May 16, 2026 8:48 pm

ਨਵਾਂ ਸਾਲ ਲਾਇਲਪੁਰ ਖ਼ਾਲਸਾ ਕਾਲਜ ਲਈ ਤਰੱਕੀ ਦੇ ਨਵੇਂ ਅਵਸਰ ਲੈ ਕੇ ਆਵੇਗਾ : ਪ੍ਰਿੰਸੀਪਲ ਡਾ. ਸਮਰਾ

ਜਲੰਧਰ, 1 ਜਨਵਰੀ (ਪੰਜਾਬ ਟਾਇਮਜ਼ ਬਿਊਰੋ)-ਉ¤ਤਰੀ ਭਾਰਤ ਦੀ ਸਿਰਮੌਰ ਵਿਦਿਅਕ ਸੰਸਥਾ ਲਾਇਲਪੁਰ ਖ਼ਾਲਸਾ ਕਾਲਜ, ਜਲੰਧਰ ਦੇ ਪੋਸਟ ਗ੍ਰੈਜੂਏਟ ਪੰਜਾਬੀ ਵਿਭਾਗ ਨੇ ਪੰਜਾਬੀ ਸਾਹਿਤ ਸਭਾ, ਪੰਜਾਬੀ ਲੋਕਧਾਰਾ ਤੇ ਸਭਿਆਚਾਰ ਅਧਿਐਨ ਕੇਂਦਰ ਦੇ ਸਹਿਯੋਗ ਨਾਲ ਨਵੇਂ ਸਾਲ ਦੀ ਪੂਰਵ ਸੰਧਿਆ ਦੇ ਅਵਸਰ ’ਤੇ ਇਕ ਰੰਗਾਰੰਗ ਪ੍ਰੋਗਰਾਮ ਦਾ ਆਯੋਜਨ ਕਾਲਜ ਦੇ ਆਡੀਟੋਰਿਅਮ ਵਿਚ ਕੀਤਾ ਜਿਸ ਵਿਚ ਕਾਲਜ ਦੇ ਪ੍ਰਿੰਸੀਪਲ ਡਾ. ਸਮਰਾ, ਸ. ਜਸਪਾਲ ਸਿੰਘ ਵੜੈਚ (ਜੁਆਇੰਟ ਸੈਕੇਟਰੀ ਗਵਰਨਿੰਗ ਕੌਂਸਿਲ), ਅਧਿਆਪਕ ਸਾਹਿਬਾਨ, ਨਾਨ-ਟੀਚਿੰਗ ਸਟਾਫ਼ ਅਤੇ ਵਿਦਿਆਰਥੀਆਂ ਤੋਂ ਇਲਾਵਾ ਹੋਰ ਪਤਵੰਤੇ ਸਜੱਣਾਂ ਨੇ ਬੜੇ ਉਤਸ਼ਾਹ ਨਾਲ ਸ਼ਿਰਕਤ ਕੀਤੀ। ਕਾਲਜ ਦੇ ਯੁਵਾ ਭਲਾਈ ਵਿਭਾਗ ਦੇ ਵਿਦਿਆਰਥੀ ਕਲਾਕਾਰਾਂ ਨੇ ਆਪਣੀਆਂ ਗੀਤ, ਗਜ਼ਲ ਗਾਇਨ ਤੇ ਵਿਭਿੰਨ ਨ੍ਰਿਤ ਸ਼ੈਲੀਆਂ ਤੇ ਆਧਾਰਤ ਪੇਸ਼ਕਾਰੀਆਂ ਨਾਲ ਜਿਥੇ ਦਰਸ਼ਕਾਂ ਦਾ ਭਰਪੂਰ ਮੰਨੋਰੰਜਨ ਕੀਤਾ ਉਥੇ ਪੰਜਾਬੀ ਸਮਾਜ ਦੇ ਵਿਭਿੰਨ ਪਹਿਲੂਆਂ ਵਿੱਚ ਉਪਰਾਮਤਾ ਪੈਦਾ ਕਰਨ ਵਾਲੇ ਰੁਝਾਨਾ ਪ੍ਰਤੀ ਜਾਗਰੂਕਤਾ ਭਰਪੂਰ ਸੰਦੇਸ਼ ਦੇ ਕੇ ਨਰੋਏ ਸਮਾਜ ਦੀ ਸਿਰਜਣਾ ਪ੍ਰਤੀ ਵਚਨ ਬਧਤਾ ਦੀ ਲੋੜ ਵੱਲ ਧਿਆਨ ਦਿਵਾਇਆ।ਇਸ ਮੌਕੇ ਤੇ ਕਾਲਜ ਦੀ ਭੰਗੜਾ ਟੀਮ ਅਤੇ ਟੀਮ ਦੇ ਇੰਚਾਰਜ ਪ੍ਰੋ. ਪਲਵਿੰਦਰ ਸਿੰਘ ਨੂੰ ਵਿਸ਼ੇਸ਼ ਤੌਰ ਤੇ ਸਨਮਾਨਤ ਕੀਤਾ ਗਿਆ। ਇਸ ਮੌਕੇ ਤੇ ਕਾਲਜ ਦੇ ਪ੍ਰਿੰਸੀਪਲ ਡਾ. ਗੁਰਪਿੰਦਰ ਸਿੰਘ ਸਮਰਾ ਨੇ ਸਭ ਨੂੰ ਨਵੇਂ ਸਾਲ ਦੀ ਆਮਦ ਤੇ ਵਧਾਈਆਂ ਤੇ ਸ਼ੁੱਭ ਕਾਮਨਾਵਾਂ ਦਿੰਦਿਆਂ ਕਿਹਾ ਕਿ ਉਹਨਾਂ ਉਮੀਦ ਹੀ ਨਹੀਂ ਸਗੋਂ ਪੂਰਨ ਵਿਸ਼ਵਾਸ ਹੈ ਕਿ ਆਉਣ ਵਾਲਾ ਸਾਲ 2018 ਵੀ ਲਾਇਲਪੁਰ ਖ਼ਾਲਸਾ ਕਾਲਜ ਅਤੇ ਇਸ ਨਾਲ ਸੰਬੰਧਿਤ ਵਿਦਿਅਕ ਸੰਸਥਾਵਾਂ ਲਈ ਪਿਛਲੇ ਸਾਲਾਂ ਵਾਂਗ ਹੀ ਖੁਸ਼ੀਆਂ, ਤਰੱਕੀਆਂ ਤੇ ਪ੍ਰਾਪਤੀਆਂ ਭਰਿਆ ਸਾਲ ਸਾਬਿਤ ਹੋਵੇਗਾ ਅਤੇ ਅਸੀਂ ਸਭ ਮਿਲ ਕੇ ਕਾਲਜ ਦੀ ਗਵਰਨਿੰਗ ਕੌਂਸਿਲ ਦੇ ਪ੍ਰਧਾਨ ਸਰਦਾਰਨੀ ਬਲਬੀਰ ਕੌਰ ਤੇ ਉਹਨਾਂ ਦੇ ਸਾਥੀ ਮੈਂਬਰਾਨ ਦੀ ਅਗਵਾਈ ਵਿਚ ਆਪਣੀ ਸੰਸਥਾ ਦੀ ਸ਼ਾਨ ਨੂੰ ਹੋਰ ਬੁਲੰਦੀ ਪ੍ਰਦਾਨ ਕਰਨ ਵਿਚ ਕਾਮਯਾਬ ਹੋਵਾਂਗੇ। ਸਮਾਗਮ ਦੇ ਸਮਾਪਨ ਸਮੇ ਪੰਜਾਬੀ ਵਿਭਾਗ ਦੇ ਮੁੱਖੀ ਪ੍ਰੋ. ਗੋਪਾਲ ਸਿੰਘ ਬੁੱਟਰ ਨੇ ਇਸ ਸਮਾਗਮ ਦੀ ਸਫਲਤਾ ਲਈ ਸਹਿਯੋਗ ਦੇਣ ਵਾਲੇ ਅਧਿਆਪਕ ਸਾਹਿਬਾਨ ਅਤੇ ਸਮੂਹ ਦਰਸ਼ਕਾਂ ਦਾ ਧੰਨਵਾਦ ਕੀਤਾ।

Send this to a friend