May 16, 2026 4:03 pm

ਪਾਕਿ ਸਰਕਾਰ ਹਾਫਿਜ਼ ਸਈਦ ’ਤੇ ਸ਼ਿਕੰਜਾ ਕੱਸੇਗੀ

ਇਸਲਾਮਾਬਾਦ- ਅਮਰੀਕਾ ਦੇ ਭਾਰੀ ਦਬਾਅ ਹੇਠ ਪਾਕਿਸਤਾਨ ਦੀ ਸਰਕਾਰ ਜਮਾਤ ਉਦ ਦਾਅਵਾ ਦੇ ਮੁਖੀ ਹਾਫਿਜ਼ ਸਈਦ ’ਤੇ ਸ਼ਿਕੰਜਾ ਕੱਸਣ ਦੀ ਯੋਜਨਾ ਬਣਾ ਰਹੀ ਹੈ। ਹਾਫਿਜ਼ ਦੀ ਚੈਰਿਟੀ ਸੰਸਥਾ ਅਤੇ ਉਸ ਦੇ ਵਿੱਤੀ ਸਰੋਤਾਂ ਨੂੰ ਪਾਕਿਸਤਾਨ ਦੀ ਸਰਕਾਰ ਆਪਣੇ ਕਬਜ਼ੇ ਵਿੱਚ ਲਵੇਗੀ। ਸੂਬਾ ਸਰਕਾਰਾਂ ਅਤੇ ਸਬੰਧਿਤ ਵਿਭਾਗਾਂ ਨੂੰ ਭੇਜੇ ਗਏ ਆਪਣੇ ਸੀਕਰੇਟ ਆਰਡਰ ’ਚ ਪਾਕਿਸਤਾਨ ਦੀ ਸਰਕਾਰ ਨੇ ਇਸ ਯੋਜਨਾ ਦਾ ਜ਼ਿਕਰ ਕੀਤਾ ਹੈ। ਅਮਰੀਕਾ ਵੱਲੋਂ ਹਾਫਿਜ਼ ਸਈਦ ਨੂੰ ਦਹਿਸ਼ਤਗਰਦ ਐਲਾਨਿਆ ਹੋਇਆ ਹੈ। ਉਸ ਦੇ ਸੰਗਠਨ ਜਮਾਤ ਉਦ ਦਾਅਵਾ ਅਤੇ ਚੈਰਿਟੀ ਫਲਾਹ-ਏ-ਇਨਸਾਨੀਅਤ ਨੂੰ ਵੀ ਟੈਰਾਰਿਸਟ ਫੰਡਿੰਗ ਕੈਟਾਗਿਰੀ ਵਿੱਚ ਰੱਖਿਆ ਹੈ। ਖਬਰ ਮੁਤਾਬਿਕ 19 ਦਸੰਬਰ ਨੂੰ ਪਾਕਿਸਤਾਨ ਦੇ ਵਿੱਤ ਮੰਤਰਾਲੇ ਨੇ 5 ਸੂਬਾ ਸਰਕਾਰਾਂ ਅਤੇ ਹੁਕਮ ਲਾਗੂ ਕਰਨ ਵਾਲੇ 5 ਵਿਭਾਗਾਂ ਤੋਂ ਸਈਦ ਦੀ ਸੰਪਤੀ ਨੂੰ ਅਧਿਕਾਰ ਵਿੱਚ ਲੈਣ ਲਈ ਐਕਸ਼ਨ ਪਲਾਨ ਮੰਗੀ ਸੀ।

Send this to a friend