May 2, 2026 1:10 am

ਭਾਰਤ-ਪਾਕਿ ਸਰਹੱਦ ’ਤੇ ਬੀ.ਐ¤ਸ.ਐ¤ਫ. ਵੱਲੋਂ 20 ਕਰੋੜ ਦੀ ਹੈਰੋਇਨ ਕਾਬੂ

image ਫਿਰੋਜ਼ਪੁਰ, 18 ਜਨਵਰੀ (ਮਨੋਹਰ ਲਾਲ)- ਫਿਰੋਜ਼ਪੁਰ ਵਿੱਚ ਅੰਤਰਰਾਸ਼ਟਰੀ ਬਾਰਡਰ ਭਾਰਤ-ਪਾਕਿ ਤੇ ਕਮਾਂਡਿੰਗ ਅਫਸਰ ਸ਼੍ਰੀ ਪੇ ਕੇ ਰਾਠੌਰ ਦੀ ਅਗਵਾਈ ਹੇਠ ਬੀ.ਐ¤ਸ.ਐ¤ਫ. ਦੀ 143 ਬਟਾਲੀਅਨ ਨੇ 4 ਕਿੱਲੋ ਹੈਰੋਇਨ ਫੜ੍ਹੀ ਹੈ, ਜਿਸ ਦੀ ਅੰਤਰਰਾਸ਼ਟਰੀ ਬਾਜ਼ਾਰ ਵਿੱਚ ਕੀਮਤ ਕਰੀਬ 20 ਕਰੋੜ ਰੁਪਏ ਹੈ। ਇਹ ਜਾਣਕਾਰੀ ਦਿੰਦੇ ਹੋਏ ਡੀ.ਆਈ.ਜੀ.ਬੀ.ਐ¤ਸ.ਐ¤ਫ. ਫਿਰੋਜ਼ਪੁਰ ਸ਼੍ਰੀ ਰਵੀ ਜੋਜਫ ਲੋਕੂ ਨੇ ਦੱਸਿਆ ਕਿ ਵਧਦੇ ਕੋਹਰੇ ਨੂੰ ਦੇਖਦਿਆਂ ਹੋਇਆ ਸਰਹੱਦ ’ਤੇ ਬੀ.ਐ¤ਸ.ਐ¤ਫ. ਵੱਲੋਂ ਸੁਰੱਖਿਆ ਨੂੰ ਲੈ ਕੇ ਕੜੇ ਪ੍ਰਬੰਧ ਕੀਤੇ ਗਏ ਹਨ ਅਤੇ ਬੀਤੀ ਰਾਤ ਕਰੀਬ 22.50 ਵਜੇ ਬੀ ਐਸ ਐਫ ਜਵਾਨਾਂ ਨੇ ਪਾਕਿਸਤਾਨ ਦੇ ਵੱਲੋਂ ਹਿਲਜੁਲ ਹੁੰਦਿਆਂ ਦੇਖੀ ਅਤੇ ਸਰਹੱਦ ਦੇ ਵੱਲ ਵੱਧ ਰਹੇ 2 ਸਮੱਗਲਰਾਂ ਨੂੰ ਲਲਕਾਰਿਆ ਪਰ ਉਹ ਨਹੀਂ ਰੁਕੇ ਤਾਂ ਬੀ.ਐ¤ਸ.ਐ¤ਫ. ਨੇ ਗੋਲੀ ਚਲਾਈ ਅਤੇ ਪੈਰਾ ਬੰਬ ਸੁੱਟਿਆ। ਉਨ੍ਹਾਂ ਨੇ ਦੱਸਿਆ ਕਿ ਭੱਜਦਿਆਂ ਹੋਇਆ ਪਾਕਿ ਸਮੱਗਲਰਾਂ ਵੱਲੋਂ ਭਾਰਤੀ ਸੀਮਾ ਤੇ ਕੁਝ ਸਮਾਨ ਸੁੱਟਿਆ ਗਿਆ ਅਤੇ ਬੀ.ਐ¤ਸ.ਐ¤ਫ. ਵਲੋਂ ਸਰਚ ਕਰਨ ’ਤੇ ਜਵਾਨਾਂ ਨੂੰ ਇੱਕ-ਇੱਕ ਕਿਲੋ ਦੇ 4 ਪੈਕਟ ਹੈਰੋਇਨ ਦੇ ਮਿਲੇ। ਉਨ੍ਹਾਂ ਨੇ ਦੱਸਿਆ ਕਿ ਪਾਕਿ ਅਤੇ ਭਾਰਤੀ ਸਮੱਗਲਰਾਂ ਦਾ ਪਤਾ ਲਗਾਉਣ ਦੇ ਲਈ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

Send this to a friend