May 16, 2026 7:44 pm

ਕਰਜ਼ਾ ਮੁਆਫ਼ੀ ਬਾਰੇ ਜਾਰੀ ਲਿਸਟਾਂ ’ਚ ਕੀਤੀ ਕਾਣੀ ਵੰਡ : ਕਿਸਾਨ ਆਗੂ

ਸ੍ਰੀ ਮੁਕਤਸਰ ਸਾਹਿਬ, 1 ਜਨਵਰੀ (ਸੁਰਿੰਦਰ ਚੱਠਾ)-ਅੱਜ ਪੰਜਾਬ ਸਰਕਾਰ ਦੇ ਦਿਸ਼ਾ ਨਿਰਦੇਸ਼ਾਂ ਤੇ ਕੁਆ: ਸੁਸਾਇਟੀਆਂ ਦੇ ਕਰਜਦਾਰ ਉਨ੍ਹਾਂ ਕਿਸਾਨਾਂ ਦੀਆਂ ਲਿਸਟਾਂ ਸਥਾਨਕ ਸੁਸਾਇਟੀਆਂ ਦੇ ਨੋਟਿਸ ਬੋਰਡਾਂ ਤੇ ਲਗਾਈਆਂ ਗਈਆਂ ਹਨ। ਇਸੇ ਕੜੀ ਅਧੀਨ ਪਿੰਡ ਭੁੱਟੀਵਾਲਾ ਅਤੇ ਖਿੜਕੀਆਂਵਾਲਾ ਦੀ ਕੁਆ: ਵਿੱਚ ਵੀ ਇੱਕ ਲਿਸਟ ਲਗਾਈ ਗਈ ਹੈ, ਉਸ ਲਿਸਟ ਦੇ ਲਗਦਿਆਂ ਹੀ ਕਿਸਾਨ ਹੈਰਾਨ ਰਹਿ ਗਏ ਹਨ ਕਿਉਂਕਿ ਲਿਸਟ ਵਿੱਚ ਉਨ੍ਹਾਂ ਕਿਸਾਨਾਂ ਦੇ ਨਾਮ ਹਨ, ਜਿਨ੍ਹਾਂ ਨੂੰ ਇਹ ਮੁਆਫੀ ਦਿੱਤੀ ਹੀ ਨਹੀਂ ਜਾ ਸਕਦੀ। ਕਿਸੇ ਵੀ ਗਰੀਬ ਅਤੇ ਲੋੜਵੰਦ ਕਿਸਾਨ ਦਾ ਨਾਮ ਇਸ ਲਿਸਟ ਵਿੱਚ ਨਹੀਂ ਹੈ। ਇਸ ਬਾਰੇ ਸਾਡੇ ਪੱਤਰਕਾਰ ਨਾਲ ਗੱਲਬਾਤ ਕਰਦਿਆਂ ਕਿਸਾਨ ਆਗੁੂ ਗਿਆਨ ਸਿੰਘ ਭੁੱਟੀਵਾਲਾ ਨੇ ਦੱਸਿਆ ਕਿ ਪੜਤਾਲ ਕਰਨ ਤੇ ਪਤਾ ਲੱਗਾ ਹੈ ਕਿ ਅਫਸਰਸ਼ਾਹੀ ਦੀ ਦਖਲਅੰਦਾਜੀ ਕਾਰਨ ਅਤੇ ਸਿਆਸੀ ਦਬਾਅ ਤੇ ਚਲਦਿਆਂ ਇਸ ਲਿਸਟ ਵਿੱਚ ਕਿਸਾਨਾਂ ਦੀ ਕਾਣੀ ਵੰਡ ਕੀਤੀ ਗਈ ਹੈ। ਸਥਾਨਕ ਕਾਂਗਰਸੀ ਨੇਤਾ ਨਾਲ ਮੇਲਜੋਲ ਰੱਖਣ ਵਾਲੇ ਕਿਸਾਨਾਂ ਦਾ ਨਾਮ ਇਸ ਲਿਸਟ ਵਿੱਚ ਪਾਇਆ ਗਿਆ ਸੀ ਜਦ ਕਿ ਅਕਾਲੀ ਦਲ ਅਤੇ ਆਮ ਆਦਮੀ ਪਾਰਟੀ ਦੇ ਹਮਾਇਤੀ ਕਿਸਾਨਾਂ ਨੂੰ ਨਜ਼ਰਅੰਦਾਜ਼ ਕੀਤਾ ਗਿਆ ਹੈ। ਕਿਸਾਨ ਆਗੂ ਨੇ ਕਿਹਾ ਕਿ ਜੇਕਰ ਪ੍ਰਸ਼ਾਸ਼ਨ ਨੇ ਗਰੀਬ ਕਿਸਾਨਾਂ ਦਾ ਹੱਕ ਮਾਰਨ ਦੀ ਕੋਸ਼ਿਸ਼ ਕੀਤੀ ਅਤੇ ਜਾਰੀ ਕੀਤੀ ਲਿਸਟ ਨੂੰ ਸੁਧਾਰਿਆ ਨਾ ਗਿਆ ਤਾਂ ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂਪੁਰ ਇਸ ਕਾਣੀ ਵੰਡ ਦੇ ਖਿਲਾਫ ਵੱਡੀ ਸੰਘਰਸ਼ ਸ਼ੁਰੂ ਕਰਨ ਲਈ ਮਜਬੂਰ ਹੋਵੇਗੀ। ਇਸ ਸਮੇਂ ਉਨ੍ਹਾਂ ਦੇ ਨਾਲ ਕਈ ਆਹੁੱਦੇਦਾਰ ਅਤੇ ਯੂਨੀਅਨ ਦੇ ਵਰਕਰ ਹਾਜ਼ਰ ਸਨ।

Send this to a friend