੀਤੀ ਹੜਤਾਲ ਕਾਰਨ ਮਰੀਜਾ ਨੂੰ ਭਾਰੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਿਆ।