ਸਾਦਿਕ, 1 ਜਨਵਰੀ (ਗੁਰਵਿੰਦਰ ਔਲਖ)-ਸੜਕ ਦੀ ਚੌੜਾਈ ਵਧਾਏ ਜਾਣ ਦੇ ਚੱਲ ਰਹੇ ਚਰਚਿਆਂ ਕਾਰਨ ਅੱਡਾ ਸਾਦਿਕ ਵਿਖੇ ਵੱਸਦੇ ਲੋਕਾਂ ਵਿਚ ਇਹ ਚਿੰਤਾ ਦਾ ਵਿਸ਼ਾ ਬਣਿਆ ਹੋਇਆ ਸੀ ਕਿ ਜੇਕਰ ਇੱਥੋਂ ਸੜਕ ਨਿਕਲ ਗਈ ਤਾਂ ਉਹ ਲੁੱਟੇ ਪੁੱਟੇ ਜਾਣਗੇ ਤੇ ਉਹਨਾਂ ਦਾ ਮੁੜ ਵਸੇਬਾ ਹੋਣਾ ਮੁਸ਼ਕਿਲ ਹੋ ਜਾਵੇਗਾ ਕਿਉਂਕਿ ਬੜਾ ਲੰਮਾਂ ਸੰਘਰਸ਼ ਕਰਨ ਤੋਂ ਬਾਅਦ ਹੀ ਲੋਕਾਂ ਨੇ ਆਪੋ ਆਪਣੇ ਕਾਰੋਬਾਰ ਚਲਾਏ ਹਨ ਨੂੰ ਧਿਆਨ ’ਚ ਰੱਖਦਿਆਂ ਇੱਥੋਂ ਨਿਕਲਣ ਵਾਲੀ ਸੜਕ ਹੁਣ ਬਾਈਪਾਸ ਹੋ ਕੇ ਨਿਕਲੇਗੀ। ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਵਿਧਾਇਕ ਕੁਸ਼ਲਦੀਪ ਸਿੰਘ ਢਿੱਲੋਂ ਨੇ ਸਾਦਿਕ ਵਾਸੀਆਂ ਨੂੰ ਨਵੇਂ ਦਾ ਤੋਹਫਾ ਦਿੰਦਿਆਂ ਕਿਹਾ ਕਿ ਸਰਕਾਰਾਂ ਦਾ ਕੰਮ ਲੋਕਾਂ ਨੂੰ ਵਸਾਉਣਾ ਹੁੰਦਾ ਹੈ ਤੇ ਸਰਕਾਰ ਕਦੇ ਵੀ ਕਿਸੇ ਨੂੰ ੳਜਾੜਦੀ ਨਹੀਂ ਬਲਕਿ ਉਸ ਮੁਸ਼ਕਿਲ ਦਾ ਹੱਲ ਕੱਢਦੀ ਹੈ ਤੇ ਇੱਥੇ ਬਾਈਪਾਸ ਬਣਨ ਨਾਲ ਲੋਕਾਂ ਦੀ ਇਹ ਮੁਸ਼ਕਿਲ ਦੂਰ ਹੋ ਜਾਵੇਗੀ।
ਇਸ ਸਮੇਂ ਸ਼ੇਰਬਾਜ਼ ਸਿੰਘ ਕਿੰਗਰਾ, ਸ਼ਿਵਰਾਜ ਸਿੰਘ ਢਿੱਲੋਂ, ਦੀਪਕ ਕੁਮਾਰ ਸੋਨੂੰ, ਸੁਖਵਿੰਦਰ ਸਿੰਘ ਢਿੱਲੋਂ, ਸੁਖਬੀਰ ਮਰਾੜ੍ਹ, ਮਦਨ ਲਾਲ ਨਰੂਲਾ, ਗੁਰਦੀਪ ਸਿੰਘ ਢਿੱਲੋਂ ਅਤੇ ਪ੍ਰੇਮ ਕੁਮਾਰ ਮੌਂਗਾ (ਤਿੰਨੇਂ ਪੰਚ), ਜਗਦੇਵ ਸਿੰਘ ਸੰਧੂ, ਸੁਖਦੇਵ ਸਿੰਘ ਬਰਾੜ, ਸੁਮਨ ਮਦਾਨ, ਸੁਰਿੰਦਰ ਸੇਠੀ, ਬਲਰਾਜ ਮਾਨਕਟਾਲਾ, ਪੱਪੂ ਅਰੋੜਾ, ਸ਼ਾਮ ਸੁੰਦਰ, ਅਪਾਰ ਸੰਧੂ, ਸੰਦੀਪ ਸੇਠੀ, ਭਗਵੰਤ ਸਿੰਘ ਢਿੱਲੋਂ, ਗੁਰਚੰਦ ਸਿੰਘ ਮੁਮਾਰਾ, ਲਲਿਤ ਬਾਂਸਲ ਆਦਿ ਵੀ ਹਾਜ਼ਰ ਸਨ।