ਬਟਾਲਾ, 1 ਜਨਵਰੀ (ਅਰਵਿੰਦਰ ਮਠਾਰੂ)- ਪੰਜਾਬ ਸਰਕਾਰ ਨੇ ਮਹਿਲਾਵਾਂ ਨੂੰ ਜਣੇਪੇ ਦੌਰਾਨ ਅੰਸ਼ਕ ਲਾਭ ਦੇਣ ਦੇ ਮਨੋਰਥ ਨਾਲ ਪ੍ਰਧਾਨ ਮੰਤਰੀ ਮਾਤਰ ਵੰਦਨਾ ਯੋਜਨਾ ਲਾਗੂ ਕਰਨ ਦਾ ਫੈਸਲਾ ਕੀਤਾ ਹੈ, ਜਿਸ ਤਹਿਤ 1 ਜਨਵਰੀ 2017 ਤੋਂ ਬਾਅਦ ਜਨਮੇ ਪਹਿਲੇ ਬ¤ਚੇ ਲਈ ਹਰੇਕ ਮਾਂ ਨੂੰ ਪੰਜ ਹਜ਼ਾਰ ਰੁਪਏ ਤ¤ਕ ਦੀ ਰਾਸ਼ੀ ਦਿ¤ਤੀ ਜਾਵੇਗੀ।ਇਹ ਜਾਣਕਾਰੀ ਦਿੰਦੇ ਹੋਏ ਹਲਕਾ ਸ੍ਰੀ ਹਰਗੋਬਿੰਦਪੁਰ ਦੇ ਵਿਧਾਇਕ ਸ. ਬਲਵਿੰਦਰ ਸਿੰਘ ਲਾਡੀ ਨੇ ਦ¤ਸਿਆ ਕਿ ਇਸ ਯੋਜਨਾ ਤਹਿਤ 1 ਜਨਵਰੀ 2017 ਤੋਂ ਬਾਅਦ ਜਨਮੇ ਪਹਿਲੇ ਬ¤ਚੇ ਲਈ ਹਰੇਕ ਮਾਂ ਇਹ ਰਾਹਤ ਰਾਸ਼ੀ ਲੈਣ ਲਈ ਯੋਗ ਹੋਵੇਗੀ। ਉਨ੍ਹਾਂ ਦ¤ਸਿਆ ਕਿ ਪੰਜ ਹਜ਼ਾਰ ਰੁਪਏ ਦੀ ਰਾਹਤ ਰਾਸ਼ੀ ਤਿੰਨ ਕਿਸ਼ਤਾਂ ਵਿ¤ਚ ਦਿ¤ਤੀ ਜਾਵੇਗੀ ਅਤੇ ਇਸ ਵਿ¤ਤੀ ਇਮਦਾਦ ਨੂੰ ਪ੍ਰਾਪਤ ਕਰਨ ਲਈ ਆਮਦਨ ਦੀ ਕਿਸੇ ਤਰ੍ਹਾਂ ਦੀ ਕੋਈ ਵੀ ਹ¤ਦ ਜਾਂ ਮਾਪਦੰਡ ਨਹੀਂ ਹੋਵੇਗਾ। ਉਨ੍ਹਾਂ ਦ¤ਸਿਆ ਕਿ ਇਸ ਸਕੀਮ ਤਹਿਤ ਇਕ ਹਜ਼ਾਰ ਰੁਪਏ ਦੀ ਪਹਿਲੀ ਕਿਸ਼ਤ ਗਰਭਵਤੀ ਹੋਣ ਉਤੇ ਰਜਿਸਟਰੇਸ਼ਨ ਕਰਵਾਉਣ ਸਮੇਂ ਹੀ ਦਿ¤ਤੀ ਜਾਵੇਗੀ, ਜਦੋਂ ਕਿ ਦੋ ਹਜ਼ਾਰ ਰੁਪਏ ਦੀ ਦੂਜੀ ਕਿਸ਼ਤ ਗਰਭਵਤੀ ਹੋਣ ਤੋਂ ਛੇ ਮਹੀਨੇ ਬਾਅਦ ਜਣੇਪਾ ਪੂਰਵ ਜਾਂਚ ਕਰਵਾਉਣ ਸਮੇਂ ਦਿ¤ਤੀ ਜਾਵੇਗੀ। ਇਸੇ ਤਰ੍ਹਾਂ ਦੋ ਹਜ਼ਾਰ ਰੁਪਏ ਦੀ ਤੀਜੀ ਕਿਸ਼ਤ ਬ¤ਚੇ ਦਾ ਜਨਮ ਹੋਣ ਉਪਰੰਤ ਬ¤ਚੇ ਦਾ ਪਹਿਲਾ ਟੀਕਾਕਰਨ ਹੋਣ ਸਮੇਂ ਮੁਹ¤ਈਆ ਕਰਵਾਈ ਜਾਵੇਗੀ।ਵਿਧਾਇਕ ਸ. ਲਾਡੀ ਨੇ ਅ¤ਗੇ ਦ¤ਸਿਆ ਕਿ ਇਸ ਸਕੀਮ ਤਹਿਤ ਲਾਭ ਪ੍ਰਾਪਤ ਕਰਨ ਲਈ ਯੋਗ ਲਾਭਪਾਤਰੀ ਆਪਣੇ ਨੇੜੇ ਦੇ ਆਂਗਨਵਾੜੀ ਕੇਂਦਰ ਵਿ¤ਚ ਆਪਣੇ ਨਾਂ ਦੀ ਰਜਿਸਟਰੇਸ਼ਨ ਕਰਵਾ ਸਕਦੇ ਹਨ।