ਤਪਾ ਮੰਡੀ, 18 ਜਨਵਰੀ (ਖੁਸ਼ਦੀਪ ਗਰਗ)- ਸਥਾਨਕ ਢਿੱਲਵਾਂ ਰੋਡ ’ਤੇ ਸਥਿਤ ਸਬ-ਡਵੀਜਨਲ ਤਪਾ ਦਾ ਸਿਵਲ ਹਸਪਤਾਲ ਜਿਸਦਾ ਕੁਝ ਦਿਨ ਪਹਿਲਾ ਹੀ ਪੰਜਾਬ ਦੇ ਸਿਹਤ ਮੰਤਰੀ ਸੁਰਜੀਤ ਕੁਮਾਰ ਜਿਆਣੀ ਵੱਲੋ ਉਦਘਾਟਨ ਕੀਤਾ ਗਿਆ ਸੀ ਨੇ ਆਪਣੇ ਰੰਗ ਦਿਖਾਉਣੇ ਸ਼ੁਰੂ ਕੀਤੇ। ਸਿਵਿਲ ਹਸਪਤਾਲ ਦੇ ਜੱਚਾ ਬੱਚਾ ਕੇਂਦਰ ਜੋ ਹਸਪਤਾਲ ਦੀ ਪਹਿਲੀ ਮੰਜਲ’ਤੇ ਸਥਿਤ ਹੈ ਦੇ ਨਰਸਰੀ ਵਾਰਡ ਵਿੱਚ ਪਾਣੀ ਦੀ ਖੜੋਤ ਹੋਣ ਕਾਰਨ ਮਰੀਜਾਂ ਅਤੇ ਲੋਕਾਂ ਤੋ ਕਈ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਅੱਜ ਜਦੋਂ ਪੱਤਰਕਾਰਾਂ ਦੀ ਟੀਮ ਨੇ ਇਸ ਸੰਬੰਧੀ ਸੂਚਨਾ ਮਿਲਣ ’ਤੇ ਹਸਪਤਾਲ ਦਾ ਦੌਰਾ ਕੀਤਾ ਤਾਂ ਵੇਖਿਆ ਕਿ ਪਹਿਲੀ ਮੰਜਲ ’ਤੇ ਸਥਿਤ ਜੱਚਾ ਬੱਚਾ ਕੇਂਦਰ ਦੇ ਸਾਰੇ ਨਰਸਰੀ ਵਾਰਡ ਵਿੱਚ ਪਾਣੀ ਰੁਕਿਆ ਹੋਇਆ। ਇਸ ਸਬੰਧੀ ਜਦੋਂ ਸੀਨਅਰ ਮੈਡੀਕਲ ਅਧਿਕਾਰੀ ਰਾਜ ਕੁਮਾਰ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਸੀਵਰੇਜ ਦੀ ਸਮੱਸਿਆ ਹੋਣ ਕਾਰਨ ਇੱਥੇ ਪਾਣੀ ਰੁਕਿਆ ਹੋਇਆ ਹੈ, ਜਿਸਨੂੰ ਛੇਤੀ ਹੀ ਠੀਕ ਕਰਵਾਕੇ ਲੋਕਾਂ ਦੀ ਮੁਸ਼ਕਿਲ ਨੂੰ ਦੂਰ ਕਰ ਦਿੱਤਾ ਜਾਵੇਗਾ।