May 16, 2026 7:44 pm

ਨਵੇਂ ਸਾਲ ਦੀ ਖੁਸ਼ੀ ’ਚ ਗੁਰਦੁਆਰਾ ਸ੍ਰੀ ਗੁਰੁ ਸਿੰਘ ਸਭਾ ਵਿਖੇ ਗੁਰਮਤਿ ਸਮਾਗਮ

ਜਲੰਧਰ, 1 ਜਨਵਰੀ (ਪੰਜਾਬ ਟਾਇਮਜ਼ ਬਿਊਰੋ)-ਗੁਰਦੁਆਰਾ ਸ੍ਰੀ ਗੁਰੁ ਸਿੰਘ ਸਭਾ (ਰਜਿ.) ਮਾਡਲ ਟਾਊਨ ਜਲੰਧਰ ਦੀ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸ. ਅਜੀਤ ਸਿੰਘ ਸੇਠੀ ਦੀ ਅਗਵਾਈ ਹੇਠ ਨਵੇਂ ਸਾਲ ਦੀ ਖੁਸ਼ੀ ਵਿੱਚ ਵਿਸ਼ੇਸ਼ ਗੁਰਮਤਿ ਸਮਾਗਮ ਕਰਵਾਇਆ ਗਿਆ।ਜਿਸ ਵਿੱਚ ਗਿਆਨੀ ਅਜੀਤ ਸਿੰਘ ਰਤਨ ਨੇ ਗੁਰਬਾਣੀ ਦੇ ਸ਼ਬਦਾਂ ਦੀ ਵਿਆਖਿਆ ਕਰ ਕੇ ਗੁਰੁ ਗ੍ਰੰਥ ਸਾਹਿਬ ਜੀ ਨਾਲ ਜੋੜਿਆ।ਇਸ ਵਿਸ਼ੇਸ਼ ਗੁਰਮਤਿ ਸਮਾਗਮ ਵਿੱਚ ਭਾਈ ਕਰਮਜੀਤ ਸਿੰਘ ਜੀ, ਹਜ਼ੂਰੀ ਰਾਗੀ ਸ੍ਰੀ ਦਰਬਾਰ ਸਾਹਿਬ, ਅੰਮ੍ਰਿਤਸਰ, ਭਾਈ ਜਗਦੇਵ ਸਿੰਘ ਜੀ, ਗੋਪਾਲ ਨਗਰ ਵਾਲੇਆ ਨੇ ਗੁਰਬਾਣੀ ਦੇ ਰਸ-ਭਿੰਨੇ ਕੀਰਤਨ ਨਾਲ ਸੰਗਤਾਂ ਨੂੰ ਨਿਹਾਲ ਕੀਤਾ।ਸ੍ਰੀ ਗੁਰੂ ਗ੍ਰੰਥ ਸਾਹਿਬ ਬਹੁਤ ਹੀ ਸੁੰਦਰ ਫੁਲਾਂ ਨਾਲ ਸਜਾਈ ਹੋਈ ਪਾਲਕੀ ਵਿੱਚ ਗੁਰਦੁਆਰਾ ਸਾਹਿਬ ਵਿੱਖੇ ਸੁਸ਼ੋਭਿਤ ਸਨ।ਇਸ ਸਮੇਂ ਭਾਰੀ ਗਿਣਤੀ ਵਿੱਚ ਸੰਗਤਾਂ ਕੀਰਤਨ ਸਰਵਣ ਕਰਨ ਲਈ ਆਈਆਂ।ਇਸ ਮੋਕੇ ਸ. ਰਜਿੰਦਰ ਸਿੰਘ ਜੀ, ਡੀ. ਸੀ. ਪੀ ਜਲੰਧਰ ਨੇ ਵਿਸ਼ੇਸ਼ ਤੋਰ ਤੇ ਹਾਜਰੀ ਭਰੀ।ਇਸ ਮੌਕੇ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸ. ਅਜੀਤ ਸਿੰਘ ਸੇਠੀ, ਸ. ਮਹਿੰਦਰਜੀਤ ਸਿੰਘ, ਸ. ਕੰਵਲਜੀਤ ਸਿੰਘ ਕੋਛੜ, ਸ. ਪਰਮਪ੍ਰੀਤ ਸਿੰਘ ਸੋਨੂੰ, ਸ. ਗਗਨਦੀਪ ਸਿੰਘ ਸੇਠੀ, ਸ. ਸੁਰਜੀਤ ਸਿੰਘ ਅਰੋੜਾ, ਸ. ਕੁਲਤਾਰਨ ਸਿੰਘ ਅਨੰਦ, ਸ. ਤੇਜਦੀਪ ਸਿੰਘ ਸੇਠੀ, ਸ. ਐਚ ਐਸ ਭਸੀਨ, ਸ. ਭੁਪਿੰਦਰ ਸਿੰਘ ਵੀ ਹਾਜ਼ਰ ਸਨ।
ਗਰੂ ਗ੍ਰੰਥ ਸਾਹਿਬ ਉ¤ਪਰ ਫੁਲਾਂ ਦੀ ਵਰਖਾ ਕਿਤੀ ਗਈ। ਗੁਰਦੁਆਰਾ ਸਾਹਿਬ ਨੂੰ ਰੰਗ ਬਰੰਗਿਆ ਰੋਸ਼ਨੀ ਨਾਲ ਸਜਾਇਆ ਗਿਆ ਸੀ।ਇਸ ਸਮੇਂ ਦੁੱਧ ਅਤੇ ਮਿਠਿਆਈਆਂ ਦਾ ਲੰਗਰ ਵਰਤਾਇਆ ਗਿਆ

Send this to a friend