ਐਸ.ਬੀ.ਆਈ. ਜਾਰੀ ਕਰੇਗੀ ਵਿਆਜ਼ ਮੁਕਤ ਬਾਂਡ
ਨਵੀਂ ਦਿੱਲੀ, 2 ਜਨਵਰੀ- ਰਾਜਸੀ ਪਾਰਟੀਆਂ ਨੂੰ ਚੋਣ ਚੰਦਾ ਦੇਣ ਲਈ ਹੁਣ ਬੈਂਕ ਬਾਂਡ ਲੈਣੇ ਹੋਣਗੇ। ਮੰਗਲਵਾਰ ਨੂੰ ਕੇਂਦਰੀ ਵਿੱਤ ਮੰਤਰੀ ਸ੍ਰੀ ਅਰੁਣ ਜੇਤਲੀ ਨੇ ਲੋਕ ਸਭਾ ਵਿੱਚ ਇਸ ਦਾ ਐਲਾਨ ਕੀਤਾ। ਉਨ੍ਹਾਂ ਦੱਸਿਆ ਕਿ ਰਾਜਸੀ ਪਾਰਟੀਆਂ ਨੇ ਡੋਨੇਸ਼ਨ ਜਾਂ ਚੰਦਾ ਦੇਣ ਲਈ ਸਟੇਟ ਬੈਂਕ ਆਫ ਇੰਡੀਆ ਦੀਆਂ ਚੋਣਵੀਆਂ ਬ੍ਰਾਂਚਾਂ ਤੋਂ ਵਿਆਜ਼ ਮੁਕਤ ਬਾਂਡ ਖਰੀਦੇ ਜਾ ਸਕਣਗੇ। ਇਸ ਲਈ ਚੰਦਾ ਦੇਣ ਵਾਲਿਆਂ ਨੂੰ ਆਪਣਾ ਕੇਵਾਈਸੀ ਵੇਰਵਾ ਐਸਬੀਆਈ ਬੈਂਕ ਨੂੰ ਦੇਣਾ ਹੋਵੇਗਾ।
ਯੋਜਨਾ ਮੁਤਾਬਿਕ ਇਹ ਬੈਂਕ ਬਾਂਡ ਜਨਵਰੀ, ਅਪ੍ਰੈਲ, ਜੁਲਾਈ ਅਤੇ ਅਕਤੂਬਰ ਦੇ 10 ਦਿਨਾਂ ਵਿੱਚ ਵਿਕਰੀ ਲਈ ਮੁਹੱਈਆ ਹੋਣਗੇ। ਸ਼੍ਰੀ ਜੇਤਲੀ ਮੁਤਾਬਿਕ ਆਮ ਚੋਣਾਂ ਵਾਲੇ ਸਾਲ ਦੌਰਾਨ ਬੈਂਕਾਂ ਵਿੱਚ ਬਾਂਡ ਤੀ ਦਿਨਾ ਲਈ ਮੁਹੱਈਆ ਕਰਵਾਏ ਜਾਣਗੇ। ਚੋਣ ਬਾਂਡ 1 ਹਜ਼ਾਰ, 10 ਹਦਾਰ , 1 ਲੱਖ , 10 ਲੱਖ ਅਤੇ ਇੱਕ ਕਰੋੜ ਰੁਪਏ ਦੇ ਗੁਣਾਂਕ ਵਿੱਚ ਹੋਣਗੇ। ਵਿੱਤ ਮੰਤਰੀ ਮੁਤਾਬਿਕ ਚੋਣ ਬਾਂਡ ’ਚ ਡੋਨੇਸ਼ਨ ਦੇਣ ਵਾਲੇ ਦਾ ਨਾਂਅ ਨਹੀਂ ਹੋਵੇਗਾ। ਨਾਲ ਹੀ ਇਨ੍ਹਾਂ ਬਾਂਡਜ਼ ਨੂੰ ਰਾਜਸੀ ਪਾਰਟੀਆਂ ਨੂੰ ਦਿੱਤੇ ਜਾਣ ਦੇ 15 ਦਿਨਾਂ ਦੇ ਅੰਦਰ ਇੱਕ ਨਿਰਧਾਰਿਤ ਬੈਂਕ ਅਕਾਉਂਟ ਦੇ ਜ਼ਰੀਏ ਹੀ ਭਨਾਇਆ ਜਾ ਸਕੇਗਾ। ਜ਼ਿਗਕਰਯੋਗ ਹੈ ਕਿ ਵਿੱਤ ਮੰਤਰੀ ਸ੍ਰੀ ਅਰੁਣ ਜੇਤਲੀ ਨੇ ਪਿਛਲੇ ਸਾਲ 2017-18 ਦੇ ਆਣ ਬਜਟ ’ਚ ਰਾਜਸੀ ਪਾਰਟੀਆਂ ਨੂੰ ਦਿੱਤੀ ਜਾਣ ਵਾਲੀ ਫੰਡਿੰਗ ਦੇ ਨਿਯਮਾਂ ਵਿੱਚ ਬਦਲਾਅ ਕਰਨ ਦਾ ਐਲਾਨ ਕੀਤਾ ਸੀ। ਸਰਕਾਰ ਦਾ ਕਹਿਣਾ ਸੀ ਕਿ ਉਹ ਇਸ ਸਬੰਧੀ ਆਰਬੀਆਈ ਦੇ ਐਕਟ ਵਿੱਚ ਵੀ ਬਦਲਾਅ ਕਰੇਗੀ। ਇਸ ਤਹਿਤ ਰਾਜਸੀ ਪਾਰਟੀਆਂ ਕਿਸੇ ਇੱਕ ਸ਼ਖਸ ਤੋਂ ਸਿਰਫ ਦੋ ਹਜ਼ਾਰ ਰੁਪਏ ਕੈਸ਼ ਪੇਮੈਂਟ ਲੈ ਸਕੇਗੀ। ਇਹ ਵੀ ਕਿਹਾ ਗਿਆ ਸੀ ਕਿ ਜ਼ਿਆਦਾ ਚੋਣ ਫੰਡ ਲਈ ਇਲੈਕਟ੍ਰੋ ਬਾਂਡ ਲਿਆਂਦੇ ਜਾਣਗੇ। ਸਰਕਾਰ ਦੀ ਤਰਫੋਂ ਇਹ ਵੀ ਕਿਹਾ ਗਿਆ ਸੀ ਕਿ ਚੈਕ ਅਤੇ ਡਰਾਫਟ ਦੇ ਜ਼ਰੀਏ ਰਾਜਸੀ ਪਾਰਟੀਆਂ ਨੂੰ ਦਿੱਤੇ ਜਾਣ ਵਾਲੇ ਚੰਦੇ ’ਤੇ ਕੋਈ ਰੋਕ ਨਹੀਂ ਲਗਾਈ ਜਾਵੇਗੀ।