May 17, 2026 4:47 am

ਡਾ.ਚੀਮਾ ਨੇ ਨਵੇਂ ਸਾਲ ਦੀਆਂ ਵਧਾਈਆਂ ਦਿੱਤੀਆਂ

ਨੂਰਪੁਰ ਬੇਦੀ, 31 ਦਸੰਬਰ (ਐਮ.ਪੀ. ਸ਼ਰਮਾਂ)- ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਮੀਤ ਪ੍ਰਧਾਨ ਅਤੇ ਬੁਲਾਰੇ ਡਾ.ਦਲਜੀਤ ਸਿੰਘ ਚੀਮਾ ਨੇ ਨਵੇਂ ਸਾਲ 2018 ਦੀ ਆਮਦ ‘ਤੇ ਸਮੂਹ ਦੇਸ਼ ਵਾਸੀਆਂ,ਰੂਪਨਗਰ ਹਲਕੇ ਦੇ ਲੋਕਾਂ ਅਤੇ ਐਨ.ਆਰ.ਆਈ ਵੀਰਾਂ ਨੂੰ ਤਹਿ ਦਿਲੋਂ ਵਧਾਈਆਂ ਦਿੱਤੀਆਂ ਹਨ।ਉਹਨਾਂ ਕਿਹਾ ਕਿ ਨਵਾਂ ਸਾਲ ਤੁਹਾਡੇ ਅਤੇ ਤੁਹਾਡੇ ਸਭ ਦੇ ਪਰਿਵਾਰਾਂ ਦੇ ਲਈ ਖੁਸ਼ੀਆਂ, ਤਰੱਕੀਆਂ ਅਤੇ ਤੰਦਰੁਸਤੀਆਂ ਭਰਿਆ ਹੋਵੇ। ਉਨ੍ਹਾਂ ਸਮੁੱਚੇ ਪੰਜਾਬ ਵਾਸੀਆਂ ਨੂੰ ਅਪੀਲ ਕੀਤੀ ਕਿ ਆਓ ਸਾਰੇ ਮਿਲ ਕੇ ਨਵੇਂ ਸਾਲ ਦੌਰਾਨ ਪ੍ਰਣ ਕਰੀਏ ਕਿ ਮਾਪਿਆਂ, ਸਮਾਜ, ਧਰਮ ਅਤੇ ਦੇਸ਼ ਪ੍ਰਤਿ ਆਪਣੇ ਫਰਜਾਂ ਨੂੰ ਬਾਖੂਬੀ ਨਿਭਾਵਾਂਗੇ ਅਤੇ ਨਸ਼ਿਆਂ ਨੂੰ ਛੱਡ ਕੇ ਨਵੇਂ ਪੰਜਾਬ ਦੀ ਸਿਰਜਣਾ ਕਰਾਂਗੇ।ਇਸ ਮੌਕੇ ਉਹਨਾਂ ਨਾਲ ਪ੍ਰੋ.ਪ੍ਰੇਮ ਸਿੰਘ ਚੰਦੂਮਾਜਰਾ, ਭਾਈ ਅਮਰਜੀਤ ਸਿੰਘ ਚਾਵਲਾ, ਪਰਮਜੀਤ ਸਿੰਘ ਲੱਖੇਵਾਲ, ਮੋਹਣ ਸਿੰਘ ਢਾਂਹੇ, ਮੈਨੇਜਰ ਰਣਜੀਤ ਸਿੰਘ, ਪ੍ਰਿੰਸੀਪਲ ਸੁਰਿੰਦਰ ਸਿੰਘ, ਇਕਬਾਲ ਸਿੰਘ ਅਗੰਮਪੁਰ, ਰਣਜੀਤ ਸਿੰਘ ਗੁੱਡਵਿਲ, ਪਰਮਜੀਤ ਸਿੰਘ ਮੱਕੜ, ਚੇਅਰਮੈਨ ਬਾਵਾ ਸਿੰਘ, ਮਨਜਿੰਦਰ ਸਿੰਘ ਧਨੋਆ, ਆਰ.ਪੀ. ਸ਼ੈਲੀ, ਕਰਮਜੀਤ ਸਿੰਘ ਹੁਸਨੈਪੁਰ, ਇੰਦਰਜੀਤ ਸਿੰਘ ਓਬਰਾਏ, ਮਨਜਿੰਦਰ ਸਿੰਘ ਬਰਾੜ, ਮਨਿੰਦਰਪਾਲ ਸਿੰਘ ਮਨੀ, ਚੇਅਰਮੈਨ ਮੋਹਣ ਸਿੰਘ ਡੂਮੇਵਾਲ, ਨਿਰਮਲ ਸਿੰਘ ਰੌਲੀ, ਕੁਲਵੀਰ ਸਿੰਘ ਅਸਮਾਨਪੁਰ, ਕੇਸਰ ਸਿੰਘ ਮੂਸਾਪੁਰ, ਸਰਪੰਚ ਰਣਜੀਤ ਮੁਕਾਰੀ, ਸਰਪੰਚ ਭਾਰਤ ਭੂਸ਼ਣ ਹੈਪੀ, ਸਰਪੰਚ ਕੇਵਲ ਕ੍ਰਿਸ਼ਨ ਬੰਗੜ, ਬਲਰਾਜ ਸਿੰਘ ਕਾਨੂੰਗੋ, ਰਣਜੀਤ ਸਿੰਘ ਢੀਂਡਸਾ, ਕਰਨੈਲ ਸਿੰਘ ਆਜ਼ਮਪੁਰ, ਸਤਨਾਮ ਸਿੰਘ ਝੱਜ, ਬਾਦਲ ਸਿੰਘ ਬਸੀ, ਭਗਤ ਸਿੰਘ ਚਨੌਲੀ , ਸੋਹਨ ਸਿੰਘ ਅਸਮਾਨਪੁਰ, ਹਰਜਿੰਦਰ ਸਿੰਘ ਭਾਓਵਾਲ, ਕੁਲਜਿੰਦਰ ਸਿੰਘ ਲਾਲਪੁਰ, ਰਾਮ ਕੁਮਾਰ ਮਾਣਕੂ ਆਦਿ ਹਾਜ਼ਰ ਸਨ।

Send this to a friend